ਪੰਜਾਬ ਪੁਲਿਸ ਨੇ ਅਵਾਰਾ ਮੁੰਡਿਆਂ ਦੇ ਵਜਾਏ ਵਾਜੇ, ਕਹਿੰਦੇ ਅੱਜ ਛੱਡਦੋ- ਅੱਗੇ ਤੋਂ ਨੀ ਕਰਦੇ

ਕਈ ਮੁੰਡੇ ਟੋਲੀਆਂ ਬਣਾ ਕੇ ਘੁੰਮਦੇ ਹਨ ਅਤੇ ਕਿਸੇ ਇਕੱਲੇ ਦੁਕੱਲੇ ਨੂੰ ਦੇਖ ਕੇ ਉਸ ਤੋਂ ਪੈਸੇ ਜਾਂ ਉਹ ਸਾਮਾਨ ਵੀ ਖੋ ਹ ਲੈਂਦੇ ਹਨ ਪਰ ਜਦੋਂ ਇਹ ਪੁਲੀਸ ਦੇ ਧੱਕੇ ਚੜ੍ਹਦੇ ਹਨ ਤਾਂ ਫਿਰ ਅਗਲੀਆਂ ਪਿਛਲੀਆਂ ਕੀਤੀਆਂ ਹੋਈਆਂ ਸਭ ਕਾਰਵਾਈਆਂ ਦੱਸ ਦਿੰਦੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਫੁੱਲਾਂ ਵਾਲੇ ਚੌਕ ਵਿਖੇ 5 ਨੌਜਵਾਨਾਂ ਨੇ ਰਾਤ ਸਮੇਂ ਇਕ ਨੌਜਵਾਨ ਨੂੰ ਰੋਕ ਕੇ ਉਸ ਨੂੰ ਪਿ ਸ ਤੋ ਲ ਦਿਖਾ ਕੇ ਉਸ ਦਾ ਮੋਬਾਇਲ ਖੋ ਹ ਲਿਆ ਸੀ।

ਇਹ ਘਟਨਾ ਉਥੇ ਲੱਗੇ ਸੀ ਸੀ ਟੀ ਵੀ ਵਿੱਚ ਰਿਕਾਰਡ ਹੋ ਗਈ ਸੀ। ਪੁਲੀਸ ਨੇ ਇਨ੍ਹਾਂ ਵਿੱਚੋਂ 2 ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀ ਤਿੰਨਾਂ ਦੀ ਭਾਲ ਜਾਰੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਰਾਤ ਦੇ ਲਗਭਗ 10 ਵਜੇ 5 ਨੌਜਵਾਨਾਂ ਨੇ ਫੁੱਲਾਂ ਵਾਲੇ ਚੌਕ ਵਿੱਚ ਇਕ ਨੌਜਵਾਨ ਨੂੰ ਘੇਰ ਲਿਆ। ਇਹ ਪੰਜੇ ਨੌਜਵਾਨ ਇਕ ਮੋਟਰਸਾਈਕਲ ਅਤੇ ਇੱਕ ਐਕਟਿਵਾ ਉੱਤੇ ਸਵਾਰ ਸਨ। ਇਨ੍ਹਾਂ ਨੇ ਪਿ ਸ ਤੋ ਲ ਦੀ ਨੋਕ ਤੇ ਇਕੱਲੇ ਨੌਜਵਾਨ ਤੋਂ ਉਸ ਦਾ ਮੋਬਾਇਲ ਲੈ ਲਿਆ।

ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਸਾਰਾ ਮਾਮਲਾ ਉਥੇ ਲੱਗੇ ਸੀ ਸੀ ਟੀ ਵੀ ਵਿੱਚ ਕੈਦ ਹੋ ਗਿਆ ਸੀ। ਪੁਲੀਸ ਨੇ ਨਾ ਮਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਸੀ। ਹੁਣ ਸੀ ਸੀ ਟੀ ਵੀ ਫੁਟੇਜ਼ ਦੇ ਆਧਾਰ ਤੇ ਪੁਲੀਸ ਨੇ 2 ਨੌਜਵਾਨ ਕਾਬੂ ਕੀਤੇ ਹਨ। ਇਨ੍ਹਾਂ ਵਿਚ ਪਿ ਸ ਟ ਲ ਦਿਖਾਉਣ ਵਾਲਾ ਵਿਕਾਸ ਅਤੇ ਇਕ ਹੋਰ ਨੌਜਵਾਨ ਰੋਹਿਤ ਸ਼ਾਮਲ ਹਨ। ਇਨ੍ਹਾਂ ਤੋਂ ਉਹ ਮੋਬਾਇਲ ਵੀ ਬਰਾਮਦ ਹੋ ਗਿਆ ਹੈ, ਜਿਹੜਾ ਇਨ੍ਹਾਂ ਨੇ ਖੋਹਿਆ ਸੀ।

ਇਸ ਤੋਂ ਬਿਨਾਂ ਘਟਨਾ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਬਾਕੀ ਦੇ 3 ਨੌਜਵਾਨ ਵੀ ਟ੍ਰੇਸ ਹੋ ਗਏ ਹਨ। ਇਨ੍ਹਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਪਿ ਸ ਟ ਲ ਲਾਇਸੈਂਸੀ ਨਹੀਂ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਫੜੇ ਗਏ ਨੌਜਵਾਨਾਂ ਦਾ 3 ਦਿਨ ਦਾ ਪੁਲਿਸ ਰਿ ਮਾਂ ਡ ਹਾਸਲ ਹੋਇਆ ਹੈ। ਪੁਲੀਸ ਵੱਲੋਂ ਹੋਰ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *