ਗੰਦੇ ਪਾਣੀ ਚ ਪੈਰਾਂ ਨਾਲ ਧੋ ਰਿਹਾ ਸੀ ਅਦਰਕ, ਔਰਤ ਦੀ ਪਈ ਨਜਰ ਤਾਂ ਦੇਖੋ ਫੇਰ ਕੀ ਹੋਇਆ

ਸਿਹਤ ਵਿਭਾਗ ਵੱਲੋਂ ਸਾਨੂੰ ਸਾਫ਼ ਸੁਥਰਾ ਖਾਣਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਇਸ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ। ਹਰ ਚੀਜ਼ ਇਨਸਾਨ ਦੇ ਘਰ ਪੈਦਾ ਨਹੀ ਹੁੰਦੀ। ਜ਼ਿਆਦਾਤਰ ਚੀਜ਼ਾਂ ਅਸੀਂ ਬਜ਼ਾਰ ਤੋਂ ਖਰੀਦ ਕੇ ਲਿਆਉਂਦੇ ਹਾਂ। ਬਜ਼ਾਰ ਵਿੱਚ ਸਾਫ ਸਫਾਈ ਦਾ ਜੋ ਪ੍ਰਬੰਧ ਹੈ। ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਹਸਪਤਾਲਾਂ ਅਤੇ ਡਾਕਟਰਾਂ ਦੀਆਂ ਦੁਕਾਨਾਂ ਵਿੱਚ ਅਸੀਂ ਲੋਕਾਂ ਦੀ ਭੀੜ ਲੱਗੀ ਹੋਈ ਦੇਖਦੇ ਹਾਂ। ਜਿਸ ਦਾ ਮੁੱਖ ਕਾਰਨ ਸਾਡੇ ਖਾਣ ਵਾਲੇ ਪਦਾਰਥਾਂ ਦਾ ਸਾਫ ਸੁਥਰਾ ਨਾ ਹੋਣਾ ਹੈ।

ਅੱਜ ਕਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਜਲੰਧਰ ਦੀ ਮਕਸੂਦਾਂ ਮੰਡੀ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਇੱਕ ਪ੍ਰਵਾਸੀ ਵਿਅਕਤੀ ਪੈਰਾਂ ਨਾਲ ਗੰਦੇ ਪਾਣੀ ਵਿੱਚ ਅਦਰਕ ਧੋ ਰਿਹਾ ਹੈ। ਇੱਕ ਔਰਤ ਉਸ ਨੂੰ ਝਾੜ ਪਾਉਂਦੀ ਹੈ ਅਤੇ ਵੀਡੀਓ ਵੀ ਬਣਾ ਲੈਂਦੀ ਹੈ। ਪੁੱਛਣ ਤੇ ਇਹ ਵਿਅਕਤੀ ਖੁਦ ਨੂੰ ਬਿਹਾਰ ਦਾ ਰਹਿਣ ਵਾਲਾ ਦੱਸਦਾ ਹੈ। ਉਹ ਦਲੀਲ ਦਿੰਦਾ ਹੈ ਕਿ ਬਾਅਦ ਵਿੱਚ ਉਹ ਇਸ ਅਦਰਕ ਨੂੰ ਟੂਟੀ ਤੇ ਲਿਜਾ ਕੇ ਧੋਵੇਗਾ।

ਇਹ ਤਾਂ ਇਕ ਅਜਿਹਾ ਮਾਮਲਾ ਹੈ, ਜੋ ਸਾਡੇ ਸਾਹਮਣੇ ਆ ਗਿਆ। ਇਸ ਤੋਂ ਇਲਾਵਾ ਸਾਡੀਆਂ ਅੱਖਾਂ ਤੋਂ ਪਾਸੇ ਪਤਾ ਨਹੀਂ ਕੀ ਕੁਝ ਹੋ ਰਿਹਾ ਹੈ। ਅੱਜ ਜ਼ਰੂਰਤ ਹੈ ਇਸ ਪਾਸੇ ਧਿਆਨ ਦੇਣ ਦੀ। ਕਿੰਨੀਆਂ ਹੀ ਸਬਜ਼ੀਆਂ ਅਤੇ ਫਲ ਅਸੀਂ ਬਾਜ਼ਾਰ ਵਿੱਚੋਂ ਖ਼ਰੀਦ ਕੇ ਲਿਆਉਂਦੇ ਹਾਂ। ਮੰਡੀ ਵਿੱਚ ਪਏ ਇਹ ਸਾਨੂੰ ਬਹੁਤ ਸੋਹਣੇ ਲੱਗਦੇ ਹਨ ਪਰ ਅਸੀਂ ਨਹੀਂ ਜਾਣਦੇ ਕਿ ਇਹ ਕਿਸ ਤਰੀਕੇ ਨਾਲ ਸਾਫ ਕੀਤੇ ਗਏ ਹਨ ਜਾਂ ਕਿਸ ਤਰ੍ਹਾਂ ਪਕਾਏ ਗਏ ਹਨ।

ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਮੂਲੀਆਂ ਧੋਣ ਦੀ ਇਕ ਵੀਡੀਓ ਵਾਇਰਲ ਹੋਈ ਸੀ। ਜਿੱਥੇ ਕੁਝ ਵਿਅਕਤੀ ਗੰਦੇ ਨਾਲੇ ਦੇ ਪਾਣੀ ਵਿੱਚ ਮੂਲੀਆਂ ਧੋ ਰਹੇ ਸਨ। ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਸਾਡੇ ਸਰੀਰ ਤੇ ਜੋ ਅਸਰ ਪਵੇਗਾ। ਉਸ ਦਾ ਅਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹਾਂ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *