ਕੁੜੀ ਨੇ ਵਿਆਹ ਤੋਂ ਦਿੱਤਾ ਜਵਾਬ, ਮੁੰਡੇ ਨੇ ਮਾਰੀ ਨਹਿਰ ਚ ਛਾਲ

ਅੱਜ ਕੱਲ ਨਹਿਰਾ ਵਿਚ ਡਿੱਗਣ ਦੇ ਮਾਮਲੇ ਆਮ ਸੁਣਨ ਨੂੰ ਮਿਲਦੇ ਹਨ ਅਤੇ ਲੋਕ ਬਿਨਾ ਸੋਚੇ ਮਿੰਟਾ ਵਿਚ ਆਪਣੀ ਜਾਨ ਗੁਵਾ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਫਰੀਦਕੋਟ ਨਾਲ ਸਬੰਧਤ ਹੈ। ਜਿੱਥੇ ਹਰਪ੍ਰੀਤ ਨਾਮ ਦੇ ਨੌਜਵਾਨ ਨੇ ਨਹਿਰ ਵਿੱਚ ਛਾਲ ਲਗਾ ਕੇ ਆਪਣੀ ਜਾਨ ਗਵਾ ਲਈ ਹੈ। ਉਸ ਦਾ ਮੋਟਰਸਾਈਕਲ 22 ਤਾਰੀਖ ਨੂੰ ਭੋਲੂਵਾਲਾ ਨਹਿਰ ਦੀ ਪਟੜੀ ਤੋਂ ਮਿਲਿਆ ਸੀ। ਹੁਣ ਉਸ ਦੀ ਮ੍ਰਿਤਕ ਦੇਹ ਮੁਕਤਸਰ ਸਾਹਿਬ ਦੇ ਦੋਦਾ ਪਿੰਡ ਨੇੜੇ ਤੋਂ ਨਹਿਰ ਵਿਚੋਂ ਮਿਲੀ ਹੈ।

ਪਰਿਵਾਰ ਨੇ ਹਰਪ੍ਰੀਤ ਦੀ ਮੰਗੇਤਰ ਨੂੰ ਹੀ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਰਪ੍ਰੀਤ ਦੇ ਭਰਾ ਨੇ ਦੱਸਿਆ ਹੈ ਕਿ ਹਰਪ੍ਰੀਤ ਦੀ ਮੰਗੇਤਰ ਕਿਸੇ ਲੜਕੇ ਨਾਲ ਗੱਲ ਬਾਤ ਕਰਦੀ ਸੀ। ਜਿਸ ਦਾ ਹਰਪ੍ਰੀਤ ਨੂੰ ਪਤਾ ਲੱਗ ਗਿਆ ਅਤੇ ਉਸ ਨੇ ਨਹਿਰ ਵਿੱਚ ਡਿੱਗ ਕੇ ਆਪਣੀ ਜਾਨ ਗਵਾ ਲਈ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਹ ਮ੍ਰਿਤਕ ਦੀ ਮੰਗੇਤਰ ਤੇ ਮਾਮਲਾ ਦਰਜ ਕਰਵਾਉਣਾ ਚਾਹੁੰਦੇ ਹਨ ਪਰ ਪੁਲੀਸ ਟਾਲ ਮਟੋਲ ਕਰ ਰਹੀ ਹੈ।

ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਹਰਪ੍ਰੀਤ ਦੀ ਮਾਸੀ ਦੇ ਪੁੱਤਰ ਨੇ ਦੱਸਿਆ ਹੈ ਕਿ ਹਰਪ੍ਰੀਤ ਦੀ ਕਿਸੇ ਲੜਕੀ ਨਾਲ 2017 ਵਿੱਚ ਦੋਸਤੀ ਹੋਈ ਸੀ। ਫਿਰ ਇਨ੍ਹਾਂ ਦੀ ਮੰਗਣੀ ਹੋ ਗਈ। ਕੁਝ ਦਿਨ ਪਹਿਲਾਂ ਹਰਪ੍ਰੀਤ ਨੂੰ ਪਤਾ ਲੱਗਾ ਕਿ ਉਸ ਦੀ ਮੰਗੇਤਰ ਦੀ ਕਿਸੇ ਹੋਰ ਲੜਕੇ ਨਾਲ ਵੀ ਗੱਲ ਬਾਤ ਹੈ। ਇਸ ਕਰਕੇ ਹਰਪ੍ਰੀਤ ਨੇ ਨਹਿਰ ਵਿੱਚ ਡਿੱਗ ਕੇ ਆਪਣੀ ਜਾਨ ਗੁਆ ਲਈ। 22 ਤਰੀਕ ਨੂੰ ਉਸ ਦਾ ਮੋਟਰਸਾਈਕਲ ਭੋਲੂਵਾਲਾ ਨਹਿਰ ਦੀ ਪਟੜੀ ਤੋਂ ਮਿਲ ਗਿਆ ਸੀ

ਅਤੇ ਹੁਣ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਤੋਂ ਨਹਿਰ ਵਿੱਚੋਂ ਮ੍ਰਿਤਕ ਦੇਹ ਵੀ ਮਿਲ ਗਈ ਹੈ। ਇਸ ਨੌਜਵਾਨ ਨੇ ਹਰਪ੍ਰੀਤ ਦੀ ਮੰਗੇਤਰ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਹਰਪ੍ਰੀਤ ਨਾਮ ਦੇ 25 ਸਾਲਾ ਨੌਜਵਾਨ ਨੇ ਆਪਣੇ ਮੰਗੇਤਰ ਨਾਲ ਕਿਸੇ ਵਿਵਾਦ ਦੇ ਚੱਲਦੇ ਹੋਏ ਨਹਿਰ ਵਿੱਚ ਡਿੱਗ ਕੇ ਆਪਣੀ ਜਾਨ ਦੇ ਦਿੱਤੀ ਹੈ। ਉਸ ਦੀ ਫ਼ਿਰੋਜ਼ਪੁਰ ਕੈਂਟ ਦੀ ਲੜਕੀ ਨਾਲ ਮੰਗਣੀ ਹੋਈ ਸੀ। ਪੁਲੀਸ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿਚ ਲਿਆ ਰਹੀ ਹੈ।

Leave a Reply

Your email address will not be published. Required fields are marked *