ਟਰੇਨ ਦੇ ਥੱਲੇ ਭੱਜ ਭੱਜ ਵੜ ਰਹੇ ਸੀ ਕੁੱਤੇ, ਕੋਲ ਜਾਕੇ ਦੇਖਿਆ ਤਾਂ ਬੁਲਾਉਣੀ ਪਈ ਪੁਲਿਸ

ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅੱਜ ਦੇ ਦੌਰ ਵਿਚ ਲੜਕੀਆਂ ਹਰ ਖੇਤਰ ਵਿਚ ਮੁੰਡਿਆਂ ਤੋਂ ਅੱਗੇ ਹਨ ਪਰ ਫਿਰ ਵੀ ਕੁਝ ਲੋਕ ਹਾਲੇ ਤੱਕ ਆਪਣੇ ਦਿਮਾਗ ਦਾ ਵਿਕਾਸ ਨਹੀਂ ਕਰ ਸਕੇ। ਉਹ ਲੋਕ ਅੱਜ ਵੀ ਧੀਆਂ ਤੇ ਪੁੱਤਰਾਂ ਵਿਚਕਾਰ ਫਰਕ ਸਮਝਦੇ ਹਨ। ਇਸ ਕਰਕੇ ਅੱਜ ਵੀ ਸਾਡੇ ਦੇਸ਼ ਵਿਚ ਧੀਆਂ ਨੂੰ ਲੈ ਕੇ ਇਹ ਦਿਲ ਦਹਲਾਉਣ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਦੇਖ ਰੂਹ ਕੰਬ ਜਾਂਦੀ ਹੈ। ਅਜਿਹਾ ਹੀ ਇਕ ਦਿਲ ਨੂੰ ਦਹਲਾਉਣ ਵਾਲਾ ਮਾਮਲਾ ਗੁਰਦਾਸਪੁਰ ਸ਼ਹਿਰ ਤੋਂ ਸਾਹਮਣੇ ਆਇਆ ਹੈ,

ਜਿੱਥੇ ਕਿਸੇ ਵੱਲੋਂ ਇੱਕ ਨਵਜਨਮੀ ਬੱਚੀ ਨੂੰ ਰੇਲਵੇ ਸਟੇਸ਼ਨ ਕੋਲ ਸੁੱਟ ਦਿੱਤਾ ਗਿਆ। ਇਕ ਟਰੱਕ ਡਰਾਈਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇੱਥੇ ਆਪਣੀ ਗੱਡੀ ਲੈ ਕੇ ਆਇਆ ਸੀ। ਉਸ ਦੀ ਗੱਡੀ ਭਰੀ ਜਾ ਰਹੀ ਸੀ। ਜਦੋਂ ਉਹ ਗੱਡੀ ਲੈ ਕੇ ਲੰਘਣ ਲੱਗਾ ਤਾਂ ਉਥੇ ਕੁਝ ਕੁੱਤਿਆਂ ਨੂੰ ਦੇਖ ਰੁਕ ਗਿਆ, ਜਦੋਂ ਉਸ ਨੇ ਥੋੜ੍ਹਾ ਕੋਲ ਜਾ ਕੇ ਦੇਖਿਆ ਤਾਂ ਉਥੋਂ ਬਦਬੂ ਆ ਰਹੀ ਸੀ। ਟਰੱਕ ਡਰਾਈਵਰ ਨੇ ਕੁੱਤਿਆਂ ਨੂੰ ਉਥੋਂ ਭਜਾ ਦਿੱਤਾ। ਉਸ ਨੇ ਦੇਖਿਆ ਕਿ ਉਥੇ ਇੱਕ ਬੱਚਾ ਥੱਲੇ ਡਿਗਿਆ ਪਿਆ ਸੀ। ਉਸ ਨੇ ਇਹ ਸਾਰੀ ਜਾਣਕਾਰੀ ਰੇਲਵੇ ਸਟੇਸ਼ਨ ਨੇੜੇ ਪੁਲਿਸ ਸਟੇਸ਼ਨ ਵਿਚ ਜਾ ਕੇ ਦੇ ਦਿੱਤੀ।

ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਟਰੱਕ ਡਰਾਈਵਰ ਦੁਆਰਾ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਨੇ ਘਟਨਾ ਸਥਾਨ ਤੇ ਜਾ ਕੇ ਦੇਖਿਆ ਤਾਂ ਉਹ ਇੱਕ ਨਵਜਨਮੀ ਤਕਰੀਬਨ ਇੱਕ ਦਿਨ ਦੀ ਲੜਕੀ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਟਨਾ ਸਥਾਨ ਦੇ ਨੇੜੇ ਕਣਕ ਭਰੀ ਜਾ ਰਹੀ ਸੀ। ਟਰੱਕ ਡਰਾਈਵਰ ਨੂੰ ਇਸ ਦੀ ਜਾਣਕਾਰੀ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਐਸ ਐੱਚ ਓ ਵੀ ਘਟਨਾ ਸਥਾਨ ਤੇ ਪਹੁੰਚ ਰਹੇ ਹਨ। ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *