ਇਸ ਝੋਟੇ ਟਰੈਕਟਰ ਨੇ ਪਾਣੀ ਚ ਡੁੱਬਦੀਆਂ ਕੁੜੀਆਂ ਦੀ ਬਚਾਈ ਜਾਨ

ਰੇਲਵੇ ਦੁਆਰਾ ਰੇਲਵੇ ਫਾਟਕ ਹਟਾ ਕੇ ਓਵਰਬਰਿਜ ਜਾਂ ਅੰਡਰਬਰਿਜ ਬਣਾਏ ਜਾ ਰਹੇ ਹਨ। ਅਸੀਂ ਦੇਖਦੇ ਹਾਂ ਕਿ ਬਰਸਾਤ ਦੇ ਦਿਨਾ ਵਿੱਚ ਇਨ੍ਹਾਂ ਪੁਲਾਂ ਥੱਲੇ ਆਮ ਤੌਰ ਤੇ ਪਾਣੀ ਭਰ ਜਾਂਦਾ ਹੈ। ਨਵਾਂ ਸ਼ਹਿਰ ਦੇ ਬੰਗਾ ਰੋਡ ਤੇ ਪੈਂਦੇ ਮੋਹਾਲੋ ਮੂਸਾਪੁਰ ਰੋਡ ਤੇ ਬਣੇ ਅੰਡਰਬ੍ਰਿਜ ਥੱਲੇ ਪਾਣੀ ਭਰ ਜਾਣ ਕਾਰਨ ਇੱਥੇ ਰਾਹੂ ਵਾਲੀ ਧਾਗਾ ਫੈਕਟਰੀ ਦੀ ਬੱਸ ਫਸ ਗਈ। ਜਿਸ ਨੂੰ ਪਿੰਡ ਦੇ ਇਕ ਵਿਅਕਤੀ ਰਾਜਿੰਦਰ ਸਿੰਘ ਨੇ ਆਪਣੇ ਟਰੈਕਟਰ ਦੀ ਮ ਦ ਦ ਨਾਲ ਬਾਹਰ ਕੱਢਿਆ।

ਇਸ ਬੱਸ ਵਿੱਚ ਧਾਗਾ ਫੈਕਟਰੀ ਵਿੱਚ ਕੰਮ ਕਰਨ ਵਾਲੀਆਂ 2 ਦਰਜਨ ਤੋਂ ਵੱਧ ਕੁੜੀਆਂ ਸਨ। ਜਦੋਂ ਡਰਾਈਵਰ ਨੇ ਬੱਸ ਪਾਣੀ ਵਿੱਚ ਦਾਖ਼ਲ ਕੀਤੀ ਤਾਂ ਉਸ ਨੂੰ ਪਾਣੀ ਕੁਝ ਜ਼ਿਆਦਾ ਲੱਗਿਆ। ਉਸ ਨੇ ਬੱਸ ਰੋਕਣੀ ਚਾਹੀ ਪਰ ਬੱਸ ਸਲਿੱਪ ਕਰਦੀ ਹੋਈ ਹੋਰ ਅੱਗੇ ਚਲੀ ਗਈ। ਪਾਣੀ ਬੱਸ ਅੰਦਰ ਦਾਖ਼ਲ ਹੋ ਕੇ ਬੱਸ ਦੀਆਂ ਸੀਟਾਂ ਤਕ ਪਹੁੰਚ ਗਿਆ। ਜਿਸ ਕਰਕੇ ਉਸ ਵਿਚ ਬੈਠੀਆਂ ਕੁੜੀਆਂ ਖੁਦ ਨੂੰ ਅ ਸੁ ਰੱ ਖਿ ਅ ਤ ਮਹਿਸੂਸ ਕਰਨ ਲੱਗੀਆਂ। ਉੱਥੋਂ ਦੀ ਰਾਜਿੰਦਰ ਸਿੰਘ ਲੰਘ ਰਿਹਾ ਸੀ।

ਇਹ ਹਾਲਤ ਦੇਖ ਕੇ ਉਸ ਨੇ ਆਪਣਾ ਟਰੈਕਟਰ ਲਿਆਂਦਾ ਅਤੇ ਟੋਚਨ ਪਾ ਕੇ ਬੱਸ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਬੱਸ ਡਰਾਈਵਰ ਅਤੇ ਕੁੜੀਆਂ ਨੇ ਟਰੈਕਟਰ ਮਾਲਕ ਦਾ ਧੰਨਵਾਦ ਕੀਤਾ। ਬੱਸ ਡਰਾਈਵਰ ਦੇ ਦੱਸਣ ਮੁਤਾਬਕ ਉਹ ਹਰ ਰੋਜ਼ ਹੀ ਇੱਥੋਂ ਬੱਸ ਲੈ ਕੇ ਲੰਘਦਾ ਹੈ। ਜਦੋਂ ਉਸ ਨੇ ਜ਼ਿਆਦਾ ਪਾਣੀ ਦੇਖ ਕੇ ਬੱਸ ਰੋਕਣੀ ਚਾਹੀ ਤਾਂ ਬੱਸ ਰੁਕਣ ਦੀ ਬਜਾਏ ਅੱਗੇ ਖਿਸਕਣੀ ਸ਼ੁਰੂ ਹੋ ਗਈ ਅਤੇ ਬਸ ਅੱਧੀ ਪਾਣੀ ਵਿਚ ਡੁੱਬ ਗਈ। ਡਰਾਈਵਰ ਦੇ ਦੱਸਣ ਮੁਤਾਬਕ ਟਰੈਕਟਰ ਵਾਲੇ ਵੀਰ ਨੇ ਆਪਣਾ ਟਰੈਕਟਰ ਲਿਆ ਕੇ ਟੋਚਨ ਪਾ ਕੇ ਬੱਸ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ।

ਉਸ ਨੇ ਟਰੈਕਟਰ ਵਾਲੇ ਰਾਜਿੰਦਰ ਸਿੰਘ ਦਾ ਧੰਨਵਾਦ ਕੀਤਾ। ਕੁੜੀਆਂ ਨੇ ਵੀ ਰਾਜਿੰਦਰ ਸਿੰਘ ਦਾ ਧੰਨਵਾਦ ਕੀਤਾ। ਰਾਜਿੰਦਰ ਸਿੰਘ ਦੇ ਦੱਸਣ ਮੁਤਾਬਕ ਅੰਡਰਬ੍ਰਿਜ ਉੱਤੇ ਕਰੋੜਾਂ ਰੁਪਏ ਖਰਚ ਦਿੱਤੇ ਗਏ ਹਨ ਪਰ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ। ਇੱਥੇ ਹਰ ਸਾਲ ਬਰਸਾਤਾਂ ਵਿੱਚ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ। ਅੱਜ ਵੀ ਪਹਿਲਾਂ ਧਾਗਾ ਫੈਕਟਰੀ ਦੀ ਬੱਸ ਫਸ ਗਈ ਅਤੇ ਫੇਰ ਇੱਕ ਗੱਡੀ ਫਸ ਗਈ। ਉਸ ਨੇ ਦੋਵਾਂ ਨੂੰ ਹੀ ਆਪਣੇ ਟਰੈਕਟਰ ਨਾਲ ਕੱਢਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *