ਰੁੱਸੀ ਵਹੁਟੀ ਨੂੰ ਲੈਣ ਆਏ ਪਤੀ ਨੇ ਚਾੜਤਾ ਹੋਰ ਹੀ ਚੰਨ, ਅਜਿਹੀ ਕੀ ਗਲਤੀ ਕੀਤੀ ਜੋ ਚੜ ਗਿਆ ਪੁਲਿਸ ਦੇ ਧੱਕੇ

ਗਲਤ ਰਸਤੇ ਤੇ ਹਮੇਸ਼ਾਂ ਕੰਡੇ ਹੀ ਹੁੰਦੇ ਹਨ। ਇਸ ਲਈ ਸਦਾ ਠੀਕ ਰਸਤੇ ਤੇ ਚੱਲਣਾ ਚਾਹੀਦਾ ਹੈ, ਨਹੀਂ ਤਾਂ ਦੇਰ ਸਵੇਰ ਧੱਕੇ ਹੀ ਖਾਣੇ ਪੈਂਦੇ ਹਨ। ਮਾਮਲਾ ਥਾਣਾ ਲੰਬੀ ਨਾਲ ਸਬੰਧਤ ਹੈ। ਜਿੱਥੋਂ ਦੀ ਲੜਕੀ ਬਿਮਲਾ ਕੌਰ ਨੂੰ ਹਨੂੰਮਾਨਗੜ੍ਹ ਵਿਖੇ ਨਰਮਾ ਚੁਗਣ ਗਈ ਨੂੰ ਕੁਲਦੀਪ ਨਾਮ ਦਾ ਨੌਜਵਾਨ ਵਰਗਲਾ ਕੇ ਲੈ ਗਿਆ ਸੀ। ਇਨ੍ਹਾਂ ਦੀ ਆਪਸੀ ਅਣਬਣ ਤੋਂ ਬਾਅਦ ਮਾਮਲਾ ਥਾਣੇ ਪਹੁੰਚ ਚੁੱਕਾ ਹੈ। ਪੁਲੀਸ ਵੱਲੋਂ ਕੁਲਦੀਪ ਦਾ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।

ਉਪਰੋਕਤ ਮਾਮਲੇ ਦੇ ਸਬੰਧ ਵਿਚ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 20 ਜੁਲਾਈ ਨੂੰ ਲੰਬੀ ਥਾਣੇ ਵਿਖੇ ਇਕ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸ ਦੇ ਮੁਤਾਬਕ ਇੱਥੋਂ ਦੀ ਬਿਮਲਾ ਨਾਮ ਦੀ ਇਕ ਲੜਕੀ ਜੋ ਹਨੂੰਮਾਨਗੜ੍ਹ ਵਿਖੇ ਨਰਮਾ ਚੁਗਣ ਲਈ ਗਈ ਸੀ, ਉਸ ਨੂੰ ਉੱਥੋਂ 2 ਢਾਈ ਸਾਲ ਪਹਿਲਾਂ ਕੁਲਦੀਪ ਨਾਮ ਦਾ ਇਕ ਨੌਜਵਾਨ ਵਰਗਲਾ ਕੇ ਲੈ ਗਿਆ ਸੀ। ਇਨ੍ਹਾਂ ਦੇ ਘਰ ਅਰਜਨ ਨਾਮ ਦਾ ਇਕ ਲੜਕਾ ਵੀ ਪੈਦਾ ਹੋਇਆ।

ਹੁਣ ਬਿਮਲਾ ਅਤੇ ਕੁਲਦੀਪ ਵਿਚਕਾਰ ਅਣਬਣ ਹੋਣ ਕਾਰਨ ਬਿਮਲਾ ਆਪਣੇ ਮਾਤਾ ਪਿਤਾ ਦੇ ਘਰ ਆ ਗਈ ਪਰ ਕੁਲਦੀਪ ਉਸ ਨੂੰ ਆਪਣੇ ਘਰ ਵਸਾਉਣਾ ਚਾਹੁੰਦਾ ਸੀ। ਜਿਸ ਕਰਕੇ ਕੁਲਦੀਪ ਇਕ ਪਿ ਸ ਟ ਲ ਲੈ ਕੇ 19 ਜੁਲਾਈ ਨੂੰ ਬਿਮਲਾ ਦੇ ਮਾਤਾ ਪਿਤਾ ਦੇ ਘਰ ਪਹੁੰਚ ਗਿਆ। ਉਸ ਦਾ ਖਿਆਲ ਸੀ ਕਿ ਉਹ ਪਿਸਟਲ ਦੇ ਸਹਾਰੇ ਬਿਮਲਾ ਅਤੇ ਅਰਜਨ ਨੂੰ ਆਪਣੇ ਨਾਲ ਲੈ ਜਾਵੇਗਾ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਬਿਮਲਾ ਦੇ ਪਰਿਵਾਰ ਨੇ ਇਸ ਸਬੰਧੀ ਮਾਮਲਾ ਦਰਜ ਕਰਵਾਇਆ ਹੈ।

ਕੁਲਦੀਪ ਤੋਂ 315 ਬੋਰ ਦਾ ਪਿ ਸ ਟ ਲ ਅਤੇ ਇਕ ਰੌਂ ਦ ਬਰਾਮਦ ਕੀਤਾ ਗਿਆ ਹੈ। ਪੁਲੀਸ ਵੱਲੋਂ ਉਸ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁਲਦੀਪ ਵਰਗੇ ਵਿਅਕਤੀ ਇਹ ਭੁੱਲ ਜਾਂਦੇ ਹਨ ਕਿ ਧੱਕੇ ਨਾਲ ਘਰ ਨਹੀਂ ਵਸਾਏ ਜਾ ਸਕਦੇ। ਸਗੋਂ ਇਸ ਲਈ ਦੋਵੇਂ ਧਿਰਾਂ ਦੀ ਸਹਿਮਤੀ ਜ਼ਰੂਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *