ਆਪਣੇ ਡੈਡੀ ਨਾਲ ਗੁਰਦਵਾਰਾ ਸਾਹਿਬ ਗਿਆ ਨਿੱਕਾ ਸਰਦਾਰ, ਵਾਪਿਸ ਮੁੜਦੇ ਵੇਲੇ ਦੋਹਾਂ ਨੂੰ ਕਾਰ ਨੇ ਮਾਰਿਆ ਹਵਾ ਚ ਉਡਾਕੇ

ਪਟਿਆਲਾ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਹੈ। ਇੱਥੇ ਇਕ ਹੀ ਪਰਿਵਾਰ ਦੇ 2 ਜੀਅ ਇਕ ਸੜਕ ਹਾਦਸੇ ਵਿਚ ਦਮ ਤੋੜ ਗਏ। ਇਕ ਕਾਰ ਪਿੱਛੋਂ ਆ ਕੇ ਮੋਟਰਸਾਈਕਲ ਵਿੱਚ ਵੱਜੀ। ਜਿਸ ਨਾਲ ਮੋਟਰਸਾਈਕਲ ਸਵਾਰ ਪਿਤਾ ਪੁੱਤਰ ਦੀ ਜਾਨ ਚਲੀ ਗਈ। ਪਿਤਾ ਜਸਵੀਰ ਸਿੰਘ ਦੀ ਉਮਰ 45 ਸਾਲ ਸੀ, ਜਦਕਿ ਉਸ ਦੇ ਪੁੱਤਰ ਜਸਮੀਤ ਸਿੰਘ ਦੀ ਉਮਰ 15 ਸਾਲ ਸੀ। ਪੁਲੀਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਾਰ ਚਾਲਕ ਦਾ ਮੈਡੀਕਲ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਟਿਆਲਾ ਦੇ ਸਰਹਿੰਦ ਰੋਡ ਤੇ ਹੇਮਕੁੰਟ ਪੈਟਰੋਲ ਪੰਪ ਨੇੜੇ ਇਕ ਕਾਰ ਪਿੱਛੋਂ ਆਕੇ ਮੋਟਰਸਾਈਕਲ ਵਿਚ ਵੱਜੀ। ਮੋਟਰਸਾਈਕਲ ਤੇ ਪਿਤਾ ਪੁੱਤਰ ਜਸਵੀਰ ਸਿੰਘ ਅਤੇ ਜਸਮੀਤ ਸਿੰਘ ਸਵਾਰ ਸਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ ਮੋਟਰਸਾਈਕਲ ਸਵਾਰ ਗੁਰਦੁਆਰਾ ਸਾਹਿਬ ਤੋਂ ਘਰ ਨੂੰ ਵਾਪਸ ਜਾ ਰਹੇ ਸਨ। ਰਸਤੇ ਵਿੱਚ ਇਹ ਭਾਣਾ ਵਾਪਰ ਗਿਆ।

ਉਨ੍ਹਾਂ ਨੇ ਦੱਸਿਆ ਹੈ ਕਿ ਜਸਵੀਰ ਸਿੰਘ ਪੁੱਤਰ ਦਲੀਪ ਸਿੰਘ ਦੀ ਉਮਰ 45 ਸਾਲ ਸੀ। ਉਹ ਘਟਨਾ ਸਥਾਨ ਤੇ ਹੀ ਅੱਖਾਂ ਮੀਟ ਗਿਆ। ਜਸਮੀਤ ਸਿੰਘ ਪੁੱਤਰ ਜਸਵੀਰ ਸਿੰਘ ਦੀ ਉਮਰ 15 ਸਾਲ ਸੀ। ਉਹ ਹਸਪਤਾਲ ਪਹੁੰਚ ਕੇ ਦਮ ਤੋੜ ਗਿਆ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਜਸਵੀਰ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਹੈ। ਕਾਰ ਚਾਲਕ ਦਾ ਮੈਡੀਕਲ ਕਰਵਾਇਆ ਗਿਆ ਹੈ। ਪੁਲੀਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਗਲਤੀ ਕਿਸੇ ਦੀ ਵੀ ਹੋ ਸਕਦੀ ਹੈ ਪਰ ਇਸ ਮੰਦਭਾਗੀ ਘਟਨਾ ਨੇ ਇਕ ਹੀ ਪਰਿਵਾਰ ਦੇ 2 ਜੀਅ ਇਕ ਦਿਨ ਹੀ ਖੋ ਹ ਲਏ। ਸੱਚਮੁੱਚ ਹੀ ਇਹ ਪਰਿਵਾਰ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਹਰ ਕੋਈ ਇਸ ਘਟਨਾ ਤੇ ਅਫ਼ਸੋਸ ਜਤਾ ਰਿਹਾ ਹੈ। ਪਰਿਵਾਰ ਦੇ ਤਾਂ ਚਿੱਤ ਚੇਤੇ ਵਿੱਚ ਵੀ ਇਹ ਗੱਲ ਨਹੀਂ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਜਿਹੜੇ 2 ਜੀਅ ਗੁਰੂ ਘਰ ਜਾ ਰਹੇ ਹਨ, ਉਨ੍ਹਾਂ ਨੇ ਮੁੜ ਕੇ ਕਦੇ ਵਾਪਸ ਨਹੀਂ ਆਉਣਾ।

Leave a Reply

Your email address will not be published. Required fields are marked *