ਪੰਜਾਬ ਵਿਚੋਂ ਗਾਇਬ ਹੋ ਰਹੇ ਸੀ ਟਰੈਕਟਰ, UP ਦੇ ਇਕ ਪਿੰਡ ਚ ਕਿਵੇਂ ਪਹੁੰਚੇ ਇਹ ਟਰੈਕਟਰ

ਚੋਰਾਂ ਨੇ ਚੋਰੀ ਦੇ ਵੱਖ ਵੱਖ ਤਰੀਕੇ ਅਪਣਾਏ ਹੋਏ ਹਨ। ਹਰ ਇਕ ਚੋਰ ਦੀ ਕੋਸ਼ਿਸ਼ ਹੁੰਦੀ ਹੈ ਕਿ ਪੁਲੀਸ ਦੇ ਧੱਕੇ ਚੜ੍ਹਨ ਤੋਂ ਬਚਿਆ ਜਾਵੇ। ਇਸ ਲਈ ਇਹ ਲੋਕ ਬੜੀ ਸਫ਼ਾਈ ਨਾਲ ਕੰਮ ਕਰਦੇ ਹਨ। ਜਲੰਧਰ ਪੁਲੀਸ ਨੇ ਇਕ ਅਜਿਹੇ ਗਰੋਹ ਦਾ ਪਤਾ ਲਗਾਇਆ ਹੈ, ਜੋ ਪੰਜਾਬ ਦੇ ਪਿੰਡਾਂ ਵਿੱਚੋਂ ਟਰੈਕਟਰ ਚੋਰੀ ਕਰਦਾ ਸੀ ਅਤੇ ਬਾਹਰਲੇ ਸੂਬਿਆਂ ਵਿੱਚ ਘੱਟ ਰੇਟ ਤੇ ਵੇਚ ਦਿੰਦਾ ਸੀ। ਇਨ੍ਹਾਂ ਦੁਆਰਾ ਟਰੈਕਟਰ ਦੇ ਜਾਅਲੀ ਦਸਤਾਵੇਜ਼ ਵੀ ਤਿਆਰ ਕੀਤੇ ਜਾਂਦੇ ਸਨ।

ਪੁਲੀਸ ਨੇ ਰੇਡ ਕਰ ਕੇ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚੋਂ 7 ਟਰੈਕਟਰ ਅਤੇ ਇਕ ਟਰਾਲੀ ਬਰਾਮਦ ਕੀਤੀ ਹੈ। ਹਰਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਪਹਿਲਾ ਲਾਕਡਾਊਨ ਲੱਗਣ ਤੋਂ ਇਕ ਮਹੀਨਾ ਪਹਿਲਾਂ ਉਨ੍ਹਾਂ ਦਾ ਟਰੈਕਟਰ ਚੋਰੀ ਹੋ ਗਿਆ ਸੀ। ਬਸਤੀ ਬਾਵਾ ਖੇਲ ਵਾਲਿਆਂ ਨੇ ਚੋਰ ਨੂੰ ਕਾਬੂ ਕੀਤਾ ਸੀ। ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਬਸਤੀ ਬਾਵਾ ਖੇਲ ਜਾਂਦੇ ਰਹੇ ਪਰ ਉੱਥੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।

ਇਸ ਤੋਂ ਬਾਅਦ ਇਹ ਚੋਰ ਲਵਲੀ ਆਟੋ ਵਿਚ ਚੋਰੀ ਕਰਦਾ ਫੜਿਆ ਗਿਆ। ਜਿਸ ਤੋਂ ਬਾਅਦ ਇਹ ਭੇਤ ਖੁੱਲ੍ਹ ਗਿਆ। ਹਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਹੁਣ ਤਕ 7 ਟਰੈਕਟਰ ਬਰਾਮਦ ਹੋਏ ਹਨ। ਇਹ ਸਾਰੇ ਇਕ ਪਿੰਡ ਵਿਚੋਂ ਹੀ ਮਿਲੇ ਹਨ। ਇਹ ਚੋਰ 6 ਲੱਖ ਰੁਪਏ ਦੀ ਕੀਮਤ ਵਾਲਾ ਟਰੈਕਟਰ ਲਗਪਗ 1 ਲੱਖ ਰੁਪਏ ਵਿਚ ਵੇਚ ਦਿੰਦੇ ਸਨ। ਇਕ ਹੋਰ ਵਿਅਕਤੀ ਧਰਮਿੰਦਰ ਸਿੰਘ ਨੇ ਦੱਸਿਆ ਹੈ ਕਿ 8 ਫਰਵਰੀ ਨੂੰ ਉਨ੍ਹਾਂ ਦਾ ਟਰੈਕਟਰ ਚੋਰੀ ਹੋਇਆ ਸੀ।

ਜੋ ਹੋਰ 7 ਟਰੈਕਟਰਾਂ ਅਤੇ ਇਕ ਟਰਾਲੀ ਸਮੇਤ ਉੱਤਰ ਪ੍ਰਦੇਸ਼ ਦੇ ਇਕ ਪਿੰਡ ਤੋਂ ਮਿਲਿਆ ਹੈ। ਚੋਰ ਪੰਜਾਬ ਤੋਂ ਟਰੈਕਟਰ ਚੋਰੀ ਕਰਕੇ ਉੱਤਰ ਪ੍ਰਦੇਸ਼ ਵਿੱਚ ਸਸਤੇ ਰੇਟ ਤੇ ਵੇਚ ਦਿੰਦੇ ਸਨ। ਇਨ੍ਹਾਂ ਟਰੈਕਟਰਾਂ ਦੇ ਜਾਅਲੀ ਦਸਤਾਵੇਜ਼ ਹੀ ਤਿਆਰ ਕੀਤੇ ਜਾਂਦੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਟਰੈਕਟਰ ਦੀ ਕੀਮਤ ਲਗਪਗ 6 ਲੱਖ ਰੁਪਏ ਹੈ ਪਰ ਚੋਰ ਚੋਰੀ ਕਰ ਕੇ ਇਸ ਨੂੰ ਇੱਕ ਲੱਖ ਰੁਪਏ ਤੋਂ ਵੀ ਘੱਟ ਕੀਮਤ ਵਿੱਚ ਵੇਚ ਦਿੰਦੇ ਸਨ। ਇਸ ਲਈ ਹੀ ਕਹਿੰਦੇ ਹਨ ਚੋਰਾਂ ਦੇ ਕੱਪਡ਼ੇ ਡਾਂਗਾਂ ਦੇ ਗਜ਼। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *