ਇਸੇ ਬੇਜੁਬਾਨ ਦੀ ਹੋ ਰਹੀ ਹੈ ਸਾਰੇ ਪੰਜਾਬ ਚ ਚਰਚਾ, ਜੇ ਇਹ ਕੁੱਤਾ ਨਾ ਆਵੇ ਤਾਂ ਲੋਕਾਂ ਨੂੰ ਹੋ ਜਾਂਦੀ ਚਿੰ-ਤਾ

ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਕੁੱਤੇ ਦੀ ਖਬਰ ਵਾਇਰਲ ਹੋ ਰਹੀ ਹੈ। ਜੋ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਬੰਬੀਹਾ ਭਾਈ ਨਾਲ ਸਬੰਧਤ ਹੈ। ਇਸ ਪਿੰਡ ਦੇ ਇਕ ਅਵਾਰਾ ਕੁੱਤੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਵੀ ਕੋਈ ਪਿੰਡ ਵਾਸੀ ਚੜ੍ਹਾਈ ਕਰ ਜਾਂਦਾ ਹੈ ਤਾਂ ਇਹ ਕੁੱਤਾ ਉਸ ਪਰਿਵਾਰ ਦੇ ਘਰ ਜਾਂਦਾ ਹੈ। ਗੁਰੂ ਘਰ ਵਿੱਚ ਜਿੱਥੇ ਸ਼ਰਧਾਲੂ ਪੈਰ ਧੋਂਦੇ ਹਨ, ਇਸ ਕੁੱਤੇ ਨੂੰ ਉੱਥੇ ਖੜ੍ਹਾ ਵੀ ਦੇਖਿਆ ਜਾ ਸਕਦਾ ਹੈ। ਪਿੰਡ ਦੇ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਸ ਕੁੱਤੇ ਬਾਰੇ ਚਰਚਾ ਚੱਲ ਰਹੀ ਹੈ।

ਇਸ ਦੀ ਉਮਰ ਲਗਪਗ 12 ਸਾਲ ਹੈ। ਇਸ ਬਜ਼ੁਰਗ ਦੇ ਦੱਸਣ ਮੁਤਾਬਕ ਇਹ ਕੁੱਤਾ 5-6 ਸਾਲ ਤੋਂ ਉਨ੍ਹਾਂ ਘਰਾਂ ਵਿੱਚ ਜਾਂਦਾ ਹੈ, ਜਿਸ ਘਰ ਦਾ ਕੋਈ ਵਿਅਕਤੀ ਚੜ੍ਹਾਈ ਕਰ ਜਾਂਦਾ ਹੈ। ਭਾਵੇਂ ਇਹ ਕੁੱਤਾ ਪਹਿਲਾਂ ਵੀ ਇਸ ਤਰ੍ਹਾਂ ਹੀ ਕਰਦਾ ਸੀ ਪਰ ਪਹਿਲਾਂ ਉਨ੍ਹਾ ਨੇ ਕਦੇ ਗ਼ੌ ਰ ਨਹੀਂ ਕੀਤਾ। ਇਹ ਕੁੱਤਾ ਆਮ ਕੁੱਤਿਆਂ ਨਾਲੋਂ ਵੱਖਰਾ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਇਹ ਕੁੱਤਾ ਰੋਟੀ ਮੰਗਣ ਹਰ ਕਿਸੇ ਦੇ ਘਰ ਨਹੀਂ ਜਾਂਦਾ। ਸਗੋਂ ਸਿਰਫ਼ 2 ਘਰਾਂ ਤੋਂ ਹੀ ਰੋਟੀ ਮੰਗਦਾ ਹੈ।

ਜਿਨ੍ਹਾਂ ਵਿਚ ਇਕ ਸਾਬਕਾ ਸਰਪੰਚ ਦਾ ਘਰ ਹੈ ਅਤੇ ਇਕ ਉਨ੍ਹਾਂ ਦੇ ਗੁਆਂਢੀ ਹਨ। ਰੋਟੀ ਖਾ ਕੇ ਉਹ ਵਾਪਸ ਗੁਰੂ ਘਰ ਅੱਗੇ ਜਾ ਬੇੈਠਦਾ ਹੈ। ਜੇਕਰ ਕਿਸੇ ਘਰ ਚੋਂ ਕੋਈ ਵਿਅਕਤੀ ਦਮ ਤੋੜ ਦਿੰਦਾ ਹੈ ਤਾਂ ਇਹ ਕੁੱਤਾ ਉਸ ਘਰ ਅੱਗੇ ਜਾ ਬੈਠਦਾ ਹੈ। ਫੇਰ ਉਹ ਸ਼ਮਸ਼ਾਨਘਾਟ ਵੀ ਜਾਂਦਾ ਹੈ ਅਤੇ ਲੋਕਾਂ ਦੇ ਨਾਲ ਹੀ ਵਾਪਸ ਆ ਜਾਂਦਾ ਹੈ। ਜਦੋਂ ਸੰਗਤ ਗੁਰਦੁਆਰਾ ਸਾਹਿਬ ਜਾਂਦੀ ਹੈ ਤਾਂ ਇਹ ਕੁੱਤਾ ਗੁਰੂਘਰ ਅੱਗੇ ਜਿੱਥੇ ਪੈਰ ਧੋਂਦੇ ਹਨ, ਉੱਥੇ ਬੈਠ ਜਾਂਦਾ ਹੈ।

ਉਹ ਕਿਸੇ ਨੂੰ ਭੌਂਕਦਾ ਨਹੀਂ। ਇਸ ਵਿਅਕਤੀ ਦਾ ਕਹਿਣਾ ਹੈ ਕਿ ਰੱਬ ਹਰ ਕਿਸੇ ਵਿਚ ਵਸਦਾ ਹੈ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਪਿੰਡ ਦਾ ਸਾਬਕਾ ਸਰਪੰਚ ਹੀ ਇਸ ਕੁੱਤੇ ਦੀ ਦੇਖਭਾਲ ਕਰਦਾ ਹੈ। ਕਦੇ ਕਦੇ ਉਹ ਕੁੱਤੇ ਨੂੰ ਨੁਹਾ ਵੀ ਦਿੰਦਾ ਹੈ। ਇਕ ਵਿਅਕਤੀ ਨੂੰ ਜਾਪਦਾ ਹੈ ਕਿ ਜਿਵੇਂ ਇਹ ਕੁੱਤਾ ਉਨ੍ਹਾਂ ਦੇ ਪਿੰਡ ਦਾ ਹੀ ਕੋਈ ਬਜ਼ੁਰਗ ਹੋਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *