ਵਿਆਹ ਤੋਂ ਬਾਅਦ ਵਿਗੜੀ ਲਾਡਲੇ ਪੁੱਤ ਦੀ ਹਵਾ, ਬੁੱਢੇ ਮਾਂ ਪਿਓ ਨਾਲ ਕੀਤੀ ਮਾੜੀ ਹਰਕਤ

ਪੁੱਤਰ ਆਪਣੇ ਮਾਪਿਆਂ ਦਾ ਬੁਢਾਪੇ ਦਾ ਸਹਾਰਾ ਹੁੰਦੇ ਹਨ। ਮਾਤਾ ਪਿਤਾ ਔਖੇ ਹਾਲਾਤਾਂ ਵਿੱਚੋਂ ਲੰਘਦੇ ਹੋਏ ਵੀ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਉਨ੍ਹਾਂ ਦੀ ਇੱਕ ਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਹਰ ਦੁਨਿਆਵੀ ਸੁੱਖ ਪ੍ਰਾਪਤ ਹੋਵੇ ਪਰ ਜਦੋਂ ਪੁੱਤਰ ਵੱਡੇ ਹੋ ਕੇ ਮਾਤਾ ਪਿਤਾ ਤੇ ਹੱਥ ਚੁੱਕਦੇ ਹਨ ਤਾਂ ਮਾਤਾ ਪਿਤਾ ਸੋਚਦੇ ਹਨ ਕਿ ਅਜਿਹੇ ਪੁੱਤਰ ਨਾਲੋਂ ਤਾਂ ਬੇ-ਔਲਾਦ ਹੀ ਚੰਗੇ ਸੀ। ਮੋਗਾ ਦੇ ਪਿੰਡ ਢੁੱਡੀਕੇ ਦੇ ਰਹਿਣ ਵਾਲੇ ਗੁਰਦੇਵ ਸਿੰਘ ਅਤੇ ਉਸ ਦੀ ਪਤਨੀ ਹਰਜਿੰਦਰ ਕੌਰ ਨੇ ਆਪਣੇ ਪੁੱਤਰ ਤੇ ਖਿੱਚ ਧੂਹ ਕਰਨ ਅਤੇ ਘਰੋਂ ਕੱਢ ਦੇਣ ਦੇ ਦੋਸ਼ ਲਗਾਏ ਹਨ।

ਇਨ੍ਹਾਂ ਦੀ ਧੀ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਹਰਜਿੰਦਰ ਕੌਰ ਨੇ ਦੱਸਿਆ ਹੈ ਕਿ ਪੌਣੇ 2 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਸੀ। ਵਿਆਹ ਤੋਂ ਕੁਝ ਦੇਰ ਬਾਅਦ ਹੀ ਉਹ ਉਨ੍ਹਾਂ ਤੇ ਹੱਥ ਚੁੱਕਣ ਲੱਗਾ। ਜਿਸ ਕਰਕੇ ਉਹ ਕਾਫ਼ੀ ਦੇਰ ਤੋਂ ਆਪਣੀ ਧੀ ਕੋਲ ਰਹਿ ਰਹੇ ਸਨ। ਹੁਣ ਜਦੋਂ ਉਹ ਆਪਣੇ ਘਰ ਵਾਪਸ ਆਏ ਤਾਂ ਉਨ੍ਹਾਂ ਦੇ ਪੁੱਤਰ ਨੇ ਗੇਟ ਨਹੀਂ ਖੋਲ੍ਹਿਆ ਅਤੇ ਉਹ ਢਾਈ ਘੰਟੇ ਬਾਹਰ ਬੈਠੇ ਰਹੇ।

ਅਖ਼ੀਰ ਪੰਚਾਇਤ ਮੈਂਬਰ ਨੇ ਦਖ਼ਲ ਦੇ ਕੇ ਉਨ੍ਹਾਂ ਨੂੰ ਘਰ ਦੇ ਅੰਦਰ ਵਾੜਿਆ। ਕੁਝ ਦਿਨ ਬਾਅਦ ਹੀ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਨੇ ਉਨ੍ਹਾਂ ਦੀ ਖਿੱਚ ਧੂਹ ਕੀਤੀ। ਉਸ ਦੀ ਬਾਂਹ ਤੋੜ ਦਿੱਤੀ ਹੈ ਅਤੇ ਉਸ ਦੇ ਪਤੀ ਦੇ ਵੀ ਸੱਟਾਂ ਲੱਗੀਆਂ ਹਨ। ਬਜ਼ੁਰਗ ਹਰਜਿੰਦਰ ਕੌਰ ਨੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੀਆਂ 3 ਧੀਆਂ ਹਨ, ਜੋ ਵਿਆਹੀਆਂ ਹੋਈਆਂ ਹਨ। ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਟਿਕਣ ਨਹੀਂ ਦਿੰਦਾ। ਉਨ੍ਹਾਂ ਤੋਂ ਹਿੱਸਾ ਮੰਗਦਾ ਹੈ ਅਤੇ ਖਿੱਚ ਧੂਹ ਕਰਦਾ ਹੈ।

ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਛੁਡਾਇਆ ਹੈ। ਗੁਰਦੇਵ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਉਮਰ 65 ਸਾਲ ਅਤੇ ਉਨ੍ਹਾਂ ਦੀ ਪਤਨੀ ਦੀ ਉਮਰ 64 ਸਾਲ ਹੈ। ਬਜ਼ੁਰਗ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਗੁਰਦੇਵ ਸਿੰਘ ਕੋਲ ਪਹਿਲਾਂ 8-9 ਕਿੱਲੇ ਜ਼ਮੀਨ ਸੀ। ਜੋ ਵਿਕ ਗਈ ਸੀ। ਗੁਰਦੇਵ ਸਿੰਘ ਲੋਪੋ ਵਾਲੇ ਸੰਤਾਂ ਦੀ ਸੇਵਾ ਕਰਦਾ ਸੀ। ਇਨ੍ਹਾਂ ਦੀਆਂ 3 ਧੀਆਂ ਹਨ। ਇਹ ਪਤੀ ਪਤਨੀ ਆਪਣੀ ਧੀ ਕੋਲ ਰਹਿੰਦੇ ਸਨ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਜਦੋਂ ਗੁਰਦੇਵ ਸਿੰਘ ਅਤੇ ਉਨ੍ਹਾਂ ਦੀ ਪਤਨੀ ਆਪਣੇ ਪਿੰਡ ਵਾਪਸ ਆਏ ਤਾਂ ਇਨ੍ਹਾਂ ਦਾ ਆਪਣੇ ਪੁੱਤਰ ਨਾਲ ਵਿਵਾਦ ਹੋ ਗਿਆ ਅਤੇ ਇਨ੍ਹਾਂ ਦੇ ਪੁੱਤਰ ਨੇ ਇਨ੍ਹਾਂ ਦੇ ਸੱਟਾਂ ਲਾ ਦਿੱਤੀਆਂ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਨ੍ਹਾਂ ਦੇ ਘਰ ਗਏ ਹਨ ਪਰ ਗੁਰਦੇਵ ਸਿੰਘ ਦੇ ਨੂੰਹ ਪੁੱਤਰ ਘਰ ਨਹੀਂ ਮਿਲਦੇ। ਉਨ੍ਹਾਂ ਦੀ ਉਨ੍ਹਾਂ ਨਾਲ ਫੋਨ ਤੇ ਗੱਲ ਹੋਈ ਹੈ। ਪੁਲੀਸ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ਛੱਡ ਕੇ ਆਵੇਗੀ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *