ਤੰਦੂਰ ਚ ਕਤੂਰੇ ਨੂੰ ਸਾੜਨ ਦੇ ਮਾਮਲੇ ਚ ਵੱਡਾ ਮੋੜ, ਢਾਬਿਆਂ ਤੇ ਚਿਕਨ ਖਾਣ ਵਾਲੇ ਹੋ ਜਾਓ ਸਾਵਧਾਨ

ਸੋਸ਼ਲ ਮੀਡੀਆ ਕਿਸੇ ਵੀ ਘਟਨਾ ਨੂੰ ਛੁਪੀ ਨਹੀਂ ਰਹਿਣ ਦਿੰਦਾ। ਪਲਾਂ ਵਿੱਚ ਹੀ ਕੋਈ ਖ਼ਬਰ ਦੁਨੀਆਂ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤਕ ਪਹੁੰਚ ਜਾਂਦੀ ਹੈ। ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਇਕ ਢਾਬੇ ਤੇ ਵਾਪਰੀ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਤੋਂ ਬਿਨਾਂ ਢਾਬੇ ਤੇ ਖਾਣਾ ਖਾਣ ਵਾਲੇ ਲੋਕਾਂ ਨੂੰ ਵੀ ਧੱਕਾ ਲੱਗਾ ਸੀ। ਹਾਲਾਂਕਿ ਇਸ ਮਾਮਲੇ ਵਿੱਚ ਢਾਬਾ ਮਾਲਕਾਂ ਦਾ ਕੋਈ ਰੋਲ ਨਹੀਂ ਸੀ। ਇਕ ਵਿਅਕਤੀ ਨੇ ਕੁੱਤੇ ਦੇ ਬੱਚੇ ਨੂੰ ਤੰਦੂਰ ਵਿੱਚ ਸੁੱਟ ਦਿੱਤਾ ਸੀ।

ਜਿਸ ਨਾਲ ਕੁੱਤੇ ਦਾ ਬੱਚਾ ਜਿਊਂਦਾ ਸੜ ਗਿਆ ਸੀ। ਪੁਲੀਸ ਨੇ ਮਾਮਲਾ ਦਰਜ ਕਰਕੇ ਇਹ ਕਰਤੂਤ ਕਰਨ ਵਾਲੇ ਨੂੰ ਕਾਬੂ ਕਰ ਲਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਇਸ ਘਟਨਾ ਬਾਰੇ ਪਤਾ ਲੱਗਾ ਸੀ ਕਿ ਨਰੇਸ਼ ਚਿਕਨ ਕਾਰਨਰ ਤੇ ਕਿਸੇ ਵਿਅਕਤੀ ਨੇ ਕੁੱਤੇ ਦੇ ਬੱਚੇ ਨੂੰ ਤੰਦੂਰ ਵਿਚ ਸੁੱਟ ਕੇ ਸਾੜ ਦਿੱਤਾ ਹੈ। ਜਿਸ ਕਰਕੇ ਉਨ੍ਹਾਂ ਨੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਤੇ ਮਾਮਲਾ ਦਰਜ ਕੀਤਾ ਹੈ।

ਚਿਕਨ ਕਾਰਨਰ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਹੈ ਕਿ ਉਹ ਰਾਤ ਨੂੰ 10 ਵਜੇ ਢਾਬਾ ਬੰਦ ਕਰ ਦਿੰਦੇ ਹਨ। ਜਦੋਂ ਸਵੇਰੇ ਆ ਕੇ ਲਡ਼ਕਾ ਦੁਕਾਨ ਦੀ ਸਫਾਈ ਕਰ ਰਿਹਾ ਸੀ ਤਾਂ ਉਸ ਨੂੰ ਤੰਦੂਰ ਵਿਚ ਕੁਝ ਪਿਆ ਨਜ਼ਰ ਆਇਆ। ਲੜਕੇ ਨੇ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਨਰੇਸ਼ ਕੁਮਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਜਦੋਂ ਧਿਆਨ ਨਾਲ ਤੰਦੂਰ ਵਿੱਚ ਦੇਖਿਆ ਤਾਂ ਉਨ੍ਹਾਂ ਨੂੰ ਕੁੱਤੇ ਦਾ ਬੱਚਾ ਨਜ਼ਰ ਆਇਆ।

ਜਦੋਂ ਉਨ੍ਹਾਂ ਨੇ ਸੀ ਸੀ ਟੀ ਵੀ ਵਿਚ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਲਗਪਗ ਢਾਈ ਵਜੇ ਇਕ ਲੜਕੇ ਨੇ ਕੁੱਤੇ ਦੇ ਬੱਚੇ ਨੂੰ ਤੰਦੂਰ ਵਿਚ ਸੁੱਟਿਆ ਹੈ। ਨਰੇਸ਼ ਕੁਮਾਰ ਦੇ ਦੱਸਣ ਮੁਤਾਬਕ ਉਪਰੋਕਤ ਲੜਕਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆ ਦਿੱਤਾ ਹੈ ਅਤੇ ਪੁਲੀਸ ਨੇ ਲੜਕੇ ਨੂੰ ਕਾਬੂ ਕਰ ਲਿਆ ਹੈ। ਇਸ ਤੋਂ ਇਲਾਵਾ ਹੁਣ ਇੱਕ ਸਵਾਲ ਇਹ ਵੀ ਖੜਾ ਹੋ ਚੁੱਕਾ ਹੈ ਕਿ ਕੀ ਅਜਿਹਾ ਪਹਿਲੀ ਵਾਰ ਹੀ ਹੋਇਆ ਹੈ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *