ਗੁਰੂਘਰ ਦੇ ਸੇਵਾਦਾਰ ਤੇ ਛੇੜਨ ਦਾ ਦੋਸ਼ ਲਾਕੇ ਕੀਤਾ ਮੂੰਹ ਕਾਲਾ, ਜਦ ਸੱਚਾਈ ਦੇਖਣ ਲਈ ਚੈੱਕ ਕੀਤੇ CCTV ਤਾਂ ਉੱਡੇ ਹੋਸ਼

ਪਿਛਲੇ ਦਿਨੀਂ ਫਿਰੋਜ਼ਪੁਰ ਦੇ ਇਕ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਘਰ ਵਿਚ ਸੇਵਾ ਕਰਨ ਵਾਲੇ ਬਜ਼ੁਰਗ ਪ੍ਰੀਤਮ ਸਿੰਘ ਉੱਤੇ ਕੁਝ ਦੋਸ਼ ਲੱਗੇ ਸਨ ਅਤੇ ਪਿੰਡ ਵਾਸੀਆਂ ਨੇ ਉਸ ਦੀ ਕਾਫੀ ਖਿੱਚ ਧੂਹ ਕੀਤੀ ਸੀ। ਉਸ ਦਾ ਮੂੰਹ ਕਾਲਾ ਕਰ ਦਿੱਤਾ ਗਿਆ ਸੀ ਅਤੇ ਉਸ ਤੇ ਮਾਮਲਾ ਦਰਜ ਕਰਵਾ ਕੇ ਗ੍ਰਿ ਫ਼ ਤਾ ਰ ਕਰਵਾ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਹ ਸਭ ਕੁਝ ਖੁੰ ਦ ਕ ਕਾਰਨ ਹੋਇਆ ਹੈ।

ਸੇਵਾਦਾਰ ਪ੍ਰੀਤਮ ਸਿੰਘ ਲੋਕਾਂ ਨੂੰ ਘਰ ਲਿਜਾਣ ਲਈ ਲੰਗਰ ਨਹੀਂ ਸੀ ਦਿੰਦਾ। ਜਿਸ ਕਰਕੇ ਉਸ ਤੇ ਅਜਿਹੇ ਦੋਸ਼ ਲਗਾ ਦਿੱਤੇ ਗਏ। ਪ੍ਰੀਤਮ ਸਿੰਘ ਦੀ ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਨਹੀਂ ਹੈ। ਉਹ ਦੋਵੇਂ ਪਤੀ ਪਤਨੀ ਗੁਰੂ ਘਰ ਵਿੱਚ ਲੰਗਰ ਦੀ ਸੇਵਾ ਕਰਦੇ ਹਨ। ਜਦੋਂ ਉਹ ਸਵੇਰੇ 6 ਵਜੇ ਮੱਥਾ ਟੇਕ ਕੇ ਲੰਗਰ ਹਾਲ ਵਿੱਚ ਚਾਹ ਬਣਾਉਣ ਲੱਗੇ ਤਾਂ 200-250 ਆਦਮੀ ਆ ਪਹੁੰਚੇ। ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਫੜ ਲਵੋ।

ਪ੍ਰੀਤਮ ਸਿੰਘ ਦੀ ਪਤਨੀ ਦੇ ਦੱਸਣ ਮੁਤਾਬਕ ਉਸ ਦੇ ਬਜ਼ੁਰਗ ਪਤੀ ਦੀ ਬਹੁਤ ਜ਼ਿਆਦਾ ਖਿੱਚ ਧੂਹ ਕੀਤੀ ਗਈ ਅਤੇ ਮੂੰਹ ਕਾਲਾ ਕਰ ਦਿੱਤਾ ਗਿਆ। ਉਨ੍ਹਾਂ ਨੇ ਇਹ ਵੀ ਲਿਹਾਜ਼ ਨਹੀਂ ਕੀਤਾ ਕਿ ਇਹ 65 ਸਾਲ ਦਾ ਬਜ਼ੁਰਗ ਹੈ। ਪ੍ਰੀਤਮ ਸਿੰਘ ਦੀ ਪਤਨੀ ਦੇ ਦੱਸਣ ਮੁਤਾਬਕ ਉਸ ਦਾ ਪਤੀ ਸੰਗਤ ਵਿਚ ਹੀ ਲੰਗਰ ਵਰਤਾਉੰਦਾ ਸੀ। ਗੁਰਦੁਆਰਾ ਕਮੇਟੀ ਦੇ ਆਦੇਸ਼ਾਂ ਅਨੁਸਾਰ ਕਿਸੇ ਨੂੰ ਘਰ ਲਿਜਾਣ ਲਈ ਲੰਗਰ ਨਹੀਂ ਸੀ ਦਿੰਦਾ। ਇਸੇ ਖੁੰ ਦ ਕ ਕਾਰਨ ਉਨ੍ਹਾਂ ਨਾਲ ਅਜਿਹਾ ਕੀਤਾ ਗਿਆ।

ਪਿੰਡ ਦੇ ਹੋਰ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਸਭ ਪਿੰਡ ਦੇ ਸਰਪੰਚ ਦੀ ਸ਼ਹਿ ਤੇ ਹੋਇਆ ਹੈ। ਸਰਪੰਚ ਨੇ ਲੋਕਾਂ ਨੂੰ ਰੋਕਣ ਦੀ ਬਜਾਏ ਹੱਲਾ ਸ਼ੇਰੀ ਦਿੱਤੀ। ਇਨ੍ਹਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੰਗੀ ਤਰ੍ਹਾਂ ਸੀ ਸੀ ਟੀ ਵੀ ਚੈੱਕ ਕੀਤਾ ਹੈ। ਪ੍ਰੀਤਮ ਸਿੰਘ ਨੇ ਕੋਈ ਗਲਤ ਹਰਕਤ ਨਹੀਂ ਕੀਤੀ। ਉਨ੍ਹਾਂ ਨੇ ਪੁਲੀਸ ਨੂੰ ਦਰਖਾਸਤ ਵੀ ਦਿੱਤੀ ਪਰ ਪੁਲੀਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਉਹ ਚਾਹੁੰਦੇ ਹਨ ਕਿ ਪ੍ਰੀਤਮ ਸਿੰਘ ਨਾਲ ਧੱਕਾ ਕਰਨ ਵਾਲਿਆਂ ਤੇ ਮਾਮਲਾ ਦਰਜ ਹੋਵੇ ਅਤੇ ਪ੍ਰੀਤਮ ਸਿੰਘ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।

ਪ੍ਰੀਤਮ ਸਿੰਘ ਤੋਂ ਬਿਨਾ ਉਨ੍ਹਾਂ ਦੀ ਪਤਨੀ ਦੀ ਵੀ ਖਿੱਚ ਧੂਹ ਕੀਤੀ ਗਈ। ਇਨ੍ਹਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਸਭ ਹੁਕਮਰਾਨ ਧਿਰ ਦੇ ਮੌਜੂਦਾ ਸਰਪੰਚ ਦੀ ਸ਼ਹਿ ਉੱਤੇ ਹੋਇਆ ਹੈ। ਇਨ੍ਹਾਂ ਵਿਅਕਤੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਥਾਣੇ ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਨੇ ਜਥੇਬੰਦੀਆਂ ਤਕ ਪਹੁੰਚ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਧਰਨੇ ਵੀ ਲਾਉਣਗੇ। ਇਸ ਤਰ੍ਹਾਂ ਹੁਣ ਇਸ ਮਾਮਲੇ ਤੇ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਹਨ। ਮਾਮਲੇ ਦੀ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *