ਪ੍ਰੇਮ ਵਿਆਹ ਬਾਰੇ ਪਰਿਵਾਰ ਨੂੰ ਹੋ ਗਈ ਖਬਰ, ਕੁੜੀ ਨੂੰ ਲੈ ਗਏ ਚੁੱਕਕੇ, ਮੁੰਡੇ ਨਾਲ ਕਰ ਗਏ ਕਾਂਡ

ਜ਼ਮਾਨਾ ਬਹੁਤ ਬਦਲ ਗਿਆ ਹੈ। ਵਿੱਦਿਆ ਦਾ ਪਸਾਰਾ ਹੋਇਆ ਹੈ। ਜਿਸ ਕਰਕੇ ਮੁੰਡੇ ਕੁੜੀਆਂ ਆਪਣਾ ਜੀਵਨ ਸਾਥੀ ਖੁਦ ਚੁਣਨ ਦੀ ਇੱਛਾ ਰੱਖਦੇ ਹਨ। ਕਈ ਪਰਿਵਾਰਾਂ ਨੂੰ ਇਹ ਮਨਜ਼ੂਰ ਨਹੀਂ। ਜਿਸ ਕਰਕੇ ਪਰਿਵਾਰ ਵਿੱਚ ਵਿਵਾਦ ਪੈਦਾ ਹੋ ਜਾਂਦਾ ਹੈ ਅਤੇ ਮਾਮਲਾ ਕੋਰਟ ਕਚਹਿਰੀ ਪਹੁੰਚ ਜਾਂਦਾ ਹੈ। ਮੱਧ ਪ੍ਰਦੇਸ਼ ਦੇ ਰੀਵਾ ਵਿਖੇ ਕੁਲੈਕਟਰ ਦੇ ਦਫਤਰ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿ।ਆ ਜਦੋਂ ਇੱਕ ਲੜਕਾ ਅਤੇ ਲੜਕੀ ਪ੍ਰੇਮ ਸੰਬੰਧਾਂ ਦੇ ਚੱਲਦੇ ਇੱਥੇ ਵਿਆਹ ਕਰਵਾਉਣ ਲਈ ਪਹੁੰਚ ਗਏ।

ਅਸਲ ਵਿੱਚ ਸੋਮਰੀਆ ਦੀ ਮੁਟਿਆਰ ਅਤੇ ਨਾਗੌਦ ਦੇ ਨੌਜਵਾਨ ਦੇ ਆਪਸ ਵਿਚ ਪ੍ਰੇਮ ਸੰਬੰਧ ਸਨ। ਜਿਸ ਕਰਕੇ ਲੜਕੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਦੇ ਇਰਾਦੇ ਨਾਲ ਕੁਲੈਕਟਰ ਦਫ਼ਤਰ ਪਹੁੰਚ ਗਈ। ਪਿੱਛੋਂ ਲੜਕੀ ਦੇ ਪਰਿਵਾਰ ਨੂੰ ਸੂਹ ਲੱਗ ਗਈ ਅਤੇ ਉਨ੍ਹਾਂ ਨੇ ਕੁਲੈਕਟਰ ਦਫ਼ਤਰ ਦੇ ਬਾਹਰ ਹੀ ਆ ਕੇ ਮੁੰਡੇ ਅਤੇ ਕੁੜੀ ਨੂੰ ਘੇਰ ਲਿਆ। ਮੁੰਡੇ ਦੀ ਤਾਂ ਲੜਕੀ ਦੇ ਪਰਿਵਾਰ ਵੱਲੋਂ ਕਾਫ਼ੀ ਜ਼ਿਆਦਾ ਖਿੱਚ ਧੂਹ ਕੀਤੀ ਗਈ।

ਲੜਕੀ ਨੇ ਮੁੰਡੇ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੀ ਰਹੀ ਕਿ ਉਨ੍ਹਾਂ ਦਾ ਵਿਆਹ ਹੋ ਚੁੱਕਾ ਹੈ ਅਤੇ ਉਹ ਤਾਂ ਸਿਰਫ਼ ਵਿਆਹ ਰਜਿਸਟਰਡ ਕਰਵਾਉਣ ਲਈ ਹੀ ਇੱਥੇ ਆਏ ਹਨ। ਲੜਕੀ ਦੀ ਕਿਸੇ ਨੇ ਨਹੀਂ ਸੁਣੀ। ਇਸ ਦੌਰਾਨ ਲੜਕੀ ਬੇਹੋਸ਼ ਹੋ ਗਈ। ਪਰਿਵਾਰ ਉਸ ਨੂੰ ਕੰਟੀਨ ਵਿਚ ਲੈ ਗਿਆ ਅਤੇ ਹੋਸ਼ ਆਉਣ ਤੇ ਉਹ ਆਪਣੀ ਲੜਕੀ ਨੂੰ ਗੱਡੀ ਚ ਬਿਠਾ ਕੇ ਆਪਣੇ ਨਾਲ ਲੈ ਗਏ।

ਲਗਭਗ 15 ਮਿੰਟ ਕੁਲੈਕਟਰ ਦਫ਼ਤਰ ਦੇ ਬਾਹਰ ਘਸਮਾਣ ਪੈਂਦਾ ਰਿਹਾ ਪਰ ਕੋਈ ਵੀ ਤੀਸਰਾ ਆਦਮੀ ਇਸ ਮਾਮਲੇ ਵਿੱਚ ਨਹੀਂ ਆਇਆ। ਇਸ ਸਮੇਂ ਮਾਮਲਾ ਐੱਸ ਪੀ ਦੇ ਧਿਆਨ ਵਿੱਚ ਆ ਗਿਆ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਹੈ ਅਤੇ ਤੁਰੰਤ ਪੁਲੀਸ ਨੂੰ ਲੜਕੀ ਨੂੰ ਲੱਭਣ ਦੇ ਆਦੇਸ਼ ਦਿੱਤੇ ਹਨ। ਉਪਰੋਕਤ ਲੜਕੀ ਕਿੱਥੇ ਹੈ ਅਤੇ ਕਿਸ ਹਾਲ ਵਿੱਚ ਹੈ ? ਇਸ ਦੀ ਜਾਣਕਾਰੀ ਤਾਂ ਪੁਲੀਸ ਦੀ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗੀ।

Leave a Reply

Your email address will not be published. Required fields are marked *