ਸਾਲ ਪਹਿਲਾਂ ਪਤੀ ਦੀ ਪਾਣੀ ਚ ਡੁੱਬਣ ਨਾਲ ਹੋਈ ਸੀ ਮੋਤ, ਹੁਣ ਕੁੜੀ ਨਾਲ ਵੀ ਹੋਈ ਵੱਡੀ ਜੱਗੋ ਤੇਰਵੀ

ਪਰਿਵਾਰ ਵਿੱਚ ਕਲੇਸ਼ ਕਈ ਵਾਰ ਕਿਸੇ ਵੱਡੀ ਘਟਨਾ ਨੂੰ ਜਨਮ ਦਿੰਦਾ ਹੈ। ਫ਼ਰੀਦਕੋਟ ਦੇ ਪਿੰਡ ਸੰਧਵਾਂ ਨਾਨਕਸਰ ਬਸਤੀ ਦੇ ਬਸੰਤ ਸਿੰਘ ਦੀ ਧੀ ਨਾਨਕੋ ਦੀ ਉਸ ਦੇ ਸਹੁਰੇ ਘਰ ਪਿੰਡ ਗੋਤੀਵਾਲ ਵਿਖੇ ਮ੍ਰਿਤਕ ਦੇਹ ਮਿਲੀ ਹੈ। ਨਾਨਕੋ ਦੇ ਪੇਕੇ ਪਰਿਵਾਰ ਨੇ ਇਸ ਘਟਨਾ ਲਈ ਉਸ ਦੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਪੁਲੀਸ ਤੇ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ ਅਤੇ ਮੰਗ ਕੀਤੀ ਹੈ ਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ।

ਪਰਿਵਾਰ ਦੇ ਮੈਂਬਰ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਦੀ ਉਸ ਦੇ ਸਹੁਰੇ ਪਰਿਵਾਰ ਨੇ ਜਾਨ ਲੈ ਲਈ ਹੈ। ਜਦੋਂ ਉਹ ਗਏ ਤਾਂ ਕੁੜੀ ਮ੍ਰਿਤਕ ਪਈ ਸੀ। ਭੁਪਿੰਦਰ ਸਿੰਘ ਦੇ ਦੱਸਣ ਮੁਤਾਬਕ ਸਹੁਰੇ ਪਰਿਵਾਰ ਦੇ 3 ਜੀਅ ਉਨ੍ਹਾਂ ਦੀ ਕੁੜੀ ਨੂੰ ਟਿਕਣ ਨਹੀਂ ਸੀ ਦਿੰਦੇ। ਇਨ੍ਹਾਂ ਵਿੱਚ ਮ੍ਰਿਤਕਾ ਦਾ ਦਿਉਰ ਵੀ ਸ਼ਾਮਲ ਹੈ। ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ 2 ਦਿਨ ਬੀਤ ਜਾਣ ਤੇ ਵੀ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹਾਰ ਕੇ ਉਹ ਮ੍ਰਿਤਕ ਦੇਹ ਦਾ ਸਸਕਾਰ ਕਰ ਰਹੇ ਹਨ।

ਉਨ੍ਹਾਂ ਨਾਲ ਧੱਕਾ ਹੋਇਆ ਹੈ। ਭੁਪਿੰਦਰ ਸਿੰਘ ਨੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪਿੰਡ ਦੇ ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਬਸੰਤ ਸਿੰਘ ਦੀ ਧੀ ਨਾਨਕੋ ਪਿੰਡ ਗੋਤੀ ਵਾਲ ਵਿਖੇ ਵਿਆਹੀ ਹੋਈ ਸੀ। ਇਕ ਸਾਲ ਪਹਿਲਾਂ ਨਾਨਕੋ ਦਾ ਪਤੀ ਪਾਣੀ ਵਿੱਚ ਡੁੱਬਣ ਕਾਰਨ ਦਮ ਤੋੜ ਗਿਆ ਸੀ। ਉਸ ਸਮੇਂ ਤੋਂ ਹੀ ਨਾਨਕੋ ਦੀ ਸੱਸ ਅਤੇ ਦਿਓਰ ਉਸ ਨੂੰ ਟਿਕਣ ਨਹੀਂ ਸੀ ਦਿੰਦੇ। ਇਸ ਵਿਅਕਤੀ ਦਾ ਕਹਿਣਾ ਹੈ ਕਿ ਜਾਂ ਤਾਂ ਇਸ ਕ ਲੇ ਸ਼ ਕਾਰਨ ਨਾਨਕੋ ਨੇ ਖੁਦ ਜਾਨ ਦੇ ਦਿੱਤੀ ਹੈ

ਜਾਂ ਉਸ ਦੀ ਜਾਨ ਲਈ ਗਈ ਹੈ। ਉਹ ਇਸ ਮਾਮਲੇ ਦੇ ਸਬੰਧ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲੇ ਸਨ। ਜ਼ਿਲ੍ਹਾ ਪੁਲੀਸ ਮੁਖੀ ਨੇ ਉਨ੍ਹਾਂ ਨੂੰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ, ਉਸ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *