ਅੱਧੀ ਰਾਤ ਨੂੰ ਸੱਪ ਮਾਰਕੇ ਸੌਂ ਗਿਆ ਮੁੰਡਾ, ਥੋੜੀ ਦੇਰ ਬਾਅਦ ਮੁੰਡੇ ਨਾਲ ਹੋਈ ਜੱਗੋ ਤੇਰਵੀ

ਅੱਜਕੱਲ੍ਹ ਬਰਸਾਤ ਦਾ ਮੌਸਮ ਹੈ। ਇਸ ਮੌਸਮ ਵਿੱਚ ਅਨੇਕਾਂ ਜੀਵ ਪੈਦਾ ਹੁੰਦੇ ਹਨ ਅਤੇ ਕੁਝ ਖੁੱਡਾਂ ਵਿੱਚ ਪਾਣੀ ਪੈਣ ਕਾਰਨ ਧਰਤੀ ਵਿੱਚੋਂ ਬਾਹਰ ਆ ਜਾਂਦੇ ਹਨ। ਇਨ੍ਹਾਂ ਜੀਵਾਂ ਵਿੱਚ ਕੁਝ ਅਜਿਹੇ ਵੀ ਹਨ, ਜੋ ਮਨੁੱਖ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਮੌਸਮ ਵਿੱਚ ਸੱਪਾਂ ਨੂੰ ਵੀ ਵੱਡੀ ਗਿਣਤੀ ਵਿੱਚ ਦੇਖਿਆ ਜਾ ਸਕਦਾ ਹੈ। ਪਟਿਆਲਾ ਦੀ ਲੱਕੜ ਮੰਡੀ ਨਾਲ ਲਗਦੀ ਸੰਜੇ ਕਲੋਨੀ ਵਿੱਚ 17 ਸਾਲ ਦਾ ਗੌਤਮ ਨਾਮ ਦਾ ਲੜਕਾ ਸੱਪ ਦੇ ਡੱਸਣ ਕਾਰਨ ਦਮ ਤੋੜ ਗਿਆ।

ਰਾਹੁਲ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਹ 3 ਭਰਾ ਸਨ, ਜਿਨ੍ਹਾਂ ਵਿੱਚੋਂ ਗੌਤਮ ਵਿਚਕਾਰਲਾ ਸੀ। ਗੌਤਮ ਰਾਤ ਨੂੰ 3 ਵਜੇ ਬਾਥਰੂਮ ਜਾਣ ਲਈ ਉੱਠਿਆ। ਉਸ ਨੇ ਸੱਪ ਦੇਖਿਆ। ਜਿਸ ਨੂੰ ਉਨ੍ਹਾਂ ਨੇ ਖ਼ਤਮ ਕਰ ਦਿੱਤਾ। ਗੌਤਮ ਨੂੰ ਇਹ ਨਹੀਂ ਸੀ ਪਤਾ ਕਿ ਸੱਪ ਨੇ ਉਸ ਨੂੰ ਡੱਸ ਲਿਆ ਹੈ। ਇਸ ਤੋਂ ਬਾਅਦ ਗੌਤਮ ਸੌਂ ਗਿਆ ਪਰ ਸਵੇਰੇ ਉਸ ਤੋਂ ਉੱਠਿਆ ਨਹੀਂ ਗਿਆ। ਰਾਹੁਲ ਦੇ ਦੱਸਣ ਮੁਤਾਬਕ ਸਵੇਰੇ ਗੌਤਮ ਦੇ ਮੂੰਹ ਵਿਚੋਂ ਲਾਰ ਵਗ ਰਹੀ ਸੀ ਅਤੇ ਉਸ ਤੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ।

ਉਹ ਉਸ ਨੂੰ ਜਿਸ ਵੀ ਡਾਕਟਰ ਕੋਲ ਲੈ ਕੇ ਗਏ, ਡਾਕਟਰ ਨੇ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਜਾਣ ਦੀ ਸਲਾਹ ਦਿੱਤੀ। ਰਾਹੁਲ ਦਾ ਕਹਿਣਾ ਹੈ ਕਿ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਮੁਤਾਬਕ ਉਸ ਨੂੰ ਸਾਹ ਨਹੀਂ ਸੀ ਆ ਰਿਹਾ। ਅਖੀਰ ਗੌਤਮ ਦਮ ਤੋੜ ਗਿਆ। ਰਾਹੁਲ ਨੂੰ ਯਕੀਨ ਹੈ ਕਿ ਗੌਤਮ ਨੂੰ ਸੱਪ ਨੇ ਹੀ ਡਸਿਆ ਹੈ। ਅਮਨ ਸਹੋਤਾ ਨਾਮ ਦੇ ਲੜਕੇ ਦਾ ਕਹਿਣਾ ਹੈ ਕਿ ਇਥੇ ਲੱਕੜ ਮੰਡੀ ਹੋਣ ਕਾਰਨ ਬਹੁਤ ਸਾਰੀ ਲੱਕੜ ਪਈ ਹੈ। ਜਿਸ ਕਰਕੇ ਇੱਥੇ ਸਫ਼ਾਈ ਨਹੀਂ ਹੋ ਰਹੀ।

ਥਾਂ ਥਾਂ ਤੇ ਪਾਣੀ ਖਡ਼੍ਹਾ ਹੈ। ਇੱਥੇ ਸੱਪ ਦੇ ਡੱਸਣ ਕਾਰਨ 17 ਸਾਲ ਦੇ ਲੜਕੇ ਦੀ ਜਾਨ ਚਲੀ ਗਈ ਹੈ। ਉਨ੍ਹਾਂ ਦੀ ਮੰਗ ਹੈ ਕਿ ਇੱਥੇ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ। ਰਾਧਾ ਰਾਣੀ ਨਾਮ ਦੀ ਇਕ ਔਰਤ ਦੇ ਦੱਸਣ ਮੁਤਾਬਕ ਇਸ ਸੰਜੇ ਕਲੋਨੀ ਵਿੱਚ ਕੋਈ ਸਫਾਈ ਸੇਵਕ ਸਫਾਈ ਕਰਨ ਲਈ ਨਹੀਂ ਆਉਂਦਾ, ਜਿਸ ਕਰਕੇ ਥਾਂ ਥਾਂ ਤੇ ਗੰਦਗੀ ਦੇ ਢੇਰ ਹਨ। ਇਥੇ ਲੱਕੜ ਬਹੁਤ ਪਈ ਹੈ। ਜਿੱਥੇ ਨੁਕਸਾਨ ਪਹੁੰਚਾਉਣ ਵਾਲੇ ਜੀਵ ਲੁਕ ਜਾਂਦੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ, ਤਾਂ ਕਿ ਹੋਰ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *