ਇਨ੍ਹਾਂ 3 ਬੱਚਿਆਂ ਨੇ ਰੱਬ ਦਾ ਕੀ ਵਿਗਾੜਿਆ- ਜੋ ਬੱਚਿਆਂ ਨਾਲ ਹੋਇਆ ਇਹ ਕੰਮ

ਅੱਜ ਅਸੀਂ ਤੁਹਾਡੇ ਨਾਲ ਘੁਮਿਆਰਾ ਪਿੰਡ ਦੀ ਗੱਲ ਕਰਨ ਰਹੇ ਹਾਂ, ਜਿੱਥੇ ਇੱਕ ਪਰਿਵਾਰ ਦੇ ਤਿੰਨ ਬੱਚੇ ਅਜਿਹੇ ਹਨ, ਜਿਨ੍ਹਾਂ ਦਾ ਨਾ ਤਾਂ ਮਾਨਸਿਕ ਵਿਕਾਸ ਹੋ ਰਿਹਾ ਹੈ ਅਤੇ ਨਾ ਹੀ ਸਰੀਰਕ ਵਿਕਾਸ ਹੋ ਰਿਹਾ ਹੈ। ਇਨ੍ਹਾਂ ਬੱਚਿਆਂ ਦੇ ਇਲਾਜ ਲਈ ਪਰਿਵਾਰ ਨੇ ਕਈ ਡਾਕਟਰਾਂ ਅਤੇ ਚੰਗੇ ਹਸਪਤਾਲਾਂ ਤੱਕ ਪਹੁੰਚ ਕੀਤੀ ਪਰ ਅਜੇ ਤੱਕ ਕੋਈ ਵੀ ਸਫਲ ਇਲਾਜ ਨਹੀਂ ਕਰ ਪਾਇਆ। ਬੱਚਿਆਂ ਦੇ ਪਿਤਾ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਜਿਨ੍ਹਾਂ ਦੀ ਉਮਰ 7 ਸਾਲ ਰਵਨੀਤ ਸਿੰਘ, 15 ਸਾਲ ਦਲਜੀਤ ਸਿੰਘ, 11 ਸਾਲ ਕਮਲਜੀਤ ਸਿੰਘ ਹੈ, ਇਨ੍ਹਾਂ ਬੱਚਿਆਂ ਦੀ ਉਮਰ ਤਾਂ ਵਧ ਰਹੀ ਹੈ ਪਰ ਉਨ੍ਹਾਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਨਹੀਂ ਹੋ ਰਿਹਾ।

ਬੱਚਿਆਂ ਦੇ ਪਿਤਾ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਬੱਚਿਆਂ ਦਾ ਹਰ ਪਾਸੇ ਤੋਂ ਇਲਾਜ਼ ਕਰਵਾਇਆ ਗਿਆ ਪਰ ਇਹ ਤਿੰਨੋਂ ਬੱਚੇ ਠੀਕ ਨਹੀਂ ਹੋਏ। ਉਨ੍ਹਾਂ ਨੇ ਬੱਚਿਆਂ ਦੇ ਇਲਾਜ ਲਈ ਚੰਡੀਗੜ੍ਹ ਪੀਜੀਆਈ, ਹੱਥਔਲੇ ਜਾਂ ਜਿੱਥੇ ਵੀ ਕਿਸੇ ਨੇ ਕੋਈ ਰਾਏ ਦਿੱਤੀ, ਉਨ੍ਹਾਂ ਨੇ ਉਥੋਂ ਹੀ ਬੱਚਿਆਂ ਦਾ ਇਲਾਜ ਕਰਵਾਇਆ ਪਰ ਬੱਚੇ ਠੀਕ ਨਹੀਂ ਹੋਏ। ਪੀੜਤ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਥੇ ਵੀ ਬੱਚਿਆਂ ਨੂੰ ਇਲਾਜ ਲਈ ਉਹ ਲੈ ਕੇ ਜਾਂਦੇ ਹਨ ਤਾਂ ਹਰ ਕੋਈ ਡਾਕਟਰ ਅਲੱਗ-ਅਲੱਗ ਬਿਮਾਰੀ ਦੱਸਦਾ ਹੈ।

ਪੀਜੀਆਈ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਬੱਚਿਆਂ ਦੇ ਸਿਰ ਵਿਚ ਕੋਈ ਨੁਕਸ ਹੈ, ਜਿਸ ਨਾਲ ਉਨ੍ਹਾਂ ਦੇ ਸਰੀਰ ਦਾ ਵਿਕਾਸ ਨਹੀਂ ਹੋ ਰਿਹਾ।ਬੱਚਿਆਂ ਦੀ ਦਾਦੀ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪਰਿਵਾਰ ਵਿੱਚ ਅੱਜ ਤੱਕ ਕਿਸੇ ਨੂੰ ਵੀ ਅਜਿਹੀ ਬਿਮਾਰੀ ਨਹੀਂ ਹੋਈ। ਉਨ੍ਹਾਂ ਦੇ ਪਰਿਵਾਰ ਵਿੱਚ ਸਾਰੇ ਸਰੀਰਕ ਤੇ ਮਾਨਸਿਕ ਤੌਰ ਤੇ ਬਿਲਕੁਲ ਠੀਕ ਹਨ। ਇਨ੍ਹਾਂ ਤਿੰਨਾਂ ਬੱਚਿਆਂ ਦਾ ਦਿਮਾਗ ਅਤੇ ਸਰੀਰ ਅਜੇ ਵੀ ਬੱਚਿਆਂ ਵਾਂਗ ਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਨਮ ਸਮੇਂ ਤਿੰਨੋਂ ਬੱਚਿਆਂ ਦਾ ਵਜ਼ਨ ਆਮ ਬੱਚਿਆਂ ਦੀ ਤਰ੍ਹਾਂ 2, ਢਾਈ ਕਿਲੋ ਸੀ।

ਬੱਚਿਆਂ ਦਾ ਪਿਤਾ ਇੱਕ ਦਿਹਾੜੀਦਾਰ ਹੈ, ਜੋ ਕਿ ਮੰਡੀ ਵਿੱਚ ਟਰੈਕਟਰ ਚਲਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਇਲਾਜ ਲਈ ਸਰਕਾਰ ਵੱਲੋਂ ਜਾਂ ਕਿਸੇ ਹੋਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ। ਪਰਿਵਾਰ ਵੱਲੋ ਸਰਕਾਰ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ 3 ਬੱਚਿਆਂ ਦਾ ਇਲਾਜ ਕਰਵਾ ਸਕਣ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *