ਮੀਂਹ ਕਾਹਦਾ ਪਿਆ, ਏਧਰ ਤਾਂ ਤਬਾਹੀ ਆਗੀ, 48 ਪਿੰਡਾਂ ਦੀ ਹਜਾਰਾਂ ਏਕੜ ਫਸਲ ਹੋਈ ਤਬਾਹ

ਪੰਜਾਬ ਦੀ ਹਾਲਤ ਅਜਿਹੀ ਹੈ ਕਿ ਜੇਕਰ ਬਰਸਾਤ ਪੈ ਜਾਂਦੀ ਹੈ ਤਾਂ ਹੜ੍ਹ ਆ ਜਾਂਦੇ ਹਨ ਅਤੇ ਜੇਕਰ ਮੀਂਹ ਨਹੀਂ ਪੈਂਦਾ ਤਾਂ ਸੋਕਾ ਨੁਕਸਾਨ ਕਰਦਾ ਹੈ। ਇਸ ਸਮੇਂ ਲਹਿਰਾਗਾਗਾ ਹਲਕੇ ਦੇ ਲਗਪਗ 4 ਦਰਜਨ ਪਿੰਡਾਂ ਵਿੱਚ ਬਰਸਾਤੀ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਬੱਲਰਾ ਪਿੰਡ ਵਿੱਚ ਹਾਲਾਤ ਬਹੁਤ ਖ ਰਾ ਬ ਹਨ। ਇੱਥੇ ਲਗਭਗ 25-30 ਘਰਾਂ ਦਾ ਬਰਸਾਤੀ ਪਾਣੀ ਨੇ ਬਹੁਤ ਨੁਕਸਾਨ ਕੀਤਾ ਹੈ। ਲੋਕਾਂ ਦੇ ਮਕਾਨ ਦੀਆਂ ਛੱਤਾਂ ਨੂੰ ਤਰੇੜਾਂ ਆ ਗਈਆਂ ਹਨ।

ਇਨ੍ਹਾਂ ਪਰਿਵਾਰਾਂ ਵਿੱਚੋਂ ਕਈ ਤਾਂ ਬਹੁਤ ਗਰੀਬ ਹਨ। ਸਤਵੀਰ ਸਿੰਘ ਸੱਤੀ ਦੇ ਦੱਸਣ ਮੁਤਾਬਕ ਪਿੰਡ ਬੱਲਰਾ ਵਿੱਚ ਹਾਲਾਤ ਬਹੁਤ ਖ਼ਰਾਬ ਹਨ। 5 ਦਿਨਾਂ ਤੋਂ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਹੈ। ਇਨ੍ਹਾਂ ਲੋਕਾਂ ਦਾ ਪਿੰਡਾਂ ਨਾਲੋਂ ਸੰਪਰਕ ਟੁੱਟ ਚੁੱਕਾ ਹੈ। ਜਰੂਰੀ ਸਾਮਾਨ ਪਿੰਡ ਵਿੱਚ ਲਿਜਾਇਆ ਗਿਆ ਹੈ। ਫ਼ਸਲ ਤਬਾਹ ਹੋ ਗਈ ਹੈ। ਬੱਚੇ ਰਿਸ਼ਤੇਦਾਰੀਆਂ ਵਿੱਚ ਛੱਡੇ ਗਏ ਹਨ। ਪਿੰਡ ਵਾਸੀ ਹੀ ਮਦਦ ਕਰ ਰਹੇ ਹਨ। ਹੁਣ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ।

ਉਹਨਾਂ ਦਾ ਕਹਿਣਾ ਹੈ ਪ੍ਰਸ਼ਾਸਨ ਨੇ ਤਾਂ ਹੁਣ ਤਕ ਬੰਨ੍ਹ ਲਗਾਉਣ ਲਈ ਖਾਲੀ ਥੈਲੇ ਤੱਕ ਨਹੀਂ ਦਿੱਤੇ। ਨਿਰਮਲ ਸਿੰਘ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ 100 ਕਿੱਲਾ ਜ਼ਮੀਨ ਪਾਣੀ ਵਿਚ ਡੁੱਬ ਗਈ ਹੈ। ਖੇਤਾਂ ਵਿੱਚ ਕਈ ਕਈ ਫੁੱਟ ਪਾਣੀ ਖੜ੍ਹਾ ਹੈ। ਇੱਕ ਹੋਰ ਵਿਅਕਤੀ ਰੋਹੀ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਾਲਾਤ ਬਹੁਤ ਮਾੜੇ ਹਨ। ਜੇਕਰ ਉਨ੍ਹਾਂ ਨੂੰ ਕੋਈ ਰੋਟੀ ਦੇ ਜਾਂਦਾ ਹੈ ਤਾਂ ਉਹ ਖਾ ਲੈਂਦੇ ਹਨ। ਇਕ ਵਿਅਕਤੀ ਦੇ ਦੱਸਣ ਮੁਤਾਬਕ 50-60 ਪਿੰਡਾਂ ਵਿੱਚ ਪਾਣੀ ਭਰਿਆ ਹੋਇਆ ਹੈ। ਹਰ ਪਿੰਡ ਦੀ ਫਸਲ ਖਰਾਬ ਹੋਈ ਹੈ।

ਮਕਾਨਾਂ ਨੂੰ ਤ ਰੇ ੜਾਂ ਆਈਆਂ ਹਨ। ਧੁੱਪ ਨਿਕਲਣ ਤੇ ਇਨ੍ਹਾਂ ਮਕਾਨਾਂ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਪਟਵਾਰੀ ਨੂੰ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ। ਇਕ ਹੋਰ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਵਾਰ ਘੱਗਰ ਵਿੱਚ ਕੋਈ ਪਾੜ ਨਹੀਂ ਪਿਆ। ਇਹ ਸਾਰਾ ਬਰਸਾਤੀ ਪਾਣੀ ਹੈ। ਪਾਣੀ ਨਿਕਲ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨਾ ਨੁਕਸਾਨ ਹੋਇਆ ਹੈ। ਉਹ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਨੂੰ ਭੇਜ ਰਹੇ ਹਨ। ਸਰਕਾਰ ਵੱਲੋਂ ਜੋ ਵੀ ਹਦਾਇਤਾਂ ਹੋਣਗੀਆਂ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *