ਕਿਸੇ ਹੋਰ ਦੀ ਘਰਵਾਲੀ ਨਾਲ ਰੰਗੇ ਹੱਥੀ ਫੜਿਆ ਗਿਆ ਥਾਣੇਦਾਰ, ਲੋਕਾਂ ਨੇ ਰੱਜਕੇ ਕੀਤੀ ਛਿੱਤਰਪਰੇਡ

ਸਿਆਣੇ ਕਹਿੰਦੇ ਹਨ ਕਿ ਬੰਦੇ ਦਾ ਚਰਿੱਤਰ ਚੰਗਾ ਹੋਣਾ ਚਾਹੀਦਾ ਹੈ। ਜਿਸ ਬੰਦੇ ਦਾ ਆਚਰਣ ਠੀਕ ਨਹੀਂ ਹੁੰਦਾ ਉਸ ਦੇ ਰਿਸ਼ਤੇਦਾਰ ਵੀ ਅਜਿਹੇ ਬੰਦੇ ਨੂੰ ਘਰ ਵਾੜਨ ਤੋਂ ਡਰਦੇ ਹਨ। ਇਹ ਮਾਮਲਾ ਝਾਰਖੰਡ ਦੇ ਰਾਮਗੜ੍ਹ ਦਾ ਹੈ। ਜਿੱਥੇ ਪਤਰਾਤੂ ਥਾਣੇ ਦੇ ਪਿੰਡ ਜੈ ਨਗਰ ਵਿੱਚ ਇੱਕ ਦਰੋਗਾ ਰਾਤ ਦੇ 12-30 ਵਜੇ ਆਪਣੀ ਪ੍ਰੇਮਿਕਾ ਦੇ ਘਰ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਗਿਆ। ਜਿਸ ਦੀ ਲੋਕਾਂ ਨੇ ਖੂਬ ਛਿੱਤਰ ਪਰੇਡ ਕੀਤੀ। ਇਸ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ।

ਮਿਲੀ ਜਾਣਕਾਰੀ ਮੁਤਾਬਕ ਦਰੋਗਾ ਸਤੇਂਦਰ ਪਾਲ ਜੋ ਧਨਵਾਦ ਜ਼ਿਲ੍ਹੇ ਵਿੱਚ ਤਾਇਨਾਤ ਹੈ, ਰਾਤ ਸਮੇਂ ਗੱਡੀ ਲੈ ਕੇ ਆਪਣੀ ਪ੍ਰੇਮਿਕਾ ਨੂੰ ਮਿਲਣ ਚਲਾ ਗਿਆ। ਉਸ ਦੀ ਪ੍ਰੇਮਿਕਾ ਦਾ ਪਤੀ ਕਿਸੇ ਨਿੱਜੀ ਕੰਪਨੀ ਵਿੱਚ ਸਕਿਉਰਿਟੀ ਗਾਰਡ ਵਜੋਂ ਡਿਊਟੀ ਕਰਦਾ ਹੈ, ਜੋ ਉਸ ਸਮੇਂ ਰਾਤ ਦੀ ਡਿਊਟੀ ਉੱਤੇ ਸੀ। ਜਦੋਂ ਰਾਤ ਸਮੇਂ ਔਰਤ ਦਾ ਦਿਓਰ ਬਾਥਰੂਮ ਜਾਣ ਲਈ ਉੱਠਿਆ ਤਾਂ ਉਸ ਨੂੰ ਆਪਣੀ ਭਰਜਾਈ ਦੇ ਕਮਰੇ ਵਿਚੋਂ ਕੋਈ ਓਪਰੀ ਆਵਾਜ਼ ਸੁਣਾਈ ਦਿੱਤੀ।

ਉਸ ਨੇ ਅੰਦਰ ਝਾਤੀ ਮਾਰੀ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਦੀ ਭਰਜਾਈ ਅੰਦਰ ਕਿਸੇ ਗੈਰ ਮਰਦ ਨਾਲ ਇਤਰਾਜਯੋਗ ਹਾਲਤ ਵਿਚ ਸੀ। ਜਿਸ ਕਰ ਕੇ ਦਿਓਰ ਨੇ ਰੌਲਾ ਪਾ ਦਿੱਤਾ ਅਤੇ ਮੁਹੱਲਾ ਵਾਸੀਆਂ ਨੇ ਦਰੋਗੇ ਨੂੰ ਕਾਬੂ ਕਰ ਲਿਆ ਅਤੇ ਖੂਬ ਛਿੱਤਰ ਪਰੇਡ ਕੀਤੀ। ਪਾਤਰੇਤੂ ਥਾਣੇ ਵਿਚ ਦਰਖਾਸਤ ਦੇਣ ਤੇ ਪੁਲੀਸ ਨੇ ਆ ਕੇ ਦਰੋਗੇ ਨੂੰ ਕਾਬੂ ਕਰ ਲਿਆ। ਔਰਤ ਨੇ ਦਰੋਗੇ ਤੇ ਕੋਈ ਦੋਸ਼ ਨਹੀਂ ਲਗਾਇਆ। ਸਗੋਂ ਉਸ ਦਾ ਕਹਿਣਾ ਹੈ ਕਿ ਇਹ ਉਸ ਦੇ ਸਹੁਰਿਆਂ ਦੀ ਸਾਜ਼ਿਸ਼ ਹੈ।

ਔਰਤ ਦਾ ਇਹ ਵੀ ਮੰਨਣਾ ਹੈ ਕਿ ਉਸ ਦੇ ਵਿਆਹ ਤੋਂ ਵੀ ਪਹਿਲਾਂ ਤੋਂ ਉਸ ਦੇ ਦਰੋਗੇ ਨਾਲ ਪ੍ਰੇਮ ਸਬੰਧ ਹਨ। ਔਰਤ ਦੇ ਪਤੀ ਨੇ ਦੱਸਿਆ ਕਿ ਘਟਨਾ ਸਮੇਂ ਉਹ ਡਿਊਟੀ ਤੇ ਤਾਇਨਾਤ ਸੀ। ਉਸ ਦੇ ਭਰਾ ਨੇ ਉਸ ਦੀ ਪਤਨੀ ਨੂੰ ਕਿਸੇ ਗ਼ੈਰ ਵਿਅਕਤੀ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਹੈ। ਉਸ ਦੀ ਪਤਨੀ ਪਹਿਲਾਂ ਵੀ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੀ ਜਾਨ ਲੈਣ ਦੀ ਧਮਕੀ ਦੇ ਚੁੱਕੀ ਹੈ। ਹੁਣ ਜੇਕਰ ਇਸ ਬੰਦੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੀਆਂ ਪੁੱਠੀਆਂ ਹਰਕਤਾਂ ਨੇ ਇਸ ਦੀ ਬਣੀ ਬਣਾਈ ਸਾਰੀ ਖੂਹ ਵਿਚ ਪਾ ਦਿੱਤੀ। ਇੰਨੇ ਵੱਡੇ ਅਹੁਦੇ ਤੇ ਹੋ ਕੇ ਅਜਿਹੇ ਕੰਮ ਕਰਨਾ ਤਾਂ ਹੋਰ ਵੀ ਸ਼ਰਮ ਵਾਲੀ ਗੱਲ ਹੈ।

Leave a Reply

Your email address will not be published. Required fields are marked *