ਰਿਟਾਇਰਮੈਂਟ ਤੋਂ ਬਾਅਦ ਥਾਣੇ ਚ ਨੱਚਣ ਲੱਗਾ ਮੁਲਾਜਮ, ਕੋਲ ਖੜੇ ਬਾਕੀ ਪੁਲਿਸ ਵਾਲਿਆਂ ਦੀ ਵੀ ਨਾ ਰੁਕੀ ਅੱਡੀ

ਹੱਸਣਾ ਖੇਡਣਾ ਰੂਹ ਦੀ ਖੁਰਾਕ ਹੈ। ਨੱਚਣਾ ਕੁੱਦਣਾ ਵੀ ਉਦੋਂ ਹੀ ਚੰਗਾ ਲੱਗਦਾ ਹੈ, ਜਦੋਂ ਮਾਹੌਲ ਖ਼ੁਸ਼ੀ ਭਰਿਆ ਹੋਵੇ। ਸਭ ਕੁਝ ਸਮੇਂ ਦੇ ਨਾਲ ਹੀ ਸੋੰਹਦਾ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਵਿਅਕਤੀ ਦੇ ਗਲ ਵਿੱਚ ਹਾਰ ਪਾਏ ਹੋਏ ਹਨ ਅਤੇ ਉਸ ਦੇ ਨਾਲ ਕੁਝ ਵਰਦੀਧਾਰੀ ਪੁਲੀਸ ਮੁਲਾਜ਼ਮ ਹਨ। ਅਸਲ ਵਿੱਚ ਇਹ ਕਿਸੇ ਮੁਲਾਜ਼ਮ ਦੀ ਰਿਟਾਇਰਮੈਂਟ ਦੀ ਵੀਡੀਓ ਹੈ। ਇਹ ਦ੍ਰਿਸ਼ ਫਿਰੋਜ਼ਪੁਰ ਦੇ ਥਾਣਾ ਲੱਖੂ ਕੇ ਬਹਿਰਾਮ ਦਾ ਹੈ।

ਇਥੇ ਇਕ ਪੁਲੀਸ ਮੁਲਾਜ਼ਮ ਸੇਵਾ ਮੁਕਤ ਹੋ ਰਿਹਾ ਹੈ। ਜਿੱਥੇ ਉਸ ਦੇ ਮਨ ਵਿੱਚ ਖ਼ੁਸ਼ੀ ਹੈ, ਉੱਥੇ ਹੀ ਉਸ ਦੇ ਸਾਥੀ ਵੀ ਉਸ ਦੀ ਖੁਸ਼ੀ ਵਿੱਚ ਸ਼ਰੀਕ ਹੋ ਰਹੇ ਹਨ। ਸਾਰੇ ਪੰਜਾਬੀ ਗਾਣੇ ਲਾ ਕੇ ਨੱਚ ਰਹੇ ਹਨ। ਪੰਜਾਬ ਪੁਲੀਸ ਨਾਲ ਸਬੰਧਤ ਅਜਿਹੀ ਵੀਡੀਓ ਘੱਟ ਹੀ ਦੇਖਣ ਨੂੰ ਮਿਲਦੀ ਹੈ। ਜਿੱਥੇ ਪੁਲੀਸ ਮੁਲਾਜ਼ਮ ਖੁਦ ਨੱਚ ਰਹੇ ਹੋਣ। ਜ਼ਿਆਦਾਤਰ ਤਾਂ ਪੁਲੀਸ ਮੁਲਾਜ਼ਮ ਅਮਨ ਕਾਨੂੰਨ ਦੀ ਵਿਵਸਥਾ ਨੂੰ ਠੀਕ ਰੱਖਣ ਵਿੱਚ ਹੀ ਜੁਟੇ ਰਹਿੰਦੇ ਹਨ। ਉਨ੍ਹਾਂ ਨੂੰ ਫੁਰਸਤ ਦੇ ਪਲ ਬਹੁਤ ਘੱਟ ਮਿਲਦੇ ਹਨ।

ਉਨ੍ਹਾਂ ਦਾ ਹਰ ਵੇਲੇ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ, ਜਿਨ੍ਹਾਂ ਨਾਲ ਸਖਤਾਈ ਨਾਲ ਹੀ ਪੇਸ਼ ਆਉਣਾ ਹੁੰਦਾ ਹੈ। ਇਸ ਸਭ ਕੁਝ ਦੇ ਬਾਵਜੂਦ ਵੀ ਉਹ ਇਨਸਾਨ ਹਨ। ਖ਼ੁਸ਼ੀ ਦੇ ਮੌਕੇ ਖੁਸ਼ ਹੋਣਾ ਇਨਸਾਨੀ ਸੁਭਾਅ ਦਾ ਗੁਣ ਹੈ। ਇਸ ਕਰਕੇ ਹੀ ਇਸ ਖੁਸ਼ੀ ਦੇ ਸਮੇਂ ਇਹ ਪੁਲਿਸ ਮੁਲਾਜ਼ਮ ਭੰਗੜਾ ਪਾ ਰਹੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *