ਤੇਜ਼ ਰਫਤਾਰ ਕਾਰ ਦੀ ਮਰਾਈ ਨਹਿਰ ਚ ਛਾਲ, ਕੁੜੀ ਨੂੰ ਸ਼ਾਪਿੰਗ ਕਰਵਾਉਣੀ ਮੁੰਡਿਆਂ ਨੂੰ ਪਈ ਮਹਿੰਗੀ

ਲੁਧਿਆਣਾ ਦੀ ਸਿੱਧਵਾਂ ਨਹਿਰ ਤੇ ਉਸ ਸਮੇਂ ਭਾਰੀ ਇਕੱਠ ਹੋ ਗਿਆ ਜਦੋਂ ਸ਼ਾਮ ਵੇਲੇ ਇਕ ਸਵਿਫਟ ਕਾਰ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ 3 ਨੌਜਵਾਨ ਅਤੇ ਇੱਕ ਲੜਕੀ ਸਵਾਰ ਸਨ। ਇਨ੍ਹਾਂ ਵਿੱਚੋਂ ਰਾਹੁਲ ਨਾਮ ਦੇ ਲੜਕੇ ਦੀ ਜਾਨ ਬਚ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਇੱਕ ਵਿਦਿਆਰਥਣ ਹੈ, ਜੋ ਇੱਥੇ ਕਿਸੇ ਪੀ.ਜੀ ਵਿੱਚ ਰਹਿੰਦੀ ਸੀ। ਤਿੰਨੇ ਹੀ ਲੜਕੇ ਗੁਰਦਾਸਪੁਰ ਨਾਲ ਸਬੰਧਤ ਹਨ। ਰਾਹੁਲ ਨਾਮ ਦੇ ਮੁੰਡੇ ਦੀ ਇਸ ਕੁੜੀ ਨਾਲ ਦੋਸਤੀ ਸੀ। ਰਾਹੁਲ ਆਪਣੇ 2 ਹੋਰ ਦੋਸਤਾਂ ਸਮੇਤ ਸਵਿਫਟ ਕਾਰ ਵਿਚ ਕੁੜੀ ਨੂੰ ਮਿਲਣ ਗਿਆ ਹੋਇਆ ਸੀ।

ਇਨ੍ਹਾਂ ਚਾਰਾਂ ਨੇ ਮਿਲ ਕੇ ਸ਼ਾਪਿੰਗ ਵਗੈਰਾ ਕੀਤੀ। ਸ਼ਾਮ ਸਮੇਂ ਇਹ ਮੁੰਡੇ ਕੁੜੀ ਨੂੰ ਉਸ ਦੀ ਰਿਹਾਇਸ਼ ਤੇ ਛੱਡਣ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਨਹਿਰ ਤੇ ਇਨ੍ਹਾਂ ਦੀ ਗੱਡੀ ਦੇ ਅੱਗੇ ਇਕ ਹੋਰ ਕਾਰ ਆ ਗਈ। ਜਿਸ ਕਰਕੇ ਇਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਰਾਹੁਲ ਨਾਮ ਦੇ ਲੜਕੇ ਨੇ ਉਸੇ ਸਮੇਂ ਗੱਡੀ ਵਿਚੋਂ ਛਾਲ ਲਗਾ ਦਿੱਤੀ। ਜਿਸ ਕਰਕੇ ਉਸ ਦੀ ਜਾਨ ਬਚ ਗਈ ਹੈ। ਇਨ੍ਹਾਂ ਤਿੰਨੇ ਨੌਜਵਾਨਾਂ ਨੇ ਲੜਕੀ ਨੂੰ ਉਸ ਦੀ ਰਿਹਾਇਸ਼ ਤੇ ਛੱਡਣ ਉਪਰੰਤ ਵਾਪਸ ਗੁਰਦਾਸਪੁਰ ਜਾਣਾ ਸੀ।

ਜਦੋਂ ਤੱਕ ਦੋਵੇਂ ਮੁੰਡਿਆਂ ਅਤੇ ਕੁੜੀ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਉਹ ਦਮ ਤੋੜ ਚੁੱਕੇ ਸਨ। ਪੁਲੀਸ ਵੱਲੋਂ ਮ੍ਰਿਤਕ ਦੇਹਾਂ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਕਿ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਇਨ੍ਹਾਂ ਨੌਜਵਾਨਾਂ ਦੀ ਉਮਰ 20 ਤੋਂ 25 ਸਾਲ ਦੇ ਦਰਮਿਆਨ ਹੈ। ਲੜਕੀ ਕਿਸੇ ਬਾਹਰਲੇ ਸੂਬੇ ਨਾਲ ਸਬੰਧਤ ਹੈ ਅਤੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ, ਜਦਕਿ ਲੜਕਾ ਰਾਹੁਲ ਬੀ.ਏ ਦੀ ਪੜ੍ਹਾਈ ਕਰ ਰਿਹਾ ਹੈ।

Leave a Reply

Your email address will not be published. Required fields are marked *