ਲਾਡਾਂ ਨਾਲ ਪਾਲੀ ਧੀ ਨੂੰ ਨੌਕਰੀ ਲਵਾਕੇ ਚਾਵਾਂ ਨਾਲ ਕੀਤਾ ਸੀ ਵਿਆਹ- ਨਹੀਂ ਪਤਾ ਸੀ ਸਹੁਰੇ ਨਿਕਲਣਗੇ ਇਹੋ ਜਿਹੇ

ਦਾਜ ਨੇ ਕਿੰਨੇ ਹੀ ਘਰ ਉਜਾੜ ਦਿੱਤੇ ਹਨ। ਕਈ ਲੋਕ ਵਧੀਆ ਨੌਕਰੀ ਹੋਣ ਦੇ ਬਾਵਜੂਦ ਵੀ ਦਾਜ ਦੀ ਮੰਗ ਕਰਦੇ ਰਹਿੰਦੇ ਹਨ। ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਸੰਤੁਸ਼ਟ ਨਹੀਂ ਹਨ। ਨਾਭਾ ਵਿਖੇ ਇਕ ਨਵ ਵਿਆਹੁਤਾ ਸ਼ਰਨਦੀਪ ਕੌਰ ਦੀ ਮ੍ਰਿਤਕ ਦੇਹ ਮਿਲੀ ਹੈ। ਉਹ ਸਰਕਾਰੀ ਅਧਿਆਪਕਾ ਸੀ। ਉਸ ਦਾ ਪਤੀ ਗੁਰਤੇਜ ਸਿੰਘ ਵੀ ਸਰਕਾਰੀ ਅਧਿਆਪਕ ਹੈ। ਮ੍ਰਿਤਕਾ ਦੇ ਪਿਤਾ ਨੇ ਉਸ ਦੇ ਸਹੁਰੇ ਪਰਿਵਾਰ ਤੇ ਦਾਜ ਮੰਗਣ ਦੇ ਦੋਸ਼ ਲਗਾਏ ਹਨ। ਪੁਲੀਸ ਨੇ ਸਹੁਰਾ ਪਰਿਵਾਰ ਦੇ 5 ਜੀਆਂ ਤੇ ਮਾਮਲਾ ਦਰਜ ਕੀਤਾ ਹੈ।

ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ 22 ਨਵੰਬਰ 2020 ਨੂੰ ਆਪਣੀ ਧੀ ਦਾ ਵਿਆਹ ਨਾਭਾ ਦੇ ਗੁਰਤੇਜ ਸਿੰਘ ਨਾਲ ਕੀਤਾ ਸੀ। ਉਨ੍ਹਾਂ ਦੀ ਧੀ ਦੇ ਸਹੁਰਾ ਪਰਿਵਾਰ ਨੂੰ ਸ਼ਿਕਵਾ ਸੀ ਕਿ ਵਿਆਹ ਉਨ੍ਹਾਂ ਦੀ ਹੈਸੀਅਤ ਮੁਤਾਬਕ ਨਹੀਂ ਹੋਇਆ। ਉਹ ਚਾਹੁੰਦੇ ਸਨ ਕਿ ਵਿਆਹ ਕਿਸੇ ਵੱਡੇ ਪੈਲੇਸ ਵਿੱਚ ਹੁੰਦਾ। ਜਿਸ ਕਰਕੇ ਉਹ ਆਨੇ ਬਹਾਨੇ ਉਨ੍ਹਾਂ ਦੀ ਧੀ ਨੂੰ ਟਿਕਣ ਨਹੀਂ ਸੀ ਦਿੰਦੇ। ਉਨ੍ਹਾਂ ਨੇ ਮਾਮਲਾ ਪਿੰਡ ਦੇ ਸਰਪੰਚ ਦੇ ਧਿਆਨ ਵਿੱਚ ਲਿਆਂਦਾ ਸੀ। ਸਰਪੰਚ ਦੀ ਦਲੀਲ ਸੀ ਕਿ ਦੋਵੇਂ ਪੜ੍ਹੇ ਲਿਖੇ ਪਰਿਵਾਰ ਹਨ।

ਜਲਦੀ ਹੀ ਮਾਮਲਾ ਠੀਕ ਹੋ ਜਾਵੇਗਾ। ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਲੜਕੀ ਦਾ ਸਹੁਰਾ ਪਰਿਵਾਰ ਇੱਕ ਲੱਖ ਰੁਪਏ ਦੀ ਮੰਗ ਕਰਦਾ ਸੀ। ਉਹ ਕਹਿੰਦੇ ਸਨ ਕਿ ਉਹਨਾਂ ਨੇ ਲੜਕੀ ਦੀ ਬਦਲੀ ਕਰਵਾਉਣ ਲਈ ਖਰਚਾ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸ਼ਰਨਦੀਪ ਕੌਰ 2 ਦਿਨ ਪਹਿਲਾਂ ਆਪਣੇ ਪੇਕੇ ਪਿੰਡ ਈਸੜੂ ਜ਼ਿਲ੍ਹਾ ਲੁਧਿਆਣਾ ਵਿਖੇ ਗਈ ਸੀ। ਉਸ ਤੋਂ ਅਗਲੇ ਦਿਨ ਉਸ ਦੇ ਸਹੁਰੇ ਘਰ ਉਸ ਦੀ ਮ੍ਰਿਤਕ ਦੇਹ ਮਿਲੀ ਹੈ।

ਕਿਹਾ ਜਾ ਰਿਹਾ ਹੈ ਕਿ ਉਸ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਉਸ ਦੇ ਗਲੇ ਤੇ ਨਿਸ਼ਾਨ ਵੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਮ੍ਰਿਤਕ ਦੇਹ ਸਹੁਰੇ ਪਰਿਵਾਰ ਨੇ ਥੱਲੇ ਉਤਾਰ ਲਈ ਸੀ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲੀਸ ਨੇ ਪੇਕੇ ਪਰਿਵਾਰ ਦੇ ਬਿਆਨਾਂ ਤੇ ਮ੍ਰਿਤਕਾ ਦੇ ਪਤੀ, ਸੱਸ, ਸਹੁਰਾ ਅਤੇ ਪਤੀ ਦੇ 2 ਭਰਾਵਾਂ ਤੇ ਮਾਮਲਾ ਦਰਜ ਕੀਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *