ਕਨੇਡਾ ਜਾਣ ਵਾਲੇ ਵਿਦਿਆਰਥੀਆਂ ਬਾਰੇ ਆਈ ਵੱਡੀ ਖਬਰ, ਇਨ੍ਹਾਂ ਅੰਕੜਿਆਂ ਨੇ ਸਭ ਨੂੰ ਕੀਤਾ ਹੈਰਾਨ

ਕੋਈ ਸਮਾਂ ਸੀ ਪੰਜਾਬ ਦੇ ਕਾਲਜਾਂ ਵਿੱਚ ਦਾਖ਼ਲਾ ਨਹੀਂ ਸੀ ਮਿਲਦਾ ਪਰ ਅੱਜ ਕੱਲ੍ਹ ਕਾਲਜਾਂ ਵਿੱਚ ਵਿਦਿਆਰਥੀ ਨਹੀਂ ਦਿਸਦੇ। ਕਾਰਨ ਇੱਕ ਹੀ ਹੈ ਵਿਦਿਆਰਥੀ ਆਈਲੈੱਟਸ ਕਰਕੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾ ਰਹੇ ਹਨ। ਥਾਂ ਥਾਂ ਆਈਲੈੱਟਸ ਸੈਂਟਰ ਖੁੱਲ੍ਹੇ ਹੋਏ ਹਨ ਅਤੇ ਪੰਜਾਬੀ ਵਿਦਿਆਰਥੀ ਧੜਾ ਧੜ ਵਿਦੇਸ਼ਾਂ ਨੂੰ ਜਾ ਰਹੇ ਹਨ। ਪਤਾ ਲੱਗਾ ਹੈ ਕਿ ਪਿਛਲੇ 5 ਸਾਲਾਂ ਦੌਰਾਨ 2.62 ਲੱਖ ਪੰਜਾਬੀ ਮੁੰਡੇ ਕੁੜੀਆਂ ਵਿਦੇਸ਼ ਵਿਚ ਪੜ੍ਹਨ ਲਈ ਜਾ ਚੁੱਕੇ ਹਨ।

ਕੋਰੋਨਾ ਫੈਲ ਜਾਣ ਕਾਰਨ, ਅੰਤਰਰਾਸ਼ਟਰੀ ਉਡਾਣਾਂ ਬੰਦ ਹੋ ਜਾਣ ਕਾਰਨ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਰੁਝਾਨ ਵਿੱਚ ਕੁਝ ਕਮੀ ਆਈ ਹੈ। ਸਾਲ 2019 ਵਿੱਚ ਪੰਜਾਬ ਭਾਰਤ ਦਾ ਅਜਿਹਾ ਸੂਬਾ ਸੀ। ਜਿੱਥੋਂ ਭਾਰਤ ਵਿਚੋਂ ਸਭ ਤੋਂ ਵੱਧ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਨ ਗਏ ਸਨ। 2019 ਵਿਚ ਭਾਰਤ ਵਿਚੋਂ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 21.96 ਲੱਖ ਸੀ। ਜਿਨ੍ਹਾਂ ਵਿੱਚੋਂ 2.62 ਲੱਖ ਵਿਦਿਆਰਥੀ ਸਿਰਫ਼ ਪੰਜਾਬੀ ਸਨ ਪਰ ਇਸ ਸਮੇਂ ਭਾਰਤ ਵਿੱਚੋਂ ਆਂਧਰਾ ਪ੍ਰਦੇਸ਼ ਸੂਬਾ ਇਸ ਸਿਲਸਿਲੇ ਵਿੱਚ ਸਭ ਤੋਂ ਅੱਗੇ ਹੈ।

ਪੰਜਾਬੀ ਵਿਦਿਆਰਥੀ ਜ਼ਿਆਦਾਤਰ ਕੈਨੇਡਾ ਜਾਣ ਵਿੱਚ ਦਿਲਚਸਪੀ ਰੱਖਦੇ ਹਨ। ਸਾਡੇ ਗੁਆਂਢੀ ਸੂਬੇ ਹਰਿਆਣਾ ਦੇ ਵਿਦਿਆਰਥੀਆਂ ਦੀ ਗਿਣਤੀ ਪੰਜਾਬੀਆਂ ਦੇ ਮੁਕਾਬਲੇ ਸਿਰਫ਼ 42,113 ਦੱਸੀ ਜਾ ਰਹੀ ਹੈ। ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਵਿਦਿਆਰਥੀਆਂ ਦੇ ਮਨ ਵਿੱਚ ਵਿਦੇਸ਼ਾਂ ਤੋਂ ਸਿੱਖਿਆ ਹਾਸਲ ਕਰਨ ਦੀ ਕਿੰਨੀ ਤਾਂਘ ਹੈ। ਇੱਥੇ ਹੀ ਬਸ ਨਹੀਂ। ਸਟੱਡੀ ਵੀਜ਼ੇ ਤੋਂ ਇਲਾਵਾ ਹੋਰ ਤਰੀਕਿਆਂ ਨਾਲ ਵੀ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਜਾ ਰਹੇ ਹਨ।

Leave a Reply

Your email address will not be published. Required fields are marked *