ਲਵਪ੍ਰੀਤ ਬੇਅੰਤ ਮਾਮਲੇ ਚ ਆਇਆ ਵੱਡਾ ਮੋੜ, ਪੰਜਾਬ ਪੁਲਿਸ ਨੇ ਕਰ ਦਿੱਤੀ ਵੱਡੀ ਕਾਰਵਾਈ

ਸੋਸ਼ਲ ਮੀਡੀਆ ਤੇ ਕਈ ਦਿਨਾਂ ਤੋਂ ਲਵਪ੍ਰੀਤ ਸਿੰਘ ਉਰਫ ਲਾਡੀ ਦੀ ਜਾਨ ਜਾਣ ਦਾ ਮਾਮਲਾ ਛਾਇਆ ਹੋਇਆ ਹੈ। ਉਹ ਬਰਨਾਲਾ ਦੇ ਥਾਣਾ ਧਨੌਲਾ ਨਾਲ ਸਬੰਧਤ ਸੀ। ਲਵਪ੍ਰੀਤ ਸਿੰਘ ਦੀ ਪਤਨੀ ਬੇਅੰਤ ਕੌਰ ਸਟੱਡੀ ਵੀਜ਼ਾ ਤੇ ਵਿਦੇਸ਼ ਗਈ ਹੋਈ ਹੈ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਮੋਟੀ ਰਕਮ ਖਰਚ ਕਰਕੇ ਬੇਅੰਤ ਕੌਰ ਨੂੰ ਵਿਦੇਸ਼ ਭੇਜਿਆ ਸੀ ਪਰ ਵਿਦੇਸ਼ ਜਾ ਕੇ ਬੇਅੰਤ ਕੌਰ ਨੇ ਉਨ੍ਹਾਂ ਦੇ ਪੁੱਤਰ ਲਵਪ੍ਰੀਤ ਸਿੰਘ ਨਾਲ ਗੱਲ ਕਰਨੀ ਹੀ ਬੰਦ ਕਰ ਦਿੱਤੀ।

ਲਵਪ੍ਰੀਤ ਸਿੰਘ ਉਸ ਨਾਲ ਗੱਲ ਕਰਨ ਨੂੰ ਤਰਸਦਾ ਰਿਹਾ। ਜਿਸ ਕਰਕੇ ਨਿਰਾਸ਼ ਹੋ ਕੇ ਲਵਪ੍ਰੀਤ ਨੇ ਆਪਣੀ ਜਾਨ ਦੇ ਦਿੱਤੀ ਸੀ। ਉਨ੍ਹਾਂ ਨੇ ਲਵਪ੍ਰੀਤ ਅਤੇ ਬੇਅੰਤ ਕੌਰ ਵਿਚਕਾਰ ਹੋਈ ਚੈਟਿੰਗ ਨੂੰ ਵੀ ਇਸ ਦਾ ਆਧਾਰ ਬਣਾਇਆ ਸੀ। ਦੂਜੇ ਪਾਸੇ ਬੇਅੰਤ ਕੌਰ ਦਾ ਪਰਿਵਾਰ ਦਲੀਲ ਦੇ ਰਿਹਾ ਸੀ ਕਿ ਲਵਪ੍ਰੀਤ ਸਿੰਘ ਦੀ ਜਾਨ ਦਿਲ ਦਾ ਦੌਰਾ ਪੈਣ ਕਾਰਨ ਗਈ ਹੈ। ਉਸ ਨੇ ਖ਼ੁਦ ਜਾਨ ਨਹੀਂ ਦਿੱਤੀ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਇਸ ਮਾਮਲੇ ਪ੍ਰਤੀ ਕਾਫ਼ੀ ਦਿਲਚਸਪੀ ਦਿਖਾਈ। ਉਹ ਖੁਦ ਲਵਪ੍ਰੀਤ ਸਿੰਘ ਦੇ ਘਰ ਆ ਕੇ ਉਸ ਦੇ ਪਰਿਵਾਰ ਨੂੰ ਮਿਲੇ ਅਤੇ ਇਨਸਾਫ਼ ਦਾ ਭਰੋਸਾ ਦਿੱਤਾ। ਸੋਸ਼ਲ ਮੀਡੀਆ ਤੇ ਇਸ ਮਾਮਲੇ ਪ੍ਰਤੀ ਵੱਖ ਵੱਖ ਲੋਕ ਵੱਖ ਵੱਖ ਕੁਮੈਂਟ ਕਰ ਰਹੇ ਸਨ। ਹੁਣ ਥਾਣਾ ਧਨੌਲਾ ਦੀ ਪੁਲੀਸ ਨੇ ਬੇਅੰਤ ਕੌਰ ਤੇ ਧਾਰਾ 420 ਅਧੀਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।

ਲਵਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਉਸੇ ਸਮੇਂ ਤੋਂ ਹੀ ਬੇਅੰਤ ਕੌਰ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਅਜੇ ਤਾਂ ਲਵਪ੍ਰੀਤ ਸਿੰਘ ਦੇ ਪੋਸਟਮਾਰਟਮ ਦੀ ਰਿਪੋਰਟ ਆਉਣੀ ਵੀ ਬਾਕੀ ਹੈ। ਪੋਸਟਮਾਰਟਮ ਦੀ ਰਿਪੋਰਟ ਵਿੱਚ ਕੀ ਸਾਹਮਣੇ ਆਉਂਦਾ ਹੈ? ਕੀ ਬੇਅੰਤ ਕੌਰ ਡਿਪੋਰਟ ਹੋਵੇਗੀ? ਇਸ ਦਾ ਪਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਲੱਗ ਸਕੇਗਾ।

Leave a Reply

Your email address will not be published. Required fields are marked *