ਦੇਖੋ ਕਿਵੇਂ ਸਕਿੰਟਾਂ ਚ ਖਿਸਕਿਆ ਪੂਰੇ ਦਾ ਪੂਰਾ ਪਹਾੜ, ਤਬਾਹੀ ਦੀਆਂ live ਤਸਵੀਰਾਂ ਵਾਇਰਲ

ਮੀਂਹ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਉਥੇ ਹੀ ਦੇਸ਼ ਭਰ ਵਿੱਚ ਹੋ ਰਹੀ ਭਾਰੀ ਬਾਰਸ਼ ਕਾਰਨ ਹੜ੍ਹ ਜਿਹੇ ਹਾਲਾਤ ਵੀ ਬਣ ਜਾਂਦੇ ਹਨ। ਪਹਾੜੀ ਇਲਾਕਿਆਂ ਵਿੱਚ ਤਾਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਦੇਖਕੇ ਹੋਸ਼ ਉੱਡ ਜਾਂਦੇ ਹਨ, ਜਿਵੇਂ ਕਿ ਪਹਾੜ ਵਗੈਰਾ ਖਿਸਕਣਾ, ਹੜ੍ਹ ਆਉਣਾ, ਬੱਦਲ ਦਾ ਫਟਣਾ ਆਦਿ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਹਾੜੀ ਇਲਾਕਿਆਂ ਵਿੱਚ ਨਾ ਜਾਣ ਦੀਆਂ ਸਲਾਹਾਂ ਵੀ ਦਿੱਤੀਆਂ ਜਾਂਦੀਆਂ ਹਨ।

ਹੁਣ ਅਜਿਹੀ ਹੀ ਇਕ ਵੀਡੀਓ ਹਿਮਾਚਲ ਪ੍ਰਦੇਸ਼ ਦੇ ਨਾਹਨ ਇਲਾਕੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਭਾਰੀ ਬਾਰਿਸ਼ ਹੋਣ ਕਾਰਨ ਪਹਾੜ ਖਿਸਕਣ ਦੇ ਨਾਲ-ਨਾਲ ਪੂਰੀ ਸੜਕ ਵੀ ਤਬਾਹ ਹੋ ਗਈ। ਇਹ ਸਾਰੀ ਘਟਨਾ ਵੀਡੀਓ ਵਿਚ ਸਾਫ ਦਿਖਾਈ ਦੇ ਰਹੀ ਹੈ। ਪਹਾੜ ਖਿਸਕਣ ਦੇ ਨਾਲ ਪੂਰੀ ਸੜਕ ਵੀ ਤਬਾਹ ਹੋ ਗਈ। ਦੂਜੇ ਪਾਸੇ ਹਿਮਾਚਲ ਦੇ ਕਰਸੋਰ ਇਲਾਕੇ ਤੋਂ ਆ ਰਹੀ ਇਕ ਵੀਡੀਓ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਅਸਲ ਵਿੱਚ ਕਰਸੋਰ ਵਿੱਚ ਮਾਲ ਨਾਲ ਭਰਿਆ ਟਰੱਕ ਖਾਈ ਵਿਚ ਜਾ ਡਿੱਗਿਆ।

ਹਾਲਾਤ ਏਦਾਂ ਦੇ ਸਨ ਕਿ ਲੋਕ ਉਸ ਨੂੰ ਦੇਖਦੇ ਹੋਏ ਵੀ ਕੁਝ ਨਹੀਂ ਕਰ ਸਕੇ। ਦੱਸ ਦੇਈਏ ਕਿ ਹਿਮਾਚਲ ਦੇ ਕਿੰਨੌਰ ਵਿੱਚ ਵੀ ਕੁਝ ਅਜਿਹੀ ਹੀ ਘਟਨਾ ਵਾਪਰੀ, ਜਿੱਥੇ ਪਹਾੜ ਤੋਂ ਡਿੱਗੇ ਪੱਥਰਾਂ ਕਾਰਨ 8 ਲੋਕਾਂ ਦੀ ਜਾਨ ਚਲੀ ਗਈ। ਜਦ ਕਿ ਇਸ ਤੋਂ ਪਹਿਲਾਂ ਹਿਮਾਚਲ ਦੇ ਹੀ ਧਰਮਸ਼ਾਲਾ ਇਲਾਕੇ ਵਿੱਚ ਬੱਦਲ ਫਟਣ ਕਾਰਨ ਪੰਜਾਬ ਦੇ ਇੱਕ ਪੰਜਾਬੀ ਗਾਇਕ ਸਮੇਤ ਕਈ ਲੋਕਾਂ ਦੀ ਮੋਤ ਹੋ ਗਈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *