ਪੁਲਿਸ ਨੇ ਬਲਦੇ ਸਿਵੇ ਤੋਂ ਚੁੱਕੀ ਵਿਆਹੁਤਾ ਕੁੜੀ ਦੀ ਲਾਸ਼, ਘਰਵਾਲੇ ਤੋਂ ਚੋਰੀ ਮਾਪੇ ਕਰ ਰਹੇ ਸੀ ਸਸਕਾਰ

ਤਰਨਤਾਰਨ ਦੇ ਗੋਇੰਦਵਾਲ ਸਾਹਿਬ ਦੇ ਇਕ ਪਰਿਵਾਰ ਤੇ ਆਪਣੀ ਹੀ ਧੀ ਦੀ ਜਾਨ ਲੈਣ ਦੇ ਦੋਸ਼ ਲੱਗੇ ਹਨ। ਦੋਸ਼ ਲਾਉਣ ਵਾਲਾ ਕੋਈ ਹੋਰ ਨਹੀਂ ਸਗੋਂ ਮ੍ਰਿਤਕਾ ਕੁਲਵੀਰ ਕੌਰ ਦਾ ਪਤੀ ਗੁਰਪ੍ਰੀਤ ਸਿੰਘ ਹੀ ਹੈ। ਗੁਰਪ੍ਰੀਤ ਸਿੰਘ ਨੇ ਰੋਂਦੇ ਹੋਏ ਮੀਡੀਆ ਨੂੰ ਦੱਸਿਆ ਕਿ ਉਸ ਦਾ ਵਿਆਹ 25 ਜਨਵਰੀ ਨੂੰ ਕੁਲਵੀਰ ਕੌਰ ਨਾਲ ਹੋਇਆ ਸੀ। ਕੁਲਵੀਰ ਕੌਰ ਆਪਣੇ ਸਹੁਰੇ ਘਰੋਂ ਅੰਮ੍ਰਿਤਸਰ ਤੋਂ ਪੇਕੇ ਰਹਿਣ ਲਈ ਗਈ ਸੀ। ਗੁਰਪ੍ਰੀਤ ਦੇ ਦੱਸਣ ਮੁਤਾਬਕ ਕੁਲਵੀਰ ਕੌਰ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਲੈ ਜਾਓ।

ਜਦੋਂ ਉਹ ਆਪਣੀ ਪਤਨੀ ਨੂੰ ਲੈਣ ਗਿਆ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਭੇਜਣ ਤੋਂ ਨਾਂਹ ਕਰ ਦਿੱਤੀ। ਗੁਰਪ੍ਰੀਤ ਦਾ ਕਹਿਣਾ ਹੈ ਕਿ ਕੁਲਬੀਰ ਕੌਰ ਦਾ ਸਿੰਗਾਪੁਰ ਵਿੱਚ ਪ੍ਰੇਮ ਚੱਕਰ ਸੀ। ਜਿਸ ਬਾਰੇ ਗੁਰਪ੍ਰੀਤ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਨੂੰ ਦੱਸ ਦਿੱਤਾ ਸੀ। ਸਹੁਰੇ ਪਰਿਵਾਰ ਨੇ ਆਪਣੀ ਇੱਜ਼ਤ ਬਚਾਉਣ ਲਈ ਆਪਣੀ ਧੀ ਦੀ ਹੀ ਜਾਨ ਲੈ ਲਈ ਅਤੇ ਉਸ ਨੂੰ ਬਿਨਾਂ ਦੱਸੇ ਸਸਕਾਰ ਕਰ ਰਹੇ ਸੀ। ਗੁਰਪ੍ਰੀਤ ਨੇ ਦੱਸਿਆ ਹੈ ਕਿ ਵਚੋਲਣ ਰਾਹੀਂ ਪਤਾ ਲੱਗਣ ਤੇ ਉਹ ਆਪਣੇ ਪਰਿਵਾਰ ਸਮੇਤ ਸ਼ਮਸ਼ਾਨਘਾਟ ਪਹੁੰਚ ਗਿਆ।

ਜਿੱਥੇ ਉਸ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨਾਲ ਖਿੱਚ ਧੂਹ ਕੀਤੀ। ਗੁਰਪ੍ਰੀਤ ਨੇ ਆਪਣੇ ਸੱਸ ਸਹੁਰੇ, ਸਾਢੂ ਪਲਜਿੰਦਰ ਅਤੇ ਸਾਲੀ ਕਿਰਨ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ। ਗੁਰਪ੍ਰੀਤ ਦੀ ਮਾਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਦੇ ਸਹੁਰਿਆਂ ਨੇ ਉਸ ਨੂੰ ਸਵੇਰੇ ਆਪਣੇ ਮਾਤਾ ਪਿਤਾ ਨੂੰ ਲਿਆਉਣ ਲਈ ਕਿਹਾ ਸੀ। ਸਵੇਰੇ ਉਨ੍ਹਾਂ ਨੇ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਭਾਣਾ ਵਾਪਰ ਗਿਆ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕਾ ਦੀ ਮਾਂ ਨੇ ਆਪਣੇ ਜਵਾਈ ਤੇ ਦੋਸ਼ ਲਗਾਏ ਹਨ ਕਿ ਉਸ ਨੇ ਹੀ ਫੋਨ ਤੇ ਉਨ੍ਹਾਂ ਦੀ ਧੀ ਨੂੰ ਕੁਝ ਆਖਿਆ ਹੈ।

ਜਿਸ ਨਾਲ ਉਹ ਦਮ ਤੋੜ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਅੰਮ੍ਰਿਤਸਰ ਦੇ ਕਿਸੇ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਸਹੁਰਿਆਂ ਤੇ ਆਪਣੀ ਪਤਨੀ ਦੀ ਜਾਨ ਲੈਣ ਦੇ ਦੋਸ਼ ਲਗਾਏ ਹਨ। ਜਿਸ ਕਰਕੇ ਉਨ੍ਹਾਂ ਨੇ ਸੰਸਕਾਰ ਰੋਕ ਕੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਤਰਨਤਾਰਨ ਪੋਸਟਮਾਰਟਮ ਲਈ ਲਿਆਂਦਾ ਹੈ। ਉਹ ਮੁੰਡੇ ਵਾਲਿਆਂ ਦੀ ਉਡੀਕ ਕਰ ਰਹੇ ਹਨ। ਪੁੱਛਗਿੱਛ ਕਰ ਕੇ ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *