ਅਮਰੀਕਾ ਨੇ ਇਨ੍ਹਾਂ ਲੋਕਾਂ ਲਈ ਖੋਲਤੇ ਆਪਣੇ ਦਰਵਾਜੇ, ਕਹਿੰਦੇ ਹੁਣ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ

ਜਦੋਂ ਤੋਂ ਅਮਰੀਕਾ ਨੇ ਅਫ਼ਗ਼ਾਨਿਸਤਾਨ ਵਿਚੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ। ਉਸ ਸਮੇਂ ਤੋਂ ਹੀ ਤਾਲਿਬਾਨ ਦਾ ਪ੍ਰਭਾਵ ਅਫ਼ਗਾਨਿਸਤਾਨ ਵਿੱਚ ਵਧਣ ਲੱਗਾ ਹੈ। ਤਾਲਿਬਾਨ ਨੇ ਆਪਣੇ ਕੰਮ ਵਿੱਚ ਤੇਜ਼ੀ ਲਿਆਂਦੀ ਹੈ। ਅਮਰੀਕਾ ਵੀ ਸਮਝਦਾ ਹੈ ਕਿ ਹੁਣ ਅਫ਼ਗ਼ਾਨਿਸਤਾਨ ਵਿਚ ਹਿੰਦੂ, ਸਿੱਖ ਅਤੇ ਹੋਰ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਰਹਿਣਗੀਆਂ। ਇਸ ਕਰਕੇ ਹੀ ਅਮਰੀਕਾ ਸਰਕਾਰ ਨੇ 50 ਹਜ਼ਾਰ ਲੋਕਾਂ ਨੂੰ ਅਮਰੀਕਾ ਵਿਚ ਵਸਣ ਦਾ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ।

ਹਿੰਦੂ ਸਿੱਖਾਂ ਸਮੇਤ ਇਹ 50 ਹਜ਼ਾਰ ਉਹ ਲੋਕ ਹੋਣਗੇ, ਜਿਹੜੇ ਤਾਲਿਬਾਨ ਦੀ ਵਜ੍ਹਾ ਕਾਰਨ ਸੁਰੱਖਿਅਤ ਨਹੀਂ ਹਨ। ਤਾਜਾ ਮਿਲੀ ਜਾਣਕਾਰੀ ਮੁਤਾਬਿਕ ਅਮਰੀਕੀ ਸਰਕਾਰ ਨੇ ਨਵੀਂ ਰਫਿਊਜੀ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਅਧੀਨ ਸਪੈਸ਼ਲ ਇਮੀਗ੍ਰੇਸ਼ਨ ਵੀਜ਼ਾ ਦਿੱਤਾ ਜਾਵੇਗਾ। ਇਸ ਦਾਇਰੇ ਵਿੱਚ ਉਹ ਲੋਕ ਆਉਣਗੇ, ਜੋ ਅਮਰੀਕੀ ਫ਼ੌਜ ਦੀ ਮਦਦ ਕਰਦੇ ਹਨ। ਜਿਹੜੇ ਅਫਗਾਨ ਨਾਗਰਿਕ ਅਤੇ ਗ਼ੈਰ ਸਰਕਾਰੀ ਜਥੇਬੰਦੀਆਂ ਦੇ ਮੈਂਬਰ ਅਮਰੀਕਾ ਤੋਂ ਆਰਥਕ ਸਹਾਇਤਾ ਪ੍ਰਾਪਤ ਪ੍ਰਾਜੈਕਟਾਂ ਵਿੱਚ ਕੰਮ ਕਰਦੇ ਹਨ,

ਉਨ੍ਹਾਂ ਨੂੰ ਵੀ ਅਮਰੀਕਾ ਵਿੱਚ ਰਹਿਣ ਦਾ ਮੌਕਾ ਦਿੱਤਾ ਜਾਵੇਗਾ। ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਲੋਕ ਸੁਰੱਖਿਅਤ ਨਹੀਂ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਅਫਗਾਨਿਸਤਾਨ ਵਿਚੋਂ ਕੱਢਿਆ ਜਾਵੇਗਾ। ਜਿਹੜੇ ਵਿਅਕਤੀ ਸਪੈਸ਼ਲ ਇਮੀਗ੍ਰੇਸ਼ਨ ਵੀਜ਼ਾ ਅਧੀਨ ਅਰਜ਼ੀਆਂ ਭੇਜਣਗੇ, ਉਨ੍ਹਾਂ ਨੂੰ ਈ-ਮੇਲ ਰਾਹੀਂ ਇਹ ਦੱਸਿਆ ਜਾਵੇਗਾ ਕਿ ਉਨ੍ਹਾਂ ਨੂੰ ਇਥੋਂ ਕਦੋਂ ਅਤੇ ਕਿਵੇਂ ਸੁਰੱਖਿਅਤ ਬਾਹਰ ਕੱਢਿਆ ਜਾਵੇਗਾ। ਅਮਰੀਕਾ ਸਰਕਾਰ ਇਹ ਵੀ ਜਾਣਦੀ ਹੈ ਕਿ ਇਹ ਲੋਕ ਨਾ ਤਾਂ ਕਿਸੇ ਤਰ੍ਹਾਂ ਅਫ਼ਗ਼ਾਨਿਸਤਾਨ ਵਿਚੋਂ ਬਾਹਰ ਨਿਕਲ ਸਕਦੇ ਹਨ ਅਤੇ ਨਾ ਹੀ ਇਨ੍ਹਾਂ ਨੂੰ ਵੀਜ਼ਾ ਮਿਲ ਸਕਦਾ ਹੈ।

ਅਮਰੀਕਾ ਤੋਂ ਬਿਨਾਂ ਕੋਈ ਇਨ੍ਹਾਂ ਦੀ ਮ ਦ ਦ ਨਹੀਂ ਕਰੇਗਾ। ਅਮਰੀਕਾ ਇਹ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਇਨ੍ਹਾਂ ਨਾਗਰਿਕਾਂ ਵਾਸਤੇ ਪਾਕਿਸਤਾਨ ਦੀ ਸਰਹੱਦ ਖੁੱਲ੍ਹੀ ਰੱਖੀ ਜਾਵੇ। ਇਸ ਤੋਂ ਬਿਨਾਂ ਹੋ ਸਕੇ ਤਾਂ ਈਰਾਨ ਤੋਂ ਹੁੰਦੇ ਹੋਏ ਤੁਰਕੀ ਪਹੁੰਚਿਆ ਜਾਵੇ। ਇਸ ਸਮੇਂ ਪਾਕਿਸਤਾਨ ਅਤੇ ਇਰਾਨ ਵੱਲੋਂ ਆਪਣੀਆਂ ਸਰਹੱਦਾਂ ਤੇ ਚੌਕਸੀ ਵਧਾ ਦਿੱਤੀ ਗਈ ਹੈ ਤਾਂ ਕਿ ਕੋਈ ਅਫਗਾਨ ਨਾਗਰਿਕ ਉਨ੍ਹਾਂ ਦੇ ਮੁਲਕ ਅੰਦਰ ਦਾਖਲ ਨਾ ਹੋ ਸਕੇ। ਆਪਣੀ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਅਮਰੀਕਾ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹ ਯੋਜਨਾ ਅਸਲ ਵਿਚ ਕਿੰਨੀ ਕੁ ਲਾਗੂ ਕੀਤੀ ਜਾਂਦੀ ਹੈ, ਇਹ ਤਾਂ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ।

Leave a Reply

Your email address will not be published. Required fields are marked *