2 ਮੁੰਡਿਆਂ ਚ ਕਾਰ ਠੋਕਣ ਵਾਲਾ DSP ਭੜਕੇ ਲੋਕਾਂ ਨੇ ਲਿਆ ਘੇਰ

ਫਗਵਾੜਾ ਵਿੱਚ ਉਸ ਸਮੇਂ ਮਾਮਲਾ ਗਰਮਾ ਗਿਆ, ਜਦੋਂ ਇਕ ਕਾਰ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਮੋਟਰਸਾਈਕਲ ਨੁਕਸਾਨਿਆ ਗਿਆ ਹੈ। ਦੂਜੇ ਪਾਸੇ ਕਾਰ ਸਵਾਰ ਦੁਆਰਾ ਦੋਸ਼ ਲਗਾਏ ਜਾ ਰਹੇ ਹਨ ਕਿ ਮੋਟਰਸਾਈਕਲਾਂ ਉਨ੍ਹਾਂ ਦੀ ਗੱਡੀ ਨਾਲ ਟਕਰਾਇਆ ਹੈ। ਇਸ ਦੌਰਾਨ ਪਤਾ ਲੱਗਾ ਕਿ ਕਾਰ ਸਵਾਰ ਵਿਅਕਤੀ ਡੀ ਐੱਸ ਪੀ ਵਰਮਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਮੀਡੀਆ ਵਾਲੇ ਵੀ ਪਹੁੰਚ ਗਏ ਅਤੇ ਵੀਡੀਓ ਬਣਾਉਣ ਲੱਗੇ।

ਮੀਡੀਆ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਡੀ ਐਸ ਪੀ ਵਰਮਾ ਦੇ ਨਾਲ ਕਾਰ ਵਿਚ ਸਵਾਰ ਇਕ ਨੌਜਵਾਨ ਨੇ ਉਨ੍ਹਾਂ ਦਾ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਮੌਕੇ ਤੇ ਪੁਲੀਸ ਪਹੁੰਚ ਗਈ। ਮੀਡੀਆ ਵਾਲਿਆਂ ਨੇ ਪਰਚਾ ਦਰਜ ਕਰਵਾਉਣ ਤੱਕ ਦੀ ਗੱਲ ਆਖੀ। ਦੂਜੇ ਪਾਸੇ ਡੀ ਐਸ ਪੀ ਵਰਮਾ ਤੇ ਦਾਰੂ ਦੀ ਲੋਰ ਵਿੱਚ ਹੋਣ ਦੇ ਦੋਸ਼ ਲਗਾਏ ਗਏ ਪਰ ਡੀ ਐਸ ਪੀ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਮੁਲਾਹਜਾ ਕਰਵਾਇਆ ਜਾ ਸਕਦਾ ਹੈ। ਪੁਲੀਸ ਤੇ ਲੇਟ ਪਹੁੰਚਣ ਦੇ ਦੋਸ਼ ਵੀ ਲੱਗੇ। ਮੋਟਰਸਾਈਕਲ ਵਾਲੇ ਵਿਅਕਤੀ ਨੇ ਮੰਗ ਕੀਤੀ ਕਿ ਉਸ ਦਾ ਮੋਟਰਸਾਈਕਲ ਠੀਕ ਕਰਵਾਇਆ ਜਾਵੇ।

ਪੁਲੀਸ ਅਧਿਕਾਰੀ ਦਾ ਕਹਿਣਾ ਸੀ ਕਿ ਮਸਲਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਪਹਿਲਾਂ ਮੋਟਰਸਾਈਕਲ ਵਾਲੇ ਨੂੰ ਮੁੱਢਲੀ ਸਹਾਇਤਾ ਦਿਵਾਈ ਜਾਣ ਦੀ ਗੱਲ ਆਖੀ। ਡੀ ਐਸ ਪੀ ਵਰਮਾ ਆਖ ਰਿਹਾ ਹੈ ਕਿ ਉਹ ਆਪਣੇ ਫਾਰਮ ਹਾਊਸ ਤੇ ਜਾ ਰਿਹਾ ਸੀ। ਦੋਵੇਂ ਪਾਸੇ ਤੋਂ 2 ਮੋਟਰਸਾਈਕਲ ਆ ਗਏ। ਵਿਚਕਾਰ ਪੂਰੀ ਪੂਰੀ ਥਾਂ ਸੀ ਅਤੇ ਦੋਵੇਂ ਮੋਟਰਸਾਈਕਲ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਏ। ਪੁਲੀਸ ਅਧਿਕਾਰੀ ਨੇ ਦੋਵੇਂ ਧਿਰਾਂ ਨੂੰ ਥਾਣੇ ਬੈਠ ਕੇ ਗੱਲ ਕਰਨ ਦੀ ਸਲਾਹ ਦਿੱਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *