ਪਿਓ ਦੇ ਕ-ਤ-ਲ ਦੀ ਪੁੱਤ ਨੇ ਬਣਾ ਲਈ Live ਵੀਡੀਓ, ਪਤਨੀ ਦਾ ਰੋ ਰੋ ਹੋਇਆ ਬੁਰਾ ਹਾਲ

ਪਿੰਡਾਂ ਵਿੱਚ ਜ਼ਮੀਨ ਦੀ ਵੱਟ ਪਿੱਛੇ ਅਕਸਰ ਹੀ ਦੋ ਧਿਰਾਂ ਵਿਚਕਾਰ ਟਕਰਾਅ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕਈ ਵਾਰ ਇਹ ਮੁੱਦਾ ਗ਼ਲਤ ਰੂਪ ਧਾਰ ਲੈਂਦਾ ਹੈ ਅਤੇ ਕਿਸੇ ਦੀ ਜਾਨ ਜਾਣ ਦਾ ਕਾਰਨ ਵੀ ਬਣ ਜਾਂਦਾ ਹੈ। ਫਾਜ਼ਿਲਕਾ ਤੋਂ ਇਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਜਿੱਥੇ ਪਿਤਾ ਪੁੱਤਰ ਨੇ ਇਕ ਵਿਅਕਤੀ ਦੀ ਜਾਨ ਲੈ ਲਈ ਹੈ। ਮ੍ਰਿਤਕ ਦੇ ਛੋਟੇ ਜਿਹੇ ਮਾਸੂਮ ਪੁੱਤਰ ਨੇ ਇਸ ਸਾਰੀ ਘਟਨਾ ਨੂੰ ਆਪਣੀ ਅੱਖੀਂ ਦੇਖਿਆ ਅਤੇ ਵੀਡਿਓ ਬਣਾਉਂਦਾ ਰਿਹਾ।

ਬੱਚੇ ਦੇ ਦੱਸਣ ਮੁਤਾਬਕ ਦੂਜੀ ਧਿਰ ਵਾਲਿਆਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਸ ਦੇ ਪਿਤਾ ਤੇ ਗਨ ਨਾਲ ਵਾਰ ਕੀਤਾ। ਜਿਸ ਨਾਲ ਉਸ ਦੇ ਪਿਤਾ ਨੇ ਦਮ ਤੋੜ ਦਿੱਤਾ। ਬੱਚੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਦੀ ਵੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਦੂਜੀ ਧਿਰ ਵਾਲਿਆਂ ਨੇ ਉਨ੍ਹਾਂ ਦੀ ਪਹੀ ਵਾਹ ਕੇ ਖਾਲ ਪਾ ਲਈ। ਜਿਸ ਕਰਕੇ ਉਨ੍ਹਾਂ ਨੇ ਕਈ ਵਾਰ ਮਾਮਲਾ ਪੰਚਾਇਤ ਦੇ ਧਿਆਨ ਵਿੱਚ ਲਿਆਂਦਾ। ਦੂਜੀ ਧਿਰ ਵਾਲੇ ਨਹੀਂ ਸਮਝੇ। ਇਸ ਤੋਂ ਬਾਅਦ ਉਹ ਥਾਣੇ ਵੀ ਗਏ

ਪਰ ਥਾਣੇ ਵਿਚ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਔਰਤ ਦੇ ਦੱਸਣ ਮੁਤਾਬਕ ਇਸੇ ਖੁੰਦਕ ਕਾਰਨ ਦੋਸ਼ੀ ਉਨ੍ਹਾਂ ਨਾਲ ਪੰਗੇ ਲੈਂਦੇ ਰਹਿੰਦੇ ਸਨ। ਕਦੇ ਉਨ੍ਹਾਂ ਦੇ ਘਰ ਅੱਗੇ ਉੱਚੀ ਉੱਚੀ ਖੰਘਦੇ, ਕਦੇ ਉੱਚੀ ਆਵਾਜ਼ ਵਿੱਚ ਗ਼ਲਤ ਗਾਣੇ ਲਗਾਉਂਦੇ ਅਤੇ ਕਦੇ ਗੇਟ ਤੇ ਵੱਟੇ ਵਰਸਾ ਦਿੰਦੇ। ਇੱਕ ਵਾਰ ਪਹਿਲਾਂ ਵੀ ਉਨ੍ਹਾਂ ਦੇ ਘਰ ਆ ਗਏ ਸਨ ਅਤੇ ਉਨ੍ਹਾਂ ਚੋਂ ਇੱਕ ਬੰਦੇ ਦੀ ਲੱਤ ਟੁੱਟ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ  ਇਸ ਮਾਮਲੇ ਚੋਂ ਵੀ ਉਹ ਬਰੀ ਹੋ ਗਏ ਸਨ। ਹੁਣ ਪਿਤਾ ਪੁੱਤਰ ਬੁਲਟ ਤੇ ਉਨ੍ਹਾਂ ਦੇ ਘਰ ਆਏ

ਅਤੇ ਖਿੱਚ ਕੇ ਉਸ ਦੇ ਪਤੀ ਨੂੰ ਬਾਹਰ ਕੱਢਿਆ। ਉਹ ਗੰਨ ਨਾਲ ਉਸ ਨੂੰ ਥਾਂ ਤੇ ਹੀ ਢੇਰੀ ਕਰ ਗਏ। ਉਸ ਨੇ ਆਪਣੇ ਪੁੱਤਰ ਨੂੰ ਤਾਂ ਖਿੱਚ ਕੇ ਅੰਦਰ ਵਾੜ ਦਿੱਤਾ ਪਰ ਆਪਣੇ ਪਤੀ ਨੂੰ ਉਹ ਬਚਾ ਨਹੀਂ ਸਕੀ । ਉਸ ਦੇ ਸਹੁਰੇ ਦੇ ਸਿਰ ਵਿੱਚ ਵੀ ਰੋੜਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਚਾਅ ਹੋ ਗਿਆ। ਔਰਤ ਨੇ ਮੰਗ ਕੀਤੀ ਹੈ ਕਿ ਉਸ ਦੇ ਪਤੀ ਦੀ ਜਾਨ ਲੈਣ ਵਾਲੇ ਪਿਤਾ ਪੁੱਤਰ ਨੂੰ ਫਡ਼ਿਆ ਜਾਵੇ। ਉਨੀ ਦੇਰ ਉਹ ਆਪਣੇ ਪੁੱਤਰ ਨੂੰ ਲੈ ਕੇ ਘਰ ਵੀ ਨਹੀਂ ਜਾ ਸਕਦੀ ਕਿਉਂਕਿ ਦੋਸ਼ੀ ਫੇਰ ਕੋਈ ਅਜਿਹੀ ਹਰਕਤ ਕਰ ਸਕਦੇ ਹਨ।

Leave a Reply

Your email address will not be published. Required fields are marked *