ਅਮਰੀਕਾ ਚ ਹੋਈ ਪੰਜਾਬੀ ਮੁੰਡੇ ਦੀ ਮੋਤ, ਵੱਡੇ ਵੱਡੇ ਡਾਕਟਰ ਵੀ ਨਹੀਂ ਬਚਾ ਸਕੇ ਜਾਨ

ਕੋਰੋਨਾ ਕਾਰਨ ਹੁਣ ਤਕ ਕਿੰਨੀਆਂ ਹੀ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਚੀਨ ਦੇ ਵੂਹਾਨ ਤੋਂ ਸ਼ੁਰੂ ਹੋਏ ਕੋਰੋਨਾ ਨੇ ਦੁਨੀਆਂ ਦੇ ਲਗਪਗ ਹਰ ਮੁਲਕ ਵਿੱਚ ਦਸਤਕ ਦਿੱਤੀ ਹੈ। ਇਟਲੀ, ਫਰਾਂਸ, ਇਰਾਨ ਅਤੇ ਭਾਰਤ ਤੋਂ ਇਲਾਵਾ ਵਿਸ਼ਵ ਦੀ ਸੁਪਰ ਪਾਵਰ ਕਹੇ ਜਾਣ ਵਾਲੇ ਅਮਰੀਕਾ ਵਿੱਚ ਵੀ ਕੋਰੋਨਾ ਨੇ ਭਾਰੀ ਜਾਨੀ ਨੁਕਸਾਨ ਕੀਤਾ ਹੈ। ਪੰਜਾਬ ਤੋਂ ਭੁਲੱਥ ਦੇ ਪਿੰਡ ਭਦਾਸ ਤੋਂ ਅਮਰੀਕਾ ਦੇ ਕੈਲੇਫੋਰਨੀਆ ਗਏ 25 ਸਾਲਾ ਇਕ ਨੌਜਵਾਨ ਦੀ ਜਾਨ ਜਾਣ ਦੀ ਖ਼ਬਰ ਪਰਿਵਾਰ ਨੂੰ ਮਿਲੀ ਹੈ।

ਇਸ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਇਹ ਨੌਜਵਾਨ 8 ਸਾਲ ਪਹਿਲਾਂ ਕੰਮ ਦੇ ਸਿਲਸਿਲੇ ਵਿੱਚ ਅਮਰੀਕਾ ਗਿਆ ਸੀ। ਪਿਤਾ ਸ਼ਮਸ਼ੇਰ ਸਿੰਘ ਨੇ ਬੜੇ ਚਾਵਾਂ ਨਾਲ ਉਸ ਨੂੰ ਅਮਰੀਕਾ ਭੇਜਿਆ ਸੀ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਉਨ੍ਹਾਂ ਦੀ ਕੁਝ ਦਿਨਾਂ ਤੋਂ ਸਰਬਜੀਤ ਸਿੰਘ ਨਾਲ ਗੱਲਬਾਤ ਨਹੀਂ ਸੀ ਹੋ ਰਹੀ, ਕਿਉਂਕਿ ਉਹ ਹਸਪਤਾਲ ਵਿੱਚ ਭਰਤੀ ਸੀ। ਹੁਣ ਉਨ੍ਹਾਂ ਨੂੰ ਸਰਬਜੀਤ ਸਿੰਘ ਦੇ ਦੇਹਾਂਤ ਦੀ ਖਬਰ ਮਿਲੀ ਹੈ ਅਤੇ ਪਤਾ ਲੱਗਾ ਹੈ ਕਿ ਕੋਰੋਨਾ ਕਾਰਨ ਇਹ ਭਾਣਾ ਵਾਪਰਿਆ ਹੈ।

ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਸਰਬਜੀਤ ਸਿੰਘ ਦਾ ਪਿਤਾ ਵੀ 2 ਮਹੀਨੇ ਪਹਿਲਾਂ ਇਸ ਦੁਨੀਆਂ ਤੋਂ ਜਾ ਚੁੱਕਾ ਹੈ। ਸਾਰੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ । ਉਨ੍ਹਾਂ ਨੇ ਮੰਗ ਕੀਤੀ ਹੈ ਸਰਬਜੀਤ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਮੰਗਵਾਈ ਜਾਵੇ । ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਗਏ ਕਿਸੇ ਪੰਜਾਬੀ ਨੌਜਵਾਨ ਦੀ ਉਥੇ ਹੀ ਜਾਨ ਚਲੀ ਗਈ ਹੋਵੇ। ਅਨੇਕਾਂ ਪੰਜਾਬੀ ਪਰਿਵਾਰਾਂ ਨੇ ਇਨ੍ਹਾਂ ਹਾਲਾਤਾਂ ਨੂੰ ਹੰਢਾਇਆ ਹੈ।

Leave a Reply

Your email address will not be published. Required fields are marked *