ਪਾਪੀ ਨੇ ਭਖਦੇ ਤੰਦੂਰ ਚ ਸੁੱਟਿਆ ਮਾਸੂਮ ਕਤੂਰਾ, ਵੀਡੀਓ ਦੇਖਣ ਵਾਲਿਆਂ ਦੇ ਨਿਕਲੇ ਹੰਝੂ

ਕਈ ਲੋਕਾਂ ਕੋਲ ਇਨਸਾਨੀਅਤ ਨਾਮ ਦੀ ਚੀਜ਼ ਨਹੀਂ। ਉਨ੍ਹਾਂ ਨੂੰ ਬੇਜ਼ੁਬਾਨ ਜਾਨਵਰਾਂ ਤੇ ਵੀ ਤਰਸ ਨਹੀਂ ਆਉਂਦਾ। ਕਾ ਨੂੰ ਨ ਸਾਨੂੰ ਇਨਸਾਨਾਂ ਦੇ ਨਾਲ ਨਾਲ ਪਸ਼ੂ ਪੰਛੀਆਂ ਨਾਲ ਵੀ ਧੱਕਾ ਕਰਨ ਤੋਂ ਰੋਕਦਾ ਹੈ। ਜੇਕਰ ਕੋਈ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਫ਼ਿਰੋਜ਼ਪੁਰ ਤੋਂ ਦਿਲ ਨੂੰ ਹਲੂਣ ਦੇਣ ਵਾਲੀ ਇਕ ਖਬਰ ਸਾਹਮਣੇ ਆਈ ਹੈ। ਇਕ ਵਿਅਕਤੀ ਨੇ ਕੁੱਤੇ ਦੇ ਬੱਚੇ ਨੂੰ ਤੰਦੂਰ ਵਿਚ ਸੁੱਟ ਦਿੱਤਾ। ਜਿਸ ਕਰਕੇ ਕੁੱਤੇ ਦਾ ਬੱਚਾ ਸੜ ਗਿਆ।

ਹੋਟਲ ਮਾਲਕ ਨੇ ਉਪਰੋਕਤ ਵਿਅਕਤੀ ਨੂੰ ਪੁਲੀਸ ਦੇ ਹਵਾਲੇ ਕਰਵਾ ਦਿੱਤਾ ਹੈ। ਇਹ ਮਾਮਲਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਿਆ ਸੀ। ਦੁਕਾਨ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਰਾਤ 10 ਵਜੇ ਦੁਕਾਨ ਬੰਦ ਕੀਤੀ ਸੀ। ਜਦੋਂ ਸਵੇਰੇ ਲਡ਼ਕਾ ਦੁਕਾਨ ਦੀ ਸਫਾਈ ਕਰ ਰਿਹਾ ਸੀ ਤਾਂ ਉਸ ਨੂੰ ਤੰਦੂਰ ਵਿਚ ਕੋਈ ਚੀਜ਼ ਪਈ ਨਜ਼ਰ ਆਈ। ਉਸ ਨੇ ਦੁਕਾਨ ਮਾਲਕ ਨਰੇਸ਼ ਕੁਮਾਰ ਨੂੰ ਦੱਸਿਆ। ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਇਹ ਇੱਕ ਕੁੱਤੇ ਦਾ ਬੱਚਾ ਹੈ।

ਫਿਰ ਉਨ੍ਹਾਂ ਨੇ ਸੀ ਸੀ ਟੀ ਵੀ ਚੈੱਕ ਕੀਤਾ। ਜਿਸ ਤੋਂ ਪਤਾ ਲੱਗਾ ਕਿ ਢਾਈ 3 ਵਜੇ ਦੇ ਕਰੀਬ ਇਕ ਲੜਕੇ ਨੇ ਕੁੱਤੇ ਦੇ ਬੱਚੇ ਨੂੰ ਤੰਦੂਰ ਵਿਚ ਸੁੱਟਿਆ ਹੈ। ਤੰਦੂਰ ਭਾਵੇਂ ਬੰਦ ਸੀ ਪਰ ਕੁੱਤੇ ਦਾ ਬੱਚਾ ਸੜ ਗਿਆ ਹੈ। ਨਰੇਸ਼ ਦੇ ਦੱਸਣ ਮੁਤਾਬਕ ਇਹ ਹਰਕਤ ਕਰਨ ਵਾਲਾ ਲੜਕਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *