ਮਿਲ ਗਈ ਉਹ ਵੀਡੀਓ ਜਿਸ ਚ ਲਾੜੇ ਨੂੰ ਲੈ ਕੇ ਭੱਜ ਗਈ ਸੀ ਘੋੜੀ, ਫ਼ਿਲਮੀ ਅੰਦਾਜ ਚ ਬਰਾਤੀਆਂ ਨੇ ਕੀਤਾ ਪਿੱਛਾ

ਆਮ ਤੋਰ ਤੇ ਵਿਆਹਾਂ ਵਿਚ ਦੇਖਿਆ ਜਾਂਦਾ ਹੈ ਕਿ ਲਾੜੇ ਨੂੰ ਘੋੜੀ ਤੇ ਬਿਠਾਉਣ ਦੀ ਰੀਤ ਹੁੰਦੀ ਹੈ। ਰਾਜਸਥਾਨ ਵਿਚ ਇਕ ਲਾੜੇ ਨੂੰ ਘੋੜੀ ਤੇ ਚੜ੍ਹਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਘੋੜੀ ਉਸ ਨੂੰ ਲੈ ਕੇ ਹੀ ਦੌੜ ਗਈ। ਕਾਰਾਂ ਅਤੇ ਮੋਟਰਸਾਈਕਲਾਂ ਰਾਹੀਂ ਘੋੜੀ ਨੂੰ 4 ਕਿੱਲੋਮੀਟਰ ਦੂਰ ਜਾ ਕੇ ਰੋਕਿਆ ਗਿਆ ਅਤੇ ਲਾੜੇ ਨੂੰ ਥੱਲੇ ਉਤਾਰਿਆ ਗਿਆ। ਅਸਲ ਵਿੱਚ ਜ਼ਿਲ੍ਹਾ ਅਜਮੇਰ ਦੇ ਕਸਬਾ ਨਸੀਰਾਬਾਦ ਦੇ ਪਿੰਡ ਰਾਮਪੁਰਾ ਦੇ ਨੌਜਵਾਨ ਰਾਮ ਪ੍ਰਸਾਦ ਦਾ 18 ਜੁਲਾਈ ਨੂੰ ਵਿਆਹ ਸੀ। ਬਰਾਤ ਨੇ ਜੈਪੁਰ ਦੇ ਮੁਰਲੀ ਪੁਰਾ ਜਾਣਾ ਸੀ।

ਬਰਾਤ ਤੁਰਨ ਤੋਂ ਪਹਿਲਾਂ ਪਿੰਡ ਵਿਚ ਬਿੰਦੌਰੀ ਦੀ ਰਸਮ ਨਿਭਾਈ ਜਾ ਰਹੀ ਸੀ। ਲਾੜੇ ਰਾਮ ਪ੍ਰਸਾਦ ਨੂੰ ਘੋੜੀ ਤੇ ਬਿਠਾ ਕੇ ਘੋੜੀ ਨੂੰ ਨਚਾਇਆ ਜਾ ਰਿਹਾ ਸੀ।  ਇਸ ਮੌਕੇ ਖੁਸ਼ੀ ਦੇ ਮਾਹੌਲ ਵਿਚ ਹਾਜਰ ਰਿਸ਼ਤੇਦਾਰਾਂ ਵੱਲੋ ਉੱਥੇ ਹੀ ਆਤਿਸ਼ਬਾਜ਼ੀ ਕੀਤੀ ਜਾ ਰਹੀ ਸੀ। ਆਤਿਸ਼ਬਾਜ਼ੀ ਦਾ ਖੜਕਾ ਸੁਣ ਕੇ ਘੋੜੀ ਡਰ ਗਈ ਅਤੇ ਬੇਕਾਬੂ ਹੋ ਗਈ। ਇਸ ਦੌਰਾਨ ਘੋੜੀ ਉਥੋਂ ਦੌੜ ਗਈ। ਘੋੜੀ ਦਾ ਮਾਲਕ ਵੀ ਘੋੜੀ ਦੇ ਪਿੱਛੇ ਦੌੜਿਆ। ਇਸ ਤੋਂ ਬਿਨਾਂ ਬਰਾਤੀ ਅਤੇ ਲਾੜੇ ਦੇ ਸੰਬੰਧੀ ਵੀ ਘੋੜੀ ਦਾ ਪਿੱਛਾ ਕਰਨ ਲੱਗੇ।

ਕਾਰਾਂ ਅਤੇ ਮੋਟਰਸਾਈਕਲਾਂ ਰਾਹੀਂ ਫ਼ਿਲਮੀ ਅੰਦਾਜ ਵਿਚ 4 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਘੋੜੀ ਨੂੰ ਰੋਕਿਆ ਗਿਆ। ਤਦ ਤਕ ਲਾੜੇ ਦੀ ਹਾਲਤ ਖ਼ਰਾਬ ਹੋ ਚੁੱਕੀ ਸੀ। ਲਾੜੇ ਨੂੰ ਘੋੜੀ ਤੋਂ ਉਤਾਰ ਕੇ ਪਾਣੀ ਪਿਲਾਇਆ ਗਿਆ ਅਤੇ ਅਰਾਮ ਕਰਵਾਇਆ ਗਿਆ। ਉਸ ਦੀ ਤਬੀਅਤ ਠੀਕ ਹੋ ਜਾਣ ਤੋਂ ਬਾਅਦ ਹੀ ਬਰਾਤ ਰਵਾਨਾ ਹੋ ਸਕੀ। ਘੋੜੀ ਨੇ ਸਾਰੀ ਬਰਾਤ ਨੂੰ ਚੱਕਰ ਵਿੱਚ ਪਾ ਦਿੱਤਾ। ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ।

ਆਮ ਤੌਰ ਤੇ ਵਿਆਹ ਸਮੇਂ ਲਾੜੇ ਨੂੰ ਘੋੜੀ ਚੜ੍ਹਾਇਆ ਜਾਂਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਹਰ ਕੋਈ ਘੋੜ ਸਵਾਰੀ ਨਹੀਂ ਜਾਣਦਾ। ਜਦੋਂ ਆਤਿਸ਼ਬਾਜ਼ੀ ਹੁੰਦੀ ਹੈ ਤਾਂ ਘੋੜੀ ਦਾਡਰ ਜਾਣਾ ਸੁਭਾਵਿਕ ਹੈ। ਇਸ ਵਿਆਹ ਵਿੱਚ ਘੋੜੀ ਦਾ ਭੱਜਣਾ ਲਾੜੇ ਲਈ ਮਜ਼ਾਕ ਦਾ ਕਾਰਨ ਬਣ ਗਿਆ। ਇਸ ਤੋਂ ਬਿਨਾਂ ਬਰਾਤ ਵੀ ਲੇਟ ਹੋ ਗਈ ਅਤੇ ਘੋਡ਼ੀ ਨੇ ਬਰਾਤੀਆਂ ਦੀ ਵੀ ਰੇਸ ਲਵਾ ਦਿੱਤੀ। ਹਰ ਕੋਈ ਇਸ ਘਟਨਾ ਬਾਰੇ ਗੱਲਾਂ ਕਰਦਾ ਹੈ।

Leave a Reply

Your email address will not be published. Required fields are marked *