ਮਿਲ ਗਿਆ ਬਚਪਨ ਦੇ ਪਿਆਰ ਵਾਲਾ ਨਿੱਕਾ ਮੁੰਡਾ, ਮੁੱਖ ਮੰਤਰੀ ਵੀ ਹੋਏ ਇਸ ਬੱਚੇ ਦੇ ਫੈਨ

ਸੋਸ਼ਲ ਮੀਡੀਆ ਸਦਕਾ ਕਿੰਨੇ ਹੀ ਲੋਕਾਂ ਦੇ ਗੁਣਾਂ ਦੀ ਕੀਮਤ ਪਈ ਹੈ। ਕਈਆਂ ਨੂੰ ਸੋਸ਼ਲ ਮੀਡੀਆ ਨੇ ਰਾਤੋ ਰਾਤ ਸਟਾਰ ਬਣਾ ਦਿੱਤਾ। ਸੋਸ਼ਲ ਮੀਡੀਆ ਦੀ ਬਦੌਲਤ ਹੀ ਪਲੇਟਫਾਰਮ ਤੇ ਗਾਉਣ ਵਾਲੀ ਰਾਣੂ ਮੰਡਲ ਨਾਮ ਦੀ ਔਰਤ ਦੀ ਹਿਮੇਸ਼ ਰੇਸ਼ਮੀਆ ਤੱਕ ਜਾਣ ਪਛਾਣ ਹੋ ਗਈ। ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਅਸੀਂ ਸਹਿਦੇਵ ਨਾਮ ਦੇ ਬੱਚੇ ਨੂੰ ਇਕ ਹਿੰਦੀ ਗਾਣਾ ਗਾਉਂਦੇ ਹੋਏ ਸੁਣ ਰਹੇ ਹਾਂ। ਇਹ ਬੱਚਾ ਛੱਤੀਸਗਡ਼੍ਹ ਦੇ ਸੁਕਮਾ ਨਾਲ ਸਬੰਧਤ ਦੱਸਿਆ ਜਾਂਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਅਸਲ ਵਿੱਚ ਇਸ ਬੱਚੇ ਸਹਿਦੇਵ ਨੇ 2 ਸਾਲ ਪਹਿਲਾਂ ਇਹ ਗਾਣਾ ਸਰਕਾਰੀ ਸਕੂਲ ਵਿੱਚ ਗਾਇਆ ਸੀ। ਉਸ ਸਮੇਂ ਬੱਚਾ 5ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਅੱਜ ਕੱਲ੍ਹ ਉਹ ਸੱਤਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ। ਉਸ ਸਮੇਂ ਅਧਿਆਪਕ 26 ਜਨਵਰੀ ਦੇ ਸਬੰਧ ਵਿੱਚ ਗਾਣੇ ਗਾਉਣ ਲਈ ਬੱਚਿਆਂ ਨੂੰ ਤਿਆਰ ਕਰ ਰਹੇ ਸਨ। ਇਕ ਅਧਿਆਪਕ ਨੇ ਇਸ ਬੱਚੇ ਨੂੰ ਕੋਈ ਗਾਣਾ ਸੁਣਾਉਣ ਲਈ ਕਿਹਾ ਅਤੇ ਬੱਚੇ ਨੇ ਇਹ ਗਾਣਾ “ਬਚਪਨ ਕਾ ਪਿਆਰ” ਬੜੀ ਮਾਸੂਮੀਅਤ ਨਾਲ ਗਾ ਦਿੱਤਾ।

ਕਿਸੇ ਨੇ ਉਸ ਸਮੇਂ ਗਾ ਰਹੇ ਸਹਿਦੇਵ ਦੀ ਮੋਬਾਇਲ ਨਾਲ ਵੀਡੀਓ ਬਣਾ ਲਈ, ਜੋ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ। ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਇਹ ਵੀਡੀਓ ਇੰਨੀ ਜਿਆਦਾ ਚੱਲ ਜਾਵੇਗੀ ਅਤੇ ਲੜਕਾ ਸੋਸ਼ਲ ਮੀਡੀਆ ਤੇ ਛਾਅ ਜਾਵੇਗਾ। ਛਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸਟਾਰ ਬਣੇ ਇਸ ਬੱਚੇ ਨਾਲ ਮੁਲਾਕਾਤ ਕੀਤੀ ਹੈ। ਬੱਚੇ ਨੇ ਦੁਬਾਰਾ ਫੇਰ ਇਹ ਗਾਣਾ ਗਾ ਕੇ ਸੁਣਾਇਆ। ਮੁੱਖ ਮੰਤਰੀ ਦਾ ਬੱਚੇ ਨਾਲ ਮੁਲਾਕਾਤ ਕਰਨਾ ਕੋਈ ਛੋਟੀ ਗੱਲ ਨਹੀਂ ਹੈ।

ਸਹਿਦੇਵ ਦੀ ਵੀਡੀਓ ਰੈਪਰ ਬਾਦਸ਼ਾਹ ਤਕ ਵੀ ਪਹੁੰਚ ਗਈ। ਉਨ੍ਹਾਂ ਨੇ ਵੀ ਉਸ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਉਸ ਨੂੰ ਚੰਡੀਗੜ੍ਹ ਮਿਲਣ ਲਈ ਕਿਹਾ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਮਾਤਾ ਪਿਤਾ ਕੋਲ ਬਹੁਤ ਥੋੜ੍ਹੀ ਜ਼ਮੀਨ ਹੈ। ਉਨ੍ਹਾਂ ਦੀ ਮਾਲੀ ਹਾਲਤ ਵੀ ਕੋਈ ਬਹੁਤ ਜ਼ਿਆਦਾ ਚੰਗੀ ਨਹੀਂ ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਬੱਚੇ ਦੀ ਕਿਸਮਤ ਖੁੱਲ ਜਾਵੇਗੀ।

Leave a Reply

Your email address will not be published. Required fields are marked *