ਕਾਰ ਵਾਲੇ ਨੇ ਲਿਫਾਫੇ ਵਾਂਗ ਹਵਾ ਚ ਉਡਾਕੇ ਮਾਰੀ ਔਰਤ, ਸੜਕ ਤੇ ਵਿਛਾ ਦਿੱਤੀਆਂ ਲਾਸ਼ਾਂ

ਇਨਸਾਨਾਂ ਵਿਚ ਇਕ ਕਿਸਮ ਦੀ ਦੌੜ ਜਿਹੀ ਲੱਗੀ ਹੋਈ ਹੈ। ਹਰ ਕੋਈ ਇਕ ਦੂਸਰੇ ਨੂੰ ਪਿੱਛੇ ਛੱਡ ਦੇਣਾ ਚਾਹੁੰਦਾ ਹੈ। ਹਰ ਕਿਸੇ ਨੂੰ ਕਾਹਲੀ ਹੈ। ਇਹ ਭਾਵੇਂ ਜ਼ਿੰਦਗੀ ਦੀ ਦੌੜ ਵਿੱਚ ਤਰੱਕੀ ਹਾਸਲ ਕਰਨ ਦਾ ਮਾਮਲਾ ਹੋਵੇ, ਭਾਵੇਂ ਸੜਕੀ ਆਵਾਜਾਈ ਦਾ। ਹਰ ਕੋਈ ਇੱਕ ਦੂਸਰੇ ਨੂੰ ਓਵਰਟੇਕ ਕਰਨਾ ਚਾਹੁੰਦਾ ਹੈ। ਇਸੇ ਚੱਕਰ ਵਿੱਚ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਹੈ। ਅਜਿਹੀ ਕਾਹਲੀ ਦੇ ਚੱਕਰ ਵਿੱਚ ਹੀ ਇਕ ਕਾਰ ਨੇ ਮੋਟਰਸਾਈਕਲ ਤੇ ਸਵਾਰ 3 ਜੀਆਂ ਦੀ ਜਾਨ ਲੈ ਰਹੀ ਹੈ।

ਦਸੂਹਾ ਹਾਈਵੇਅ ਉਤੇ ਲੰਗਰਪੁਰ ਰੋਡ ਮੋੜ ਉੱਤੇ ਇਹ ਘਟਨਾ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਸਵਾਰ ਸੁਖਵਿੰਦਰ, ਰਾਜ ਰਾਣੀ ਅਤੇ ਸੱਤੀ ਤਿੰਨੇ ਕਿਤੇ ਜਾ ਰਹੇ ਸਨ। ਇਨ੍ਹਾਂ ਨੂੰ ਇਕ ਕਾਰ ਨੇ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਦੇ ਸਿੱਟੇ ਵਜੋਂ ਤਿੰਨੇ ਮੋਟਰਸਾਈਕਲ ਸਵਾਰ ਦਮ ਤੋੜ ਗਏ ਹਨ। ਪੁਲੀਸ ਨੇ ਤਿੰਨੇ ਮ੍ਰਿਤਕ ਦੇਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਰ ਸਵਾਰ ਨੂੰ ਵੀ ਕਾਬੂ ਕਰ ਲਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਲੇ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਹਾਦਸੇ ਕਾਰਨ ਵੱਡਾ ਜਾਨੀ ਨੁਕਸਾਨ ਹੋਇਆ ਹੈ। ਤਿੰਨੇ ਹੀ ਮ੍ਰਿਤਕ ਬੱਸੀ ਬੇਗੋਵਾਲ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਮ੍ਰਿਤਕਾਂ ਦੇ ਘਰਾਂ ਵਿਚ ਸੋਗ ਦਾ ਮਾਹੋਲ ਬਣ ਗਿਆ ਹੈ। ਟਰੈਫਿਕ ਪੁਲੀਸ ਦੁਆਰਾ ਸਮੇਂ ਸਮੇਂ ਤੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਜਿਸ ਦਾ ਉਦੇਸ਼ ਸਡ਼ਕੀ ਹਾਦਸਿਆਂ ਨੂੰ ਰੋਕਣਾ ਹੈ।

ਹਰ ਰੋਜ਼ ਕਿੰਨੇ ਹੀ ਲੋਕ ਇਨ੍ਹਾਂ ਹਾਦਸਿਆਂ ਕਾਰਨ ਦਮ ਤੋੜ ਦਿੰਦੇ ਹਨ ਜਾਂ ਸੱਟਾਂ ਲਵਾ ਬੈਠਦੇ ਹਨ। ਸਾਨੂੰ ਇਸ ਮਾਮਲੇ ਵਿੱਚ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਡਰਾਈਵਿੰਗ ਕਰਦੇ ਸਮੇਂ ਲਾਪ੍ਰਵਾਹੀ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ ਜਾਂਦੇ ਹਨ। ਜੇਕਰ ਡਰਾਈਵਿੰਗ ਕਰਦੇ ਸਮੇਂ ਜ਼ਿੰਮੇਵਾਰੀ ਤੋਂ ਕੰਮ ਲਿਆ ਜਾਵੇ ਤਾਂ ਚਲਾਨ ਅਤੇ ਹਾਦਸੇ ਦੋਵਾਂ ਤੋਂ ਬਚਿਆ ਜਾ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *