ਨਵੀਂ ਬਣਦੀ ਬਿਲਡਿੰਗ ਚ ਹੋ ਗਿਆ ਵੱਡਾ ਕਾਂਡ, ਸਭ ਨੂੰ ਪੈ ਗਈਆਂ ਭਾਜੜਾਂ-ਫੈਲੀ ਦਹਸ਼ਤ

ਆਦਮੀ ਦੀ ਅਕਸਰ ਹੀ ਕਿਸੇ ਨਾ ਕਿਸੇ ਨਾਲ ਸਮਾਜ ਵਿਚ ਕਸ਼ਮਕਸ਼ ਚਲਦੀ ਰਹਿੰਦੀ ਹੈ। ਕਈ ਵਾਰ ਇਸ ਦੇ ਸਿੱਟੇ ਨੁਕਸਾਨਦੇਹ ਹੁੰਦੇ ਹਨ। ਕਈ ਵਾਰ ਮਾੜੇ ਲੋਕ ਇੰਨਾ ਵੱਡਾ ਕਾਂਡ ਕਰ ਦਿੰਦੇ ਹਨ, ਜਿਸ ਦੀ ਕਿਸੇ ਨੇ ਉਮੀਦ ਵੀ ਨਹੀਂ ਕੀਤੀ ਹੁੰਦੀ। ਇਹ ਮਾੜੇ ਲੋਕ ਸੋਚਦੇ ਹਨ ਕਿ ਇਹ ਕਾਰਾ ਕਰਕੇ ਉਹ ਬਚ ਜਾਣਗੇ ਪਰ ਉਹ ਭੁੱਲ ਜਾਂਦੇ ਹਨ ਕਿ ਜੇ ਇੱਕ ਵਾਰ ਪੁਲਿਸ ਕਿਸੇ ਮਾਮਲੇ ਪਿੱਛੇ ਪੈ ਜਾਵੇ ਤਾਂ ਫੇਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਪੁਲਿਸ ਕਰ ਹੀ ਦਿੰਦੀ ਹੈ।

ਜਲੰਧਰ ਵਿੱਚ ਇਕ ਨਵੀਂ ਉਸਾਰੀ ਗਈ ਇਮਾਰਤ ਦੇ ਅੰਦਰ ਇਕ ਪਰਵਾਸੀ ਮਜ਼ਦੂਰ ਦੀ ਜਾਨ ਲੈ ਲਈ ਗਈ ਹੈ। ਉਸ ਦੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਦੱਸੇ ਜਾ ਰਹੇ ਹਨ। ਪੁਲੀਸ ਨੇ ਪੁੱਛਗਿੱਛ ਲਈ 4-5 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਕ ਸਕਿਓਰਿਟੀ ਗਾਰਡ ਨੇ ਦੱਸਿਆ ਹੈ ਕਿ ਉਸ ਦੀ ਡਿਊਟੀ ਗੇਟ ਤੇ ਸੀ। ਗੇਟ ਦੇ ਬਾਹਰ ਇੱਕ ਪ੍ਰਵਾਸੀ ਵਿਅਕਤੀ ਖੜ੍ਹਾ ਸੀ। ਸਕਿਉਰਿਟੀ ਗਾਰਡ ਨੂੰ ਕਿਹਾ ਗਿਆ ਸੀ ਕਿ ਬਾਹਰ ਖਡ਼੍ਹੇ ਇਸ ਵਿਅਕਤੀ ਨੂੰ ਇਮਾਰਤ ਦੇ ਅੰਦਰ ਦਾਖ਼ਲ ਨਾ ਹੋਣ ਦਿੱਤਾ ਜਾਵੇ।

ਸਕਿਉਰਿਟੀ ਗਾਰਡ ਦੇ ਦੱਸਣ ਮੁਤਾਬਕ ਇਸ ਵਿਅਕਤੀ ਦਾ ਆਪਣੀ ਪਤਨੀ ਨਾਲ ਕੋਈ ਵਿਵਾਦ ਸੀ। ਰਾਤ ਨੂੰ 10 ਵਜੇ ਲਗਪਗ ਸਾਰੀਆਂ ਗੱਡੀਆਂ ਉਥੋਂ ਚਲੀਆਂ ਗਈਆਂ। ਇਸ ਤੋਂ ਬਾਅਦ ਉਸ ਨੂੰ ਕਿਸੇ ਨੇ ਅੰਦਰੋਂ ਆ ਕੇ ਦੱਸਿਆ ਕਿ ਇਮਾਰਤ ਦੇ ਅੰਦਰ ਘਟਨਾ ਵਾਪਰ ਚੁੱਕੀ ਹੈ। ਸਕਿਉਰਿਟੀ ਗਾਰਡ ਨੇ ਦੱਸਿਆ ਹੈ ਕਿ ਇਕ ਪਰਵਾਸੀ ਵਿਅਕਤੀ ਦੀ ਜਾਨ ਲੈ ਲਈ ਗਈ ਹੈ। ਉਸ ਦੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਹਨ। ਇੱਥੇ ਸਾਰੇ ਹੀ ਪਰਵਾਸੀ ਮਜ਼ਦੂਰ ਹਨ।

ਮ੍ਰਿਤਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਹ ਨਹੀਂ ਜਾਣਦੇ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ? ਪੁਲੀਸ ਨੇ 4-5 ਵਿਅਕਤੀ ਕਾਬੂ ਕੀਤੇ ਹਨ। ਜਿਹੜਾ ਵਿਅਕਤੀ ਬਾਹਰ ਖੜ੍ਹਾ ਸੀ, ਉਹ ਵੀ ਇਨ੍ਹਾਂ ਦੇ ਵਿੱਚ ਹੀ ਸ਼ਾਮਲ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਮਾਰਤ ਦੇ ਅੰਦਰ ਧਰਮਿੰਦਰ ਪੁੱਤਰ ਰਾਮ ਗੋਪਾਲ ਦੀ ਕਿਸੇ ਨੇ ਜਾਨ ਲੈ ਲਈ ਹੈ। ਪੁਲੀਸ ਨੇ ਪੁੱਛ ਗਿੱਛ ਲਈ ਕੁਝ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਾਕੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *