ਵਪਾਰੀ ਦੇ ਪੁੱਤ ਨੂੰ ਲੱਗਿਆ ਸੀ ਅਗਵਾ ਕਰਨ, ਸਕੂਟਰ ਸਵਾਰ ਨੇ ਵਿਚ ਬਜਾਰ ਪਾ ਲਿਆ ਘੜੀਸਾ

ਕਈ ਵਾਰ ਆਦਮੀ ਨਾਲ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਇਹ ਵੀ ਸੱਚਾਈ ਹੈ ਕਿ ਕਈ ਵਾਰ ਔਖੇ ਸਮੇਂ ਸਾਡੇ ਕੋਈ ਅਜਿਹਾ ਬੰਦਾ ਕੰਮ ਆ ਜਾਂਦਾ ਹੈ, ਜਿਸ ਨੂੰ ਅਸੀਂ ਜਾਣਦੇ ਤੱਕ ਨਹੀਂ ਹੁੰਦੇ। ਹਾਲਾਂਕਿ ਅਸੀਂ ਸਦਾ ਆਪਣਿਆਂ ਤੇ ਹੀ ਮਾਣ ਕਰਦੇ ਹਾਂ ਪਰ ਕਈ ਵਾਰ  ਆਪਣਿਆਂ ਤੋਂ ਪਹਿਲਾਂ ਕੋਈ ਬੇਗਾਨਾ ਹੀ ਮਦਦ ਲਈ ਆ ਖੜਦਾ ਹੈ। ਕੁਝ ਅਜਿਹਾ ਹੀ ਲੁਧਿਆਣਾ ਵਿਚ ਦੇਖਣ ਨੂੰ ਮਿਲਿਆ ਹੈ,

ਜਿਥੇ ਲੁਧਿਆਣਾ ਦੇ ਬਾਬਾ ਖਾਨ ਸਿੰਘ ਚੌਕ ਵਿੱਚ ਇਕ ਸਕੂਟਰ ਸਵਾਰ ਕਿਸੇ ਨਾ ਮਲੂਮ ਵਿਅਕਤੀ ਦੀ ਮਦਦ ਲਈ ਕਿਸੇ ਬਦਮਾਸ਼ ਨਾਲ ਟਕਰਾ ਗਿਆ। ਉਸ ਨੇ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕੀਤੀ। ਅਸਲ ਵਿੱਚ ਕਿਸੇ ਵਪਾਰੀ ਦਾ ਪੁੱਤਰ ਗੱਡੀ ਲੈ ਕੇ ਜਾ ਰਿਹਾ ਸੀ। ਉਹ ਇਮੀਗਰੇਸ਼ਨ ਦਾ ਕੰਮ ਕਰਦਾ ਹੈ। ਉਸ ਨੂੰ ਕਿਸੇ ਵਿਅਕਤੀ ਨੇ ਧੱਕੇ ਨਾਲ ਗੱਡੀ ਸਮੇਤ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ ਕਿਸੇ ਸਕੂਟਰ ਸਵਾਰ ਨੇ ਇਸ ਹਰਕਤ ਨੂੰ ਦੇਖ ਲਿਆ।

ਇਸ ਸਕੂਟਰ ਸਵਾਰ ਨੇ ਦਲੇਰੀ ਦਿਖਾਉਂਦੇ ਹੋਏ ਦੋ ਸ਼ੀ ਨੂੰ ਕਾਬੂ ਕਰ ਲਿਆ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ। ਇਸ ਤਰ੍ਹਾਂ ਸਕੂਟਰ ਸਵਾਰ ਦੀ ਹਿੰ ਮਤ ਨਾਲ ਇਕ ਵਿਅਕਤੀ ਦਾ ਬਚਾਅ ਹੋ ਗਿਆ। ਉਸ ਨਾਲ ਕੁਝ ਵੀ ਹੋ ਸਕਦਾ ਸੀ। ਹਰ ਕੋਈ ਇਸ ਸਕੂਟਰ ਸਵਾਰ ਦੀ ਪ੍ਰਸੰਸਾ ਕਰ ਰਿਹਾ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਹੀ ਇਸ ਸੰਬੰਧੀ ਕੁਝ ਕਿਹਾ ਜਾ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਰਿਪੋਰਟ

Leave a Reply

Your email address will not be published. Required fields are marked *