Canada ਚ ਪਤੀ ਨੇ ਪਤਨੀ ਨੂੰ ਦਿੱਤੀ ਮੋਤ, ਭੁੱਬਾਂ ਮਾਰਦੀ ਮਾਂ ਕਹੇ- ਇੱਕ ਵਾਰ ਦਿਖਾਦੋ ਮੇਰੀ ਧੀ ਦਾ ਚੇਹਰਾ

ਇਨਸਾਨ ਆਪਣੇ ਚੰਗੇ ਭਵਿੱਖ ਲਈ ਦੂਰ ਦੂਰ ਤੱਕ ਦਾ ਸਫ਼ਰ ਤੈਅ ਕਰਦਾ ਹੈ। ਕਹਿੰਦੇ ਹਨ ਕਿ ਇਨਸਾਨ ਜਿੰਨਾ ਮਰਜੀ ਭੱਜ ਲਵੇ, ਉਹ ਆਪਣੀ ਕਿਸਮਤ ਤੋਂ ਜਿਆਦਾ ਨਹੀਂ ਭੱਜ ਸਕਦਾ। ਕਈ ਵਾਰ ਕਿਸਮਤ ਦੇ ਸਾਥ ਨਾ ਦੇਣ ਕਰਕੇ ਇਨਸਾਨ ਦਾ ਜਿੰਦਗੀ ਦਾ ਸਫ਼ਰ ਅੱਧ ਵਿਚਾਲੇ ਖਤਮ ਹੋ ਜਾਂਦਾ ਹੈ। ਕੈਨੇਡਾ ਦੇ ਮਾਂਟਰੀਅਲ ਤੋਂ ਆਏ ਇਕ ਫੋਨ ਨਾਲ ਹੁਸ਼ਿਆਰਪੁਰ ਦੇ ਟਾਂਡਾ ਦੇ ਇਕ ਪਰਿਵਾਰ ਵਿਚ ਮਾਤਮ ਛਾ ਗਿਆ। ਉਨ੍ਹਾਂ ਨੂੰ ਫੋਨ ਤੇ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਰਾਜਿੰਦਰ ਕੌਰ ਦੀ ਉਨ੍ਹਾਂ ਦੇ ਜਵਾਈ ਨੇ ਹੀ ਜਾਨ ਲੈ ਲਈ ਹੈ।

ਇਹ ਪਰਿਵਾਰ ਉਸ ਸਮੇਂ ਕਿੰਨਾ ਖੁਸ਼ ਹੋਇਆ ਹੋਵੇਗਾ, ਜਦੋਂ ਇਨ੍ਹਾਂ ਦੀ ਲਾਡਲੀ ਧੀ ਕਨੇਡਾ ਗਈ ਹੋਵੇਗੀ ਪਰ ਅੱਜ ਆਏ ਫੋਨ ਨੇ ਪਰਿਵਾਰ ਦੇ ਹੋਸ਼ ਉਡਾ ਦਿੱਤੇ। ਬਜ਼ੁਰਗ ਅਮਰੀਕ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੀਆਂ 2 ਧੀਆਂ ਅਤੇ 2 ਪੁੱਤਰ ਹਨ। ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ। ਉਨ੍ਹਾਂ ਦਾ ਇਕ ਪੁੱਤਰ ਜਰਮਨ ਵਿਚ ਹੈ ਅਤੇ ਦੂਸਰਾ ਕੈਨੇਡਾ ਵਿੱਚ। ਉਨ੍ਹਾਂ ਦੀ ਧੀ ਆਪਣੇ ਪਰਿਵਾਰ ਸਮੇਤ ਕੈਨੇਡਾ ਦੇ ਮਾਂਟਰੀਅਲ ਵਿਚ ਰਹਿ ਰਹੀ ਸੀ।

ਉਸ ਦੀ 8 ਸਾਲ ਦੀ ਇੱਕ ਬੇਟੀ ਅਤੇ 4 ਸਾਲ ਦਾ ਇੱਕ ਬੇਟਾ ਹੈ। ਅਮਰੀਕ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਸਿਰਫ਼ ਇੰਨਾ ਹੀ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਜੁਆਈ ਨੇ ਉਨ੍ਹਾਂ ਦੀ ਧੀ ਦੀ ਜਾਨ ਲੈ ਲਈ ਹੈ। ਮਾਮੂਲੀ ਨੋਕ ਝੋਕ ਤਾਂ ਪਤੀ ਪਤਨੀ ਵਿਚਕਾਰ ਪਹਿਲਾਂ ਵੀ ਹੋ ਜਾਂਦੀ ਸੀ। ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਪੁਲੀਸ ਜਾਂਚ ਕਰ ਰਹੀ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਅਮਰੀਕ ਸਿੰਘ ਉਨ੍ਹਾਂ ਦੇ ਗੁਆਂਢੀ ਹਨ।

ਅਮਰੀਕ ਸਿੰਘ ਦੀ ਧੀ ਰਾਜਿੰਦਰ ਕੌਰ ਦੀ ਮਾਂਟਰੀਅਲ ਵਿੱਚ ਉਸ ਦੇ ਪਤੀ ਨੇ ਹੀ ਜਾਨ ਲੈ ਲਈ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਸਾਰੇ ਮਿਲ ਕੇ ਮੰਗ ਕਰਦੇ ਹਨ ਕਿ ਰਾਜਿੰਦਰ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਕਿ ਉਸ ਦਾ ਪਰਿਵਾਰ ਉਸ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕਰ ਸਕੇ। ਰਾਜਿੰਦਰ ਕੌਰ ਦੇ ਪਤੀ ਦੇ ਇਸ ਗ਼ਲਤ ਕਦਮਾਂ ਨੇ ਉਸ ਦਾ ਘਰ ਹੀ ਬਰਬਾਦ ਕਰ ਦਿੱਤਾ। ਅਮਰੀਕ ਸਿੰਘ ਦੇ ਪਰਿਵਾਰ ਅਤੇ ਮੁਹੱਲੇ ਵਿਚ ਸੋਗ ਦੀ ਲਹਿਰ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *