ਚੱਲਦੇ ਵਿਆਹ ਚ ਹੋਇਆ ਵੱਡਾ ਕਾਂਡ, ਦੇਖੋ ਮਾਂ ਬਾਪ ਸਾਹਮਣੇ ਲਾੜਾ ਲਾੜੀ ਨੂੰ ਕੌਣ ਲੈ ਗਿਆ ਚੁੱਕਕੇ

ਜਗਰਾਓਂ ਮੋਗਾ ਹਾਈਵੇ ਉੱਤੇ ਸਥਿਤ ਇਕ ਗੁਰਦੁਆਰਾ ਸਾਹਿਬ ਵਿੱਚ ਬੈਠੇ ਕੁਝ ਲੋਕਾਂ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ, ਜਦੋਂ ਕੁਝ ਲੋਕ ਮੂੰਹ ਲਪੇਟ ਕੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਗਏ। ਅਸਲ ਵਿਚ ਇੱਥੇ ਇਕ ਲੜਕਾ ਲੜਕੀ ਦੇ ਆਨੰਦ ਕਾਰਜ ਹੋ ਰਹੇ ਸਨ। ਗੁਰੂਘਰ ਵਿੱਚ ਦਾਖ਼ਲ ਹੋਏ ਇਨ੍ਹਾਂ ਲੋਕਾਂ ਨੇ ਲਾੜਾ ਲਾੜੀ ਦੀ ਖਿੱਚ ਧੂਹ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਨਾਲ ਹੀ ਲੈ ਗਏ। ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਲਾੜੇ ਦੀ ਮਾਂ ਰੂਪਾ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਸੀ, ਜਿਸ ਕਰਕੇ ਉਹ ਗੁਰਦੁਆਰਾ ਸਾਹਿਬ ਵਿਚ ਬੈਠੇ ਸਨ। ਇੰਨੇ ਵਿਚ 10-12 ਵਿਅਕਤੀ ਗੁਰਦੁਆਰੇ ਅੰਦਰ ਦਾਖਲ ਹੋਏ। ਜਿਨ੍ਹਾਂ ਦੇ ਮੂੰਹ ਲਪੇਟੇ ਹੋਏ ਸਨ ਅਤੇ ਉਹ ਜੁੱਤੀਆਂ ਸਮੇਤ ਹੀ ਅੰਦਰ ਆ ਵੜੇ। ਇਨ੍ਹਾਂ ਵਿੱਚੋਂ ਪਿੰਡ ਦੇ ਸਾਬਕਾ ਸਰਪੰਚ ਸ਼ਿੰਦਰ ਅਤੇ ਇਕ ਹੋਰ ਵਿਅਕਤੀ ਦੇ ਮੂੰਹ ਨੰਗੇ ਸਨ। ਰੂਪਾ ਦਾ ਕਹਿਣਾ ਹੈ ਕਿ ਇਹ ਲੋਕ ਖਿੱਚ ਧੂਹ ਕਰਦੇ ਹੋਏ ਲਾੜਾ ਲਾੜੀ ਨੂੰ ਆਪਣੇ ਨਾਲ ਲੈ ਗਏ ਅਤੇ ਜਾਂਦੇ ਸਮੇਂ ਧਮਕੀ ਦੇ ਗਏ ਕਿ ਜੋ ਕਰਨਾ ਹੈ ਕਰ ਲਵੋ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪੂਰਾ ਮਾਮਲਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਿਆ ਹੈ। ਮੁੰਡੇ ਦੀ ਉਮਰ 22 ਸਾਲ ਅਤੇ ਕੁੜੀ ਦੀ ਉਮਰ 20 ਸਾਲ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਮੁੰਡੇ ਦਾ ਪਰਿਵਾਰ ਵਿਆਹ ਵਿੱਚ ਹਾਜ਼ਰ ਸੀ ਅਤੇ ਇਹ ਕੰਮ ਕੁੜੀ ਦੇ ਪਰਿਵਾਰ ਨੇ ਕੀਤਾ ਹੈ। ਸੀ ਸੀ ਟੀ ਵੀ ਵਿੱਚ 5-6 ਵਿਅਕਤੀ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਕੋਲ ਡੰਡੇ ਵਗੈਰਾ ਹਨ।

ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਸੁਣਨ ਵਿੱਚ ਆਇਆ ਹੈ ਕਿ ਇਹ ਇਕ ਗ਼ੈਰ ਜਾਤੀ ਪ੍ਰੇਮ ਵਿਆਹ ਸੀ। ਜਿਸ ਪਿੱਛੇ ਕੁੜੀ ਦੇ ਪਰਿਵਾਰ ਵਾਲੇ ਭ ੜ ਕ ਗਏ। ਉਹ ਮੁੰਡੇ ਅਤੇ ਕੁੜੀ ਨੂੰ ਖਿੱਚ ਧੂਹ ਕਰਦੇ ਹੋਏ ਆਪਣੇ ਨਾਲ ਹੀ ਲੈ ਗਏ। ਪੁਲੀਸ ਵੱਲੋਂ ਇਸ ਸਬੰਧ ਵਿਚ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਇਨ੍ਹਾਂ ਦੇ ਕਾਬੂ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *