ਦਰਬਾਰ ਸਾਹਿਬ ਬਾਹਰੋਂ ਪੁਲਿਸ ਨੇ ਚੁੱਕੇ 2 ਭਰਾ, ਇਸ ਕਾਂਡ ਕਰਕੇ ਸਾਰੀ ਉਮਰ ਲਈ ਜਾਣਗੇ ਜੇ-ਲ

ਪੰਜਾਬ ਵਿਚ ਗੈਂਗਵਾਰ ਲਗਾਤਾਰ ਵਧਦੀ ਜਾ ਰਹੀ ਹੈ। ਹਰ ਰੋਜ ਇਸ ਨਾਲ ਜੁੜੀਆਂ ਨਵੀਆਂ ਨਵੀਆਂ ਖਬਰਾਂ ਸੁਣਨ ਜਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਅੱਜ ਕੱਲ ਦੇ ਕਲਾਕਾਰਾਂ ਨੇ ਪੰਜਾਬ ਦੀ ਜਵਾਨੀ ਦਾ ਬੇੜਾ ਹੀ ਗਰਕ ਕਰ ਦਿੱਤਾ ਹੈ, ਕਿਉਂਕਿ ਪੰਜਾਬੀ ਗਾਇਕੀ ਵਿੱਚ ਲੋਕ ਤੱਥ ਦੀ ਥਾਂ ਲੱਚਰਤਾ ਤੇ ਹ ਥਿ ਆ ਰਾਂ ਨੂੰ ਗਾਇਆ ਜਾਂਦਾ ਹੈ। ਜਿਸ ਕਰਕੇ ਨੌਜਵਾਨ ਇਨ੍ਹਾਂ ਵੱਲ ਆਕਰਸ਼ਿਤ ਹੁੰਦੇ ਹਨ। ਜਿਸ ਕਾਰਨ ਪੰਜਾਬ ਵਿਚ ਗੈਂਗਵਾਰ ਵੱਧਦਾ ਜਾ ਰਿਹਾ ਹੈ।

ਅਜਿਹਾ ਹੀ ਇੱਕ ਮਾਮਲਾ ਸ਼ਹਿਰ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਭਰਾਵਾਂ ਵੱਲੋਂ ਆਪਣੇ ਹੀ ਦੋਸਤ ਤੇ ਨਾਲ ਅਜਿਹਾ ਕਾਰਾ ਕੀਤਾ ਗਿਆ ਕਿ ਉਸ ਦੀ ਹਸਪਤਾਲ ਪਹੁੰਚਦੇ ਹੀ ਮੋਤ ਹੋ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਲੱਕੀ ਅਤੇ ਮਨਪ੍ਰੀਤ ਸਿੰਘ ਮਨੀ ਇਹ ਦੋਨੋਂ ਭਰਾ ਹਨ, ਜਿੰਨਾ ਦਾ ਆਪਣੇ ਹੀ ਦੋਸਤ ਪਰਮਜੀਤ ਸਿੰਘ ਨਾਲ ਕਿਸੇ ਕਾਰਨ ਕਰਕੇ ਮਾਮਲਾ ਉਲਝ ਗਿਆ। ਜਿਸ ਕਾਰਨ ਗੱਲ ਹੱਥੋ ਪਾਈ ਤਕ ਆ ਪਹੁੰਚੀ।

ਇਸ ਦੌਰਾਨ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਪਰਮਜੀਤ ਸਿੰਘ ਦੇ ਕੋਈ ਚੀਜ ਮਾ ਰ ਦਿੱਤੀ। ਜਿਸ ਕਾਰਨ ਪਰਮਜੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹ ਹਸਪਤਾਲ ਵਿਚ ਪਹੁੰਚੇ, ਜਿੱਥੇ ਮ੍ਰਿਤਕ ਪਰਮਜੀਤ ਸਿੰਘ ਦੇ ਪਿਤਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਦੇ ਸਕੇ, ਕਿਉਂਕਿ ਉਹ ਪਰਮਜੀਤ ਸਿੰਘ ਦਾ ਇ ਲਾ ਜ ਕਰਵਾਉਣ ਵਿੱਚ ਰੁੱਝੇ ਹੋਏ ਸਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਿਆਨ ਲਿਖਣ ਸਮੇਂ ਉਨ੍ਹਾਂ ਨੂੰ ਡਾਕਟਰ ਵੱਲੋਂ ਪਰਮਜੀਤ ਸਿੰਘ ਦੀ ਮੋਤ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪਰਚਾ ਦਰਜ ਕਰਨ ਦੇ 2 ਘੰਟੇ ਬਾਅਦ ਹੀ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਉਰਫ ਲੱਕੀ ਅਤੇ ਮਨਪ੍ਰੀਤ ਸਿੰਘ ਨੂੰ ਦਰਬਾਰ ਸਾਹਿਬ ਦੇ ਨੇੜੇ ਤੋਂ ਫੜ ਲਿਆ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *