ਕੈਮਰੇ ਚ ਬਣੀ ਵੀਡੀਓ ਦੇਖ ਪੁਲਿਸ ਵੀ ਹੈਰਾਨ, ਕੁੜੀ ਨੂੰ ਬਣਾਇਆ ਨਿਸ਼ਾਨਾ

ਵੱਧ ਰਹੀਆਂ ਲੁੱਟਾਂ ਖੋਹਾਂ ਦਾ ਡ ਰ ਲੋਕਾਂ ਦੇ ਮਨਾਂ ਵਿੱਚ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਕਿਉਂਕਿ ਆਏ ਦਿਨੀ ਇਸ ਨਾਲ ਜੁੜੀਆਂ ਖ਼ਬਰਾਂ ਸੁਣਨ ਜਾਂ ਦੇਖਣ ਨੂੰ ਮਿਲਦੀਆਂ ਹਨ। ਪਹਿਲਾਂ ਤਾਂ ਘਰ ਤੋਂ ਨਿਕਲਣ ਸਮੇਂ ਬੰਦੇ ਨੂੰ ਪੂਰੀ ਤਰਾਂ ਚੌਕਸ ਰਹਿਣਾ ਪੈਂਦਾ ਸੀ, ਕਿਉਕਿ ਪਤਾ ਨਹੀਂ ਕੌਣ ਕਿਸ ਸਮੇਂ ਤੁਹਾਡੇ ਗਲ ਦੀ ਚੇਨ ਜਾਂ ਤੁਹਾਡਾ ਮੋਬਾਇਲ ਲੈ ਕੇ ਭੱਜ ਜਾਵੇ ਪਰ ਅੱਜ ਕੱਲ ਤਾਂ ਘਰ, ਦੁਕਾਨ ਅੰਦਰ ਵੜ ਕੇ ਕੀਤੀ ਗਈ ਚੋਰੀ ਦੇ ਮਾਮਲੇ ਵੀ ਜ਼ਿਆਦਾ ਸਾਹਮਣੇ ਆ ਰਹੇ ਹਨ।

ਅਜਿਹਾ ਹੀ ਇਕ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਲੁਟੇਰਿਆਂ ਵੱਲੋਂ ਮਨਾਪੁਰਮ ਕੰਪਨੀ ਦੀ ਇਕ ਸ਼ਾਖਾ ਅੰਦਰ ਵੜ ਕੇ ਲੁੱਟ ਖੋਹ ਕੀਤੀ ਗਈ। ਜਿਸ ਵਿੱਚ ਸੋਨਾ ਅਤੇ ਪੈਸੇ ਚੋਰੀ ਕੀਤੇ ਗਏ ਅਤੇ ਇਹ ਸਾਰੀ ਘਟਨਾ ਉਥੇ ਲੱਗੇ ਸੀ ਸੀ ਟੀ ਵੀ ਕੈਮਰੀਆਂ ਵਿਚ ਰਿਕਾਰਡ ਹੋ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲੰਧਰ ਵਿਖੇ ਮਨਾਪੁਰਮ ਫਾਇਨਾਂਸ ਕੰਪਨੀ ਦੀ ਇਕ ਸ਼ਾਖਾ ਅੰਦਰ 6-7 ਵਿਅਕਤੀ ਦਾਖਲ ਹੋਏ।

ਜਿਨ੍ਹਾਂ ਨੇ ਮੁਲਾਜ਼ਮਾਂ ਨੂੰ ਪਿ ਸ ਤੋ ਲ ਦੀ ਨੌਕ ਤੇ ਇੱਕ ਪਾਸੇ ਕਰ ਦਿੱਤਾ, ਜਿਸ ਵਿੱਚ 3 ਔਰਤਾਂ ਅਤੇ 1 ਪੁਰਸ਼ ਸਨ। ਫਿਰ ਉਹ ਉਥੋਂ ਸੋਨਾ ਅਤੇ ਪੈਸੇ ਲੁੱਟ ਕੇ ਲੈ ਗਏ। ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਇਸ ਹਾਦਸੇ ਵਿੱਚ ਲੁਟੇਰਿਆਂ ਵੱਲੋਂ ਪਲਵਿੰਦਰ ਨਾਮਕ ਮੁਲਾਜ਼ਮ ਨੂੰ ਜ਼ ਖ ਮੀ ਕਰ ਦਿੱਤਾ ਗਿਆ। ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੈਸਿਆਂ ਦੀ ਗਿਣਤੀ ਕੀਤੀ ਜਾ ਰਹੀ ਹੈ।

ਜਿਸ ਤੋਂ ਬਾਅਦ ਐਫ ਆਈ ਆਰ ਦਰਜ ਕਰਕੇ ਉਨ੍ਹਾਂ ਦੀ ਭਾਲ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਂਡ ਕਰਨ ਵਾਲਿਆਂ ਦੀ ਰਿਕਾਰਡਿੰਗ ਤਾਂ ਕੈਮਰਿਆਂ ਵਿਚ ਹੋ ਗਈ ਹੈ ਪਰ ਉਨ੍ਹਾਂ ਨੇ ਮੂੰਹ ਤੇ ਮਾਸਕ ਪਾਏ ਹੋਏ ਸਨ, ਜਿਸ ਕਰਕੇ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ। ਪੁਲਿਸ ਵੱਲੋ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *