ਵਿਦੇਸ਼ ਰਹਿੰਦਾ ਸਾਰਾ ਟੱਬਰ, ਪਿੰਡ ਚ ਪਾਈ ਆਲੀਸ਼ਾਨ ਕੋਠੀ, ਅੰਦਰਲਾ ਸੀਨ ਦੇਖ ਉੱਡ ਗਏ ਸਭ ਦੇ ਹੋਸ਼

ਫਗਵਾੜਾ ਦੇ ਗੁਰੂ ਨਾਨਕ ਇਨਕਲੇਵ ਵਿਚ ਇਕ ਕੋਠੀ ਵਿਚ ਕੁਝ ਨਾ-ਮਲੂਮ ਵਿਅਕਤੀ ਚੋਰੀ ਕਰਕੇ ਭੱਜ ਗਏ ਹਨ। ਇਸ ਕੋਠੀ ਦੇ ਮਾਲਕ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਕੋਠੀ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਉੱਚਾ ਪਿੰਡ ਦੇ ਸੁਰਜੀਤ ਲਾਲ ਪੁੱਤਰ ਅਮਰ ਚੰਦ ਦੇ ਹਵਾਲੇ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੋਰਾਂ ਬਾਰੇ ਅਜੇ ਕੋਈ ਸੂਹ ਨਹੀਂ ਲੱਗ ਸਕੀ। ਸੁਰਜੀਤ ਲਾਲ ਨੇ ਜਾਣਕਾਰੀ ਦਿੱਤੀ ਹੈ ਕਿ ਤਬੀਅਤ ਖ਼ਰਾਬ ਹੋਣ ਕਾਰਨ ਉਹ 2 ਦਿਨ ਬਾਅਦ ਇੱਥੇ ਚੱਕਰ ਲਗਾਉਣ ਆਇਆ ਸੀ।

ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਅੰਦਰੋਂ ਕੋਠੀ ਦੇ ਦਰਵਾਜ਼ੇ ਟੁੱਟੇ ਹੋਏ ਸਨ। ਚੋਰ ਗਰਿੱਲਾਂ ਟੱਪ ਕੇ ਅੰਦਰ ਦਾਖ਼ਲ ਹੋਏ ਹੋਣਗੇ। ਸੁਰਜੀਤ ਲਾਲ ਨੇ ਦੱਸਿਆ ਹੈ ਕਿ ਚੋਰ ਕੋਠੀ ਅੰਦਰੋਂ ਸਿਲੰਡਰ ਅਤੇ ਇਨਵਰਟਰ ਚੁੱਕ ਕੇ ਲੈ ਗਏ। ਕੈਮਰੇ ਪੁੱਟ ਦਿੱਤੇ ਗਏ। ਅਲਮਾਰੀਆਂ ਅਤੇ ਬੈੱਡਾਂ ਦੀ ਫਰੋਲਾ ਫਰਾਲੀ ਕੀਤੀ ਗਈ ਹੈ। ਸਾਰੇ ਕੱਪੜੇ ਖਿੱਲਰੇ ਪਏ ਹਨ। ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਡੇਢ ਲੱਖ ਦਾ ਨੁਕਸਾਨ ਹੋਇਆ ਹੈ। ਸਹੀ ਅੰਦਾਜ਼ਾ ਕੋਠੀ ਮਾਲਕਾਂ ਨੂੰ ਪੁੱਛ ਕੇ ਹੀ ਲੱਗੇਗਾ ਕਿ ਉਨ੍ਹਾਂ ਦਾ ਹੋਰ ਕੀ ਸਮਾਨ ਚੋਰੀ ਹੋਇਆ ਹੈ।

ਸੁਰਜੀਤ ਲਾਲ ਨੂੰ ਸ਼ਿਕਵਾ ਹੈ ਕਿ ਪੁਲੀਸ ਨੇ ਆਉਂਦੇ ਸਮੇਂ ਬਹੁਤ ਦੇਰ ਕਰ ਦਿੱਤੀ। ਪਹਿਲਾਂ 2 ਘੰਟੇ ਬਾਅਦ ਸਿਟੀ ਪੁਲਿਸ ਆਈ ਅਤੇ ਆ ਕੇ ਕਹਿਣ ਲੱਗੇ ਕਿ ਇਹ ਉਨ੍ਹਾਂ ਦਾ ਇਲਾਕਾ ਨਹੀਂ ਹੈ। ਹੁਣ ਸਦਰ ਪੁਲੀਸ ਨੇ 2 ਘੰਟੇ ਲਗਾ ਦਿੱਤੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਫਡ਼ਿਆ ਜਾਵੇ। ਵਿਸ਼ਾਲ ਗੁਪਤਾ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ 2 ਦਿਨ ਪਹਿਲਾਂ ਵੀ ਮੁਹੱਲੇ ਵਿੱਚ ਚੋਰੀ ਹੋਈ ਸੀ। ਹੁਣ ਇਹ ਘਟਨਾ ਵਾਪਰ ਗਈ। ਇਸ ਤੋਂ ਬਿਨਾ ਡੇਢ ਸਾਲ ਪਹਿਲਾਂ ਵੀ ਚੋਰੀ ਹੋਈ ਸੀ। ਪੁਲੀਸ ਨੂੰ ਗਸ਼ਤ ਵਧਾਉਣੀ ਚਾਹੀਦੀ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸੁਰਜੀਤ ਲਾਲ ਵੱਲੋਂ ਮਾਮਲੇ ਦੀ ਜਾਣਕਾਰੀ ਕੰਟਰੋਲ ਰੂਮ ਨੂੰ ਦਿੱਤੀ ਗਈ ਸੀ। ਕੰਟਰੋਲ ਰੂਮ ਨੂੰ ਪਤਾ ਨਹੀਂ ਸੀ ਕਿ ਇਹ ਏਰੀਆ ਸਿਟੀ ਪੁਲੀਸ ਅਧੀਨ ਹੈ ਜਾਂ ਸਦਰ ਪੁਲੀਸ ਅਧੀਨ। ਇਸ ਲਈ ਪਹਿਲਾਂ ਸਿਟੀ ਪੁਲੀਸ ਵਾਲੇ ਆ ਗਏ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਕਾਨ ਦੀ ਦੇਖ ਰੇਖ ਕਰਨ ਵਾਲੇ ਵਿਅਕਤੀ ਨੂੰ ਕਿਹਾ ਹੈ ਕਿ ਕੋਠੀ ਦੇ ਮਾਲਕਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਮਾਮਲਾ ਦਰਜ ਕੀਤਾ ਜਾਵੇ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *