ਮਿਲ ਗਿਆ ਪਰਵਾਸੀ ਮਜਦੂਰ ਦੁਆਰਾ ਅਗਵਾਹ ਕੀਤਾ ਬੱਚਾ, ਲੋਕਾਂ ਨੇ ਰੱਜ ਕੇ ਕੀਤੀ ਛਿੱਤਰਪਰੇਡ

ਅਖੀਰ ਕਈ ਦਿਨਾਂ ਤੋਂ ਲਾਪਤਾ ਹੋਇਆ ਬੱਚਾ ਪੁਲਿਸ ਨੇ ਲੱਭ ਹੀ ਲਿਆ। ਮਾਮਲਾ ਲੁਧਿਆਣਾ ਦੇ ਪਿੰਡ ਰੋੜ ਦਾ ਦੱਸਿਆ ਜਾਂਦਾ ਹੈ। ਇਥੋਂ ਦੇ ਇਕ ਪਰਿਵਾਰ ਨੇ ਮੱਝਾਂ ਦੀ ਦੇਖਭਾਲ ਕਰਨ ਲਈ ਕੁਝ ਦਿਨ ਪਹਿਲਾਂ ਰਾਜੂ ਨਾਮ ਦੇ ਇਕ ਪ੍ਰਵਾਸੀ ਮਜ਼ਦੂਰ ਨੂੰ ਨੌਕਰ ਰੱਖ ਲਿਆ ਸੀ। ਜਦੋਂ ਪਰਿਵਾਰ ਦਾ ਮੁਖੀ ਘਰ ਵਿੱਚ ਨਹੀਂ ਸੀ ਤਾਂ ਇਹ ਪਰਵਾਸੀ ਮਜ਼ਦੂਰ ਇਸ ਪਰਿਵਾਰ ਦੀ ਹੀ ਐਕਟਿਵਾ ਲੈ ਕੇ ਇਨ੍ਹਾਂ ਦੇ 5 ਸਾਲ ਦੇ ਬੱਚੇ ਅਮਨਦੀਪ ਨੂੰ ਆਪਣੇ ਨਾਲ ਬਿਠਾ ਕੇ ਲੈ ਗਿਆ। ਰਾਜੂ ਵਾਪਸ ਨਹੀਂ ਆਇਆ ਤਾਂ ਪਰਿਵਾਰ ਬੱਚੇ ਦੀ ਭਾਲ ਕਰਨ ਲੱਗਾ।

ਪਰਿਵਾਰ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ। ਅਗਲੇ ਹੀ ਦਿਨ ਰਾਜੂ ਨੇ ਪਰਿਵਾਰ ਨੂੰ ਮੈਸੇਜ ਭੇਜ ਕੇ ਬੱਚੇ ਅਮਨਦੀਪ ਦੇ ਬਦਲੇ 4 ਲੱਖ ਰੁਪਏ ਦੀ ਮੰਗ ਕੀਤੀ। ਪੁਲੀਸ ਵੀ ਲਗਾਤਾਰ ਪਰਿਵਾਰ ਦੇ ਸੰਪਰਕ ਵਿੱਚ ਸੀ। ਜਿਸ ਕਰਕੇ ਰਾਜੂ ਦੀ ਲੋਕੇਸ਼ਨ ਟਰੇਸ ਕੀਤੀ ਗਈ। ਅਖੀਰ ਪਿੰਡ ਵਾਸੀਆਂ ਅਤੇ ਪੁਲੀਸ ਨੇ ਉਸ ਨੂੰ ਸਤਲੁਜ ਦਰਿਆ ਨੇੜੇ ਤੋਂ ਇੱਕ ਉਜਾੜ ਸਥਾਨ ਤੋਂ ਲੱਭ ਲਿਆ। ਪੁਲੀਸ ਅਤੇ ਪਿੰਡ ਵਾਸੀਆਂ ਨੂੰ ਦੇਖ ਕੇ ਰਾਜੂ ਨੇ ਬੱਚੇ ਨੂੰ ਛੱਡ ਦਿੱਤਾ ਅਤੇ ਆਪ ਸਤਲੁਜ ਦਰਿਆ ਵਿੱਚ ਛਾਲ ਲਗਾ ਦਿੱਤੀ ਪਰ ਲੋਕਾਂ ਨੇ ਉਸ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ।

ਬਾਹਰ ਕੱਢ ਕੇ ਉਸ ਦੀ ਕੁਝ ਖਿੱਚ ਧੂਹ ਵੀ ਕੀਤੀ ਗਈ। ਪਲੀਸ ਰਾਜੂ ਦਾ ਮੈਡੀਕਲ ਕਰਵਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ 10 ਦਿਨ ਪਹਿਲਾਂ ਹੀ ਇਸ ਪਰਿਵਾਰ ਨੇ ਰਾਜੂ ਨੂੰ ਕੰਮ ਤੇ ਰੱਖਿਆ ਸੀ। ਉਹ 10 ਦਿਨਾਂ ਅੰਦਰ ਹੀ ਪਰਿਵਾਰ ਨਾਲ ਘੁਲ ਮਿਲ ਗਿਆ ਅਤੇ ਇਹ ਕਾਂਡ ਕਰ ਦਿੱਤਾ। ਸਵੇਰ ਸਮੇਂ ਰਾਜੂ ਪਰਿਵਾਰ ਦੇ ਮੁਖੀ ਨੂੰ ਕਹਿਣ ਲੱਗਾ ਕਿ ਉਸ ਦੇ ਮੋਬਾਈਲ ਦਾ ਚਾਰਜਰ ਖ ਰਾ ਬ ਹੋ ਗਿਆ ਹੈ, ਇਸ ਲਈ ਉਸ ਨੂੰ ਚਾਰਜਰ ਚਾਹੀਦਾ ਹੈ।

ਉਹ ਪਰਿਵਾਰ ਦੇ ਮੁਖੀ ਤੋਂ ਮੋਬਾਈਲ ਦਾ ਚਾਰਜਰ ਲੈ ਗਿਆ। ਫਿਰ ਉਸ ਨੇ ਚਾਰਜਰ ਖਰੀਦ ਕੇ ਲਿਆਉਣ ਦੇ ਬਹਾਨੇ ਐਕਟਿਵਾ ਦੀ ਚਾਬੀ ਮੰਗ ਲਈ। ਬੱਚੇ ਦੀਆਂ ਭੈਣਾਂ ਨੇ ਉਸ ਨੂੰ ਐਕਟਿਵਾ ਤੇ ਬੱਚੇ ਨੂੰ ਲਿਜਾਂਦੇ ਦੇਖ ਲਿਆ ਸੀ। ਕੁੜੀਆਂ ਨੇ ਇਹ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ। ਜਦੋਂ ਤਕ ਮਾਂ ਬਾਹਰ ਆਈ ਰਾਜੂ ਜਾ ਚੁੱਕਾ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *