ਨਿੱਕੀ ਬੱਚੀ ਨਾਲ ਛੇੜਛਾੜ ਦੇ ਲੱਗੇ ਦੋਸ਼, ਮੁੰਡੇ ਨੇ ਮਾਰੀ ਰੇਲਗੱਡੀ ਅੱਗੇ ਛਾਲ

ਅੰਮ੍ਰਿਤਸਰ ਦੇ ਮੋਹਕਮਪੁਰਾ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਮਨੀ ਦੀ ਮ੍ਰਿਤਕ ਦੇਹ ਰੇਲਵੇ ਪੁਲਿਸ ਨੂੰ ਮਿਲੀ ਹੈ। ਹਾਦਸਾ ਅੰਮ੍ਰਿਤਸਰ ਤੋਂ 25 ਕਿੱਲੋਮੀਟਰ ਦੂਰ ਮਜੀਠਾ ਨੇੜੇ ਵਾਪਰਿਆ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਮਨੀ ਦੀ ਜਾਨ ਲੈਣ ਤੋਂ ਬਾਅਦ ਉਸ ਨੂੰ ਰੇਲਵੇ ਟਰੈਕ ਤੇ ਸੁੱਟਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਕਿਸੇ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਸੀ। ਰੇਲਵੇ ਪੁਲੀਸ ਨੇ 174 ਦੀ ਕਾਰਵਾਈ ਕਰਨ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਸੀ। ਕਿਸੇ ਨੇ ਉਨ੍ਹਾਂ ਦੇ ਪੁੱਤਰ ਤੇ ਛੋਟੀ ਲੜਕੀ ਨੂੰ ਛੇੜਨ ਦੇ ਝੂ ਠੇ ਦੋ ਸ਼ ਲਗਾ ਕੇ ਉਸ ਦੀ ਖਿੱਚ ਧੂਹ ਕੀਤੀ। ਘਰ ਤੋਂ ਉਨ੍ਹਾਂ ਦਾ ਪੁੱਤਰ 9 ਵਜੇ ਦੁਕਾਨ ਤੇ ਕੰਮ ਕਰਨ ਗਿਆ ਸੀ। ਬਾਅਦ ਦੁਪਹਿਰ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਮਿਲੀ। ਲੜਕੇ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਕਿਸੇ ਲੜਕੀ ਨੂੰ ਨਹੀਂ ਛੇੜਿਆ।

ਉਨ੍ਹਾਂ ਨਾਲ ਧੱਕਾ ਹੋਇਆ ਹੈ। ਮਨੀ ਦੀ ਮਾਂ ਦੇ ਦੱਸਣ ਮੁਤਾਬਕ ਉਹ ਦੂਜੀ ਧਿਰ ਦੇ ਘਰ ਵੀ ਗਏ ਸਨ ਪਰ ਉਹ ਕਹਿ ਰਹੇ ਹਨ ਕਿ ਜੇਕਰ ਉਨ੍ਹਾਂ ਦੇ ਪੁੱਤਰ ਨੇ ਇਹ ਕੰਮ ਕਰ ਲਿਆ ਹੈ ਤਾਂ ਉਹ ਕੀ ਕਰਨ? ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ। ਮ੍ਰਿਤਕ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਰੇਲਵੇ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਰੇਲਵੇ ਵੱਲੋਂ 3 ਵਜੇ ਇਕ ਮੀਮੋ ਕੱਟੀ ਗਈ ਸੀ। ਜਿਸ ਮੁਤਾਬਕ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਮਜੀਠਾ ਨੇੜੇ ਕੋਈ ਨਾ-ਮਲੂਮ ਮ੍ਰਿਤਕ ਦੇਹ ਮਿਲੀ ਸੀ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੀ ਪਛਾਣ ਹੋ ਗਈ ਹੈ। ਉਹ ਮੋਹਕਮਪੁਰਾ ਦਾ ਮਨੀ ਨਾਮ ਦਾ ਲੜਕਾ ਸੀ। ਜਿਸ ਦੀ ਉਮਰ 20 ਸਾਲ ਸੀ। ਰੇਲਵੇ ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਕੋਈ ਤੱਥ ਸਾਹਮਣੇ ਨਹੀਂ ਆਏ। ਇਹ ਜਾਂਚ ਦਾ ਵਿਸ਼ਾ ਹੈ। ਸੀਸੀਟੀਵੀ ਫੁਟੇਜ ਤੋਂ ਵੀ ਕੁਝ ਸਪੱਸ਼ਟ ਨਹੀਂ ਹੋ ਰਿਹਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *