ਪਹਿਲੀ ਘਰਵਾਲੀ ਦੀ ਆਤਮਾ ਨੇ ਚੱਕਰਾਂ ਚ ਪਾਈ ਦੂਜੀ ਘਰਵਾਲੀ, ਸੱਚ ਸਾਹਮਣੇ ਆਈ ਤਾਂ ਲੱਗੀ ਕਲਾਸ

ਘਰ ਦਾ ਕਲੇਸ਼ ਘਰ ਨੂੰ ਨਰਕ ਬਣਾ ਦਿੰਦਾ ਹੈ। ਜਿਸ ਘਰ ਵਿੱਚ ਪਤੀ ਪਤਨੀ ਦੀ ਆਪਸ ਵਿੱਚ ਨਹੀਂ ਬਣਦੀ, ਉਸ ਪਰਿਵਾਰ ਦਾ ਕੋਈ ਵੀ ਜੀਅ ਖ਼ੁਸ਼ ਨਜ਼ਰ ਨਹੀਂ ਆਉਂਦਾ। ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿੱਚ ਗੋਲਡੀ ਨਾਮ ਦੇ ਵਿਅਕਤੀ ਦਾ ਆਪਣੀ ਪਤਨੀ ਸਿਮਰਨ ਨਾਲ ਕਲੇਸ਼ ਚਰਚਾ ਦਾ ਵਿਸ਼ਾ ਬਣ ਗਿਆ। ਸਿਮਰਨ ਅਤੇ ਗੋਲਡੀ ਦਾ ਇਹ ਦੂਸਰਾ ਵਿਆਹ ਹੈ। ਗੋਲਡੀ ਦੀ ਪਹਿਲੀ ਪਤਨੀ ਇਸ ਦੁਨੀਆ ਵਿਚ ਨਹੀਂ ਹੈ। ਸਿਮਰਨ ਨੇ ਦੋਸ਼ ਲਗਾਏ ਹਨ ਕਿ ਗੋਲਡੀ ਉਸ ਦੀ ਖਿੱਚ ਧੂਹ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਹ ਖੁਦ ਅਜਿਹਾ ਨਹੀਂ ਕਰਦਾ।

ਸਗੋਂ ਉਸ ਵਿੱਚ ਉਸ ਦੀ ਪਤਨੀ ਦੀ ਆਤਮਾ ਆ ਜਾਂਦੀ ਹੈ। ਸਿਮਰਨ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਵਿਆਹ 2018 ਵਿੱਚ ਹੋਇਆ ਸੀ। ਉਨ੍ਹਾਂ ਦੇ 2 ਸਾਲ ਤਾਂ ਵਧੀਆ ਬੀਤ ਗਏ। ਫੇਰ ਗੋਲਡੀ ਦੀ ਧੀ ਜੋ ਦਿੱਲੀ ਸਰਵਿਸ ਕਰਦੀ ਸੀ, ਉਨ੍ਹਾਂ ਕੋਲ ਆ ਕੇ ਰਹਿਣ ਲੱਗੀ। ਇਸ ਦੇ ਨਾਲ ਹੀ ਗੋਲਡੀ ਦਾ ਆਪਣੀ ਪਤਨੀ ਨਾਲ ਸਲੂਕ ਬਦਲ ਗਿਆ। ਜਿਸ ਕਰਕੇ ਉਸ ਨੂੰ ਲਾਈਵ ਹੋਣਾ ਪਿਆ।

ਸਿਮਰਨ ਨੇ ਉਨ੍ਹਾਂ ਸਮਾਜ ਸੇਵੀ ਔਰਤਾਂ ਅਤੇ ਮਰਦਾਂ ਦਾ ਧੰਨਵਾਦ ਕੀਤਾ, ਜੋ ਉਸ ਲਈ ਰਾਸ਼ਨ ਲੈ ਕੇ ਪਹੁੰਚੇ। ਜਥੇਬੰਦੀ ਦੀਆਂ ਔਰਤਾਂ ਵੱਲੋਂ ਗੋਲਡੀ ਨੂੰ ਤਾੜਨਾ ਵੀ ਕੀਤੀ ਗਈ। ਦੂਜੇ ਪਾਸੇ ਗੋਲਡੀ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਹੈ ਕਿ ਉਸ ਦੀ ਪਤਨੀ ਸਿਮਰਨ ਘਰ ਦਾ ਕੰਮ ਨਹੀਂ ਕਰਦੀ। ਉਸ ਨੂੰ ਮੰਦਾ ਬੋਲਦੀ ਹੈ। ਉਹ ਥਾਣੇ ਵੀ ਦਰਖ਼ਾਸਤਾਂ ਦਿੰਦੀ ਰਹਿੰਦੀ ਹੈ। ਗੋਲਡੀ ਨੇ ਸਪੱਸ਼ਟ ਕੀਤਾ ਹੈ ਕਿ ਘਰ ਦਾ ਰਾਸ਼ਨ ਉਹ ਖੁਦ ਲੈ ਕੇ ਆਉਂਦਾ ਹੈ।

ਉਸ ਨੇ ਸਿਮਰਨ ਤੇ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਦੇ ਦੋਸ਼ ਲਗਾਏ ਹਨ। ਸਮਾਜ ਸੇਵੀ ਸੰਸਥਾ ਨਾਲ ਜੁੜੀਆਂ ਔਰਤਾਂ ਨੇ ਗੋਲਡੀ ਨੂੰ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਅੱਜ ਉਸ ਨੂੰ ਪਿਆਰ ਨਾਲ ਸਮਝਾਇਆ ਜਾ ਰਿਹਾ ਹੈ। ਜੇਕਰ ਉਹ ਇਨ੍ਹਾਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਉਸ ਤੇ ਕਾਰਵਾਈ ਕਰਵਾਈ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੋਲਡੀ ਵੱਲੋਂ ਜੋ ਕੋਰਟ ਮੈਰਿਜ ਦੇ ਸਰਟੀਫਿਕੇਟ ਫਾੜੇ ਜਾ ਰਹੇ ਹਨ, ਉਹ ਕੋਰਟ ਤੋਂ ਦੁਬਾਰਾ ਕਢਵਾਏ ਜਾ ਸਕਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *