ਸਹੁਰਿਆਂ ਨੇ ਨੂੰਹ ਨੂੰ ਕੱਢਿਆ ਘਰ ਤੋਂ ਬਾਹਰ, ਵਿਚਾਰੀ ਸੜਕ ਤੇ ਰਾਤਾਂ ਕੱਟਣ ਨੂੰ ਹੋਈ ਮਜਬੂਰ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਸੀਮਾ ਰਾਣੀ ਨਾਮ ਦੀ ਇਕ ਔਰਤ ਆਪਣੇ ਸਹੁਰੇ ਪਰਿਵਾਰ ਤੇ ਦੋਸ਼ ਲਗਾ ਰਹੀ ਹੈ ਕਿ ਉਨ੍ਹਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਉਸ ਨੇ 3 ਦਿਨ ਪਹਿਲਾਂ ਪੁਲੀਸ ਨੂੰ ਦਰਖਾਸਤ ਦਿੱਤੀ ਸੀ ਪਰ ਪੁਲੀਸ ਨਹੀਂ ਪਹੁੰਚੀ। ਦੂਜੇ ਪਾਸੇ ਪੁਲੀਸ ਜਾਂਚ ਕਰਨ ਦੀ ਗੱਲ ਆਖ ਰਹੀ ਹੈ। ਸੀਮਾ ਰਾਣੀ ਨੇ ਦੱਸਿਆ ਹੈ ਕਿ ਉਸ ਦੇ ਪੇਕੇ ਫ਼ਰੀਦਕੋਟ ਵਿਖੇ ਹੀ ਹਨ। ਪਹਿਲਾਂ ਉਹ ਫਿਰੋਜ਼ਪੁਰ ਵਿਆਹੀ ਹੋਈ ਸੀ।

ਉਸ ਦਾ ਪਤੀ ਦਾ ਰੂ ਦੀ ਲੋ ਰ ਵਿੱਚ ਉਸ ਦੀ ਖਿੱਚ ਧੂਹ ਕਰਦਾ ਸੀ। ਜਿਸ ਕਰਕੇ ਉਹ ਤਲਾਕ ਲੈ ਕੇ ਆਪਣੇ ਪੇਕੇ ਫ਼ਰੀਦਕੋਟ ਆ ਗਈ। ਇੱਥੇ ਉਸ ਦੀ ਮੁਲਾਕਾਤ ਜਗਜੀਤ ਸਿੰਘ ਨਾਮ ਦੇ ਲੜਕੇ ਨਾਲ ਹੋ ਗਈ। ਸੀਮਾ ਰਾਣੀ ਦਾ ਕਹਿਣਾ ਹੈ ਕਿ ਇਕ ਸਾਲ ਦੋਸਤ ਰਹਿਣ ਮਗਰੋਂ ਉਨ੍ਹਾਂ ਨੇ ਵਿਆਹ ਕਰਵਾ ਲਿਆ। ਉਹ ਖੁਦ ਕੰਮ ਕਰਦੀ ਸੀ ਅਤੇ ਮਕਾਨ ਦਾ ਕਿਰਾਇਆ ਦਿੰਦੀ ਸੀ। ਉਸ ਦੇ ਪਤੀ ਨੂੰ ਉਸ ਦੇ ਮਾਤਾ ਪਿਤਾ ਨੇ ਬੇਦਖ਼ਲ ਕੀਤਾ ਹੋਇਆ ਸੀ ਪਰ

ਕੁਝ ਸਮੇਂ ਤੋਂ ਉਸ ਦੇ ਸਹੁਰੇ ਉਨ੍ਹਾਂ ਨੂੰ ਆਪਣੇ ਘਰ ਲੈ ਆਏ। ਹੁਣ ਉਹ 7 ਮਹੀਨੇ ਤੋਂ ਗਰਭਵਤੀ ਹੈ ਪਰ ਉਸ ਦੀ ਸੱਸ ਤੇ ਨਣਦ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਨੇ ਯੋਜਨਾ ਅਧੀਨ ਉਸ ਦੇ ਪਤੀ ਜਗਜੀਤ ਸਿੰਘ ਨੂੰ ਕਿਧਰੇ ਪਾਸੇ ਭੇਜ ਦਿੱਤਾ ਹੈ। ਸੀਮਾ ਰਾਣੀ ਪੁੱਛਦੀ ਹੈ ਕਿ ਇਸ ਹਾਲਤ ਇਸ ਚ ਉਹ ਕਿੱਥੇ ਜਾਵੇ। ਉਸ ਦੇ ਦੱਸਣ ਮੁਤਾਬਕ ਉਸ ਨੇ 3 ਦਿਨ ਪਹਿਲਾਂ ਪੁਲੀਸ ਨੂੰ ਦਰਖਾਸਤ ਦਿੱਤੀ ਸੀ ਪਰ ਪੁਲਸ ਨਹੀਂ ਪਹੁੰਚੀ।

ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸੀਮਾ ਰਾਣੀ ਦਾ ਮਾਮਲਾ ਆਇਆ ਹੈ। ਪੁਲੀਸ ਨੇ ਦੋਵੇਂ ਧਿਰਾਂ ਨੂੰ ਬੁਲਾਇਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਦੋਵੇਂ ਧਿਰਾਂ ਤੋਂ ਪੁੱਛ ਗਿੱਛ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *