ਦੇਖੋ ਕਿਵੇਂ ਸਕਿੰਟਾਂ ਚ ਧਰਤੀ ਅੰਦਰ ਸਮਾ ਗਈ ਕਾਰ, ਬਾਹਰ ਕੱਢਣ ਲਈ ਲਾਉਣਾ ਪਿਆ ਆਹ ਜੁਗਾੜ

ਗਰਮੀ ਨੇ ਕਿੰਨੇ ਦਿਨਾਂ ਤੋਂ ਅੱਤ ਚੁੱਕੀ ਹੋਈ ਸੀ। ਹਰ ਕੋਈ ਚਾਹੁੰਦਾ ਸੀ ਮੀਂਹ ਪਵੇ ਅਤੇ ਗਰਮੀ ਤੋਂ ਕੁਝ ਛੁਟਕਾਰਾ ਮਿਲੇ। ਇਸ ਮੀਂਹ ਨੇ ਅਨੇਕਾਂ ਹੀ ਰੰਗ ਦਿਖਾਏ ਹਨ। ਪਾਤੜਾਂ ਦੇ ਇੱਕ ਪਿੰਡ ਵਿੱਚ ਮਕਾਨ ਦੀ ਛੱਤ ਡਿੱਗਣ ਕਾਰਨ 4 ਜੀਆਂ ਦੀ ਜਾਨ ਚਲੀ ਗਈ। ਕਈ ਪਾਸੇ ਜਲ ਹੀ ਜਲ ਹੋ ਗਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਦੇਖ ਹਰ ਕਿਸੇ ਦਾ ਧਿਆਨ ਖਿੱਚਿਆ ਜਾਂਦਾ ਹੈ। ਤੇਜ਼ ਮੀਂਹ ਨੇ ਦਿੱਲੀ ਦੇ ਦਵਾਰਕਾ ਸੈਕਟਰ 18 ਦੇ ਅਖਿਲ ਚੌਕ ਵਿੱਚ ਸੜਕ ਵਿੱਚ ਪਾੜ ਪਾ ਦਿੱਤਾ।

ਇਹ ਪਾੜ ਇੰਨਾ ਵੱਡਾ ਸੀ ਕਿ ਇਸ ਵਿਚ ਇੱਕ ਕਾਰ ਧੱਸ ਜਾਵੇ। ਅਸਲ ਵਿੱਚ ਵੀ ਅਜਿਹਾ ਹੀ ਹੋਇਆ, ਇੱਥੇ ਇੱਕ ਖੜ੍ਹੀ ਆਈ-10 ਕਾਰ ਹੀ ਧਰਤੀ ਵਿੱਚ ਧਸ ਗਈ। ਪੱਕੀ ਸੜਕ ਵਿਚ ਖੂਹ ਰੂਪੀ ਖੱਡਾ ਪੈ ਗਿਆ ਅਤੇ ਕਾਰ ਦਾ ਅਗਲਾ ਹਿੱਸਾ ਜ਼ਮੀਨ ਦੇ ਅੰਦਰ ਚਲਾ ਗਿਆ। ਕਾਰ ਵਿੱਚ ਅਸ਼ਵਨੀ ਨਾਮ ਦਾ ਦਿੱਲੀ ਪੁਲੀਸ ਦਾ ਇੱਕ ਮੁਲਾਜ਼ਮ ਬੈਠਾ ਸੀ। ਉਹ ਕਿਸੇ ਕਾਰਨ ਇੱਥੇ ਰੁਕਿਆ ਹੋਇਆ ਸੀ।

ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਸ ਦੀ ਕਾਰ ਦਾ ਅਗਲਾ ਹਿੱਸਾ ਜ਼ਮੀਨ ਅੰਦਰ ਧਸਣ ਲੱਗਾ। ਖੁਸ਼ਕਿਸਮਤੀ ਇਹ ਰਹੀ ਕਿ ਮੌਕੇ ਤੇ ਹਾਜ਼ਰ ਲੋਕਾਂ ਨੇ ਹਿੰਮਤ ਕਰਕੇ ਪੁਲਿਸ ਮੁਲਾਜ਼ਮ ਨੂੰ ਬਾਹਰ ਕੱਢ ਲਿਆ ਅਤੇ ਕਾਰ ਜ਼ਮੀਨ ਦੇ ਅੰਦਰ ਚਲੀ ਗਈ। ਇਸ ਤੋਂ ਬਾਅਦ ਕਰੇਨ ਲਿਆ ਕੇ ਆਈ-10 ਕਾਰ ਨੂੰ ਬਾਹਰ ਕੱਢਿਆ ਗਿਆ। ਹਰ ਪਾਸੇ ਇਸ ਘਟਨਾ ਦੀ ਚਰਚਾ ਹੋ ਰਹੀ ਹੈ। ਇਸ ਦਾ ਦੋਸ਼ ਤੇਜ਼ ਮੀਂਹ ਨੂੰ ਦਿੱਤਾ ਜਾਵੇ ਜਾਂ ਸੜਕ ਦੇ ਨਿਰਮਾਣ ਦੌਰਾਨ ਵਰਤੀ ਗਈ ਅਣਗਹਿਲੀ ਨੂੰ।

ਕੁਝ ਵੀ ਹੋਵੇ ਇਹ ਘਟਨਾ ਕਈ ਸੁਆਲ ਖੜ੍ਹੇ ਕਰਦੀ ਹੈ। ਜੇਕਰ ਇਸ ਕਾਰ ਦੀ ਬਜਾਏ ਕੋਈ ਹੋਰ ਛੋਟਾ ਵਾਹਨ ਕੋਈ ਸਕੂਟਰ ਜਾਂ ਮੋਟਰਸਾਈਕਲ ਹੁੰਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਮਾਨਸੂਨ ਦੇ ਪਹਿਲੇ ਹੀ ਮੀਂਹ ਨਾਲ ਵੱਡੀ ਘਟਨਾ ਵਾਪਰ ਜਾਣੀ ਸੀ। ਅੱਜ ਜ਼ਰੂਰਤ ਹੈ ਅਜਿਹੇ ਹਾਦਸਿਆਂ ਤੋਂ ਬਚਣ ਲਈ ਅਗਾਊਂ ਪ੍ਰਬੰਧ ਕਰਨ ਦੀ।

Leave a Reply

Your email address will not be published. Required fields are marked *