ਕੁੜੀ ਦੀ ਬਹਾਦਰੀ ਨੇ ਛੇੜਨ ਵਾਲੇ ਮੁੰਡੇ ਦੀਆਂ ਕਢਵਾਤੀਆਂ ਚੀਕਾਂ, ਕਹਿੰਦਾ ਭੈਣੇ ਮੁਆਫ ਕਰਦੇ ਗਲਤੀ ਹੋਗੀ

ਕਈ ਵਾਰ ਆਦਮੀ ਦੀ ਜ਼ਿਆਦਾ ਹੁਸ਼ਿਆਰੀ ਉਸ ਨੂੰ ਲੈ ਡੁੱਬਦੀ ਹੈ, ਕਿਉਂਕਿ ਅੱਗੋਂ ਵੀ ਸੇਰ ਨੂੰ ਸਵਾ ਸੇਰ ਟੱਕਰ ਜਾਂਦਾ ਹੈ ਅਤੇ ਭੱਜਿਆ ਵੀ ਨਹੀਂ ਜਾਂਦਾ। ਅਜਿਹਾ ਹੀ ਅਸਾਮ ਦੇ ਗੁਹਾਟੀ ਵਿੱਚ ਇਕ ਮਨਚਲੇ ਨੌਜਵਾਨ ਨਾਲ ਹੋਇਆ। ਇਸ ਮੁੰਡੇ ਨੇ ਰਸਤਾ ਪੁੱਛਣ ਦੇ ਬਹਾਨੇ ਇੱਕ ਕੁੜੀ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਖੀਰ ਨੂੰ ਕੁੜੀ ਦੀਆਂ ਮਿੰਨਤਾਂ ਕਰਕੇ ਖਹਿੜਾ ਛੁਡਾਉਣਾ ਪਿਆ। ਇਸ ਕੁੜੀ ਨੇ ਸਾਰਾ ਮਾਮਲਾ ਸੋਸ਼ਲ ਮੀਡੀਆ ਤੇ ਸਾਂਝਾ ਕਰ ਦਿੱਤਾ ਹੈ।

ਕੁੜੀ ਦੇ ਦੱਸਣ ਮੁਤਾਬਕ ਸਕੂਟਰੀ ਸਵਾਰ ਲੜਕਾ ਰਸਤਾ ਪੁੱਛਣ ਦੇ ਬਹਾਨੇ ਉਸ ਕੋਲ ਆ ਕੇ ਰੁਕਿਆ। ਲੜਕੇ ਨੇ ਜੋ ਪੁੱਛਿਆ ਲੜਕੀ ਨੂੰ ਇਸ ਬਾਰੇ ਪਤਾ ਨਹੀਂ ਸੀ। ਇਸ ਲਈ ਉਸ ਨੇ ਜਵਾਬ ਦੇ ਦਿੱਤਾ। ਕੁੜੀ ਦਾ ਕਹਿਣਾ ਹੈ ਕਿ ਮੁੰਡਾ ਉੱਥੇ ਹੀ ਰੁਕ ਗਿਆ ਅਤੇ ਉਸ ਨਾਲ ਛੇੜਖਾਨੀ ਕਰਨ ਲੱਗਾ। ਜਦੋਂ ਉਹ ਕੁੜੀ ਦੇ ਰੋਕਣ ਤੇ ਵੀ ਉਸ ਨੂੰ ਛੂਹਣ ਲੱਗਾ ਤਾਂ ਕੁੜੀ ਵੀ ਸ ਖ਼ ਤ ਹੋ ਗਈ। ਜਿਸ ਕਰਕੇ ਮੁੰਡੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੁੜੀ ਨੇ ਉਸ ਦੀ ਸਕੂਟਰੀ ਦਾ ਮਗਰਲਾ ਹਿੱਸਾ ਚੁੱਕ ਲਿਆ।

ਜਿਸ ਕਰਕੇ ਪਿਛਲਾ ਟਾਇਰ ਉੱਥੇ ਹੀ ਘੁੰਮਦਾ ਰਿਹਾ, ਫਿਰ ਕੁੜੀ ਨੇ ਧੱਕਾ ਦੇ ਕੇ ਸਕੂਟਰੀ ਨੂੰ ਕੋਲ ਹੀ ਨਾਲੇ ਵਿੱਚ ਸੁੱਟ ਦਿੱਤਾ। ਇੰਨੇ ਵਿਚ ਉਥੇ ਲੋਕ ਇਕੱਠੇ ਹੋ ਗਏ। ਮੁੰਡਾ ਮਿੰਨਤਾਂ ਕਰਨ ਲੱਗਾ। ਵੀਡੀਓ ਵਿੱਚ ਵੀ ਮੁੰਡਾ ਮਿੰਨਤਾਂ ਕਰਦਾ ਨਜ਼ਰ ਆ ਰਿਹਾ ਹੈ। ਉਹ ਨਾਲੇ ਵਿਚੋਂ ਸਕੂਟਰੀ ਕਢਵਾਉਣ ਲਈ ਵੀ ਲੋਕਾਂ ਤੋਂ ਮ ਦ ਦ ਮੰਗ ਰਿਹਾ ਹੈ। ਕੁੜੀ ਉਸ ਨੂੰ ਮੂੰਹ ਤੋਂ ਮਾਸਕ ਹਟਾਉਣ ਲਈ ਕਹਿੰਦੀ ਹੈ। ਮੁੰਡੇ ਨੇ ਮਾਸਕ ਲਗਾਇਆ ਹੋਇਆ ਹੈ ਅਤੇ ਹੈਲਮੇਟ ਪਹਿਨਿਆ ਹੋਇਆ ਹੈ। ਇਹ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ।

ਪੁਲੀਸ ਨੇ ਮੁੰਡੇ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਆਪਣੇ ਟਵਿੱਟਰ ਤੇ ਮੁੰਡੇ ਦੀ ਤਸਵੀਰ ਵੀ ਜਾਰੀ ਕੀਤੀ ਹੈ। ਕੁੜੀ ਨੇ ਗੁਹਾਟੀ ਪੁਲੀਸ ਦਾ ਧੰਨਵਾਦ ਕੀਤਾ ਹੈ। ਜੋ ਫੋਨ ਕਰਨ ਤੇ ਮੌਕੇ ਤੇ ਪਹੁੰਚ ਗਈ ਅਤੇ ਕਾਰਵਾਈ ਅਮਲ ਵਿਚ ਲਿਆਂਦੀ। ਇਸ ਖਬਰ ਤੋਂ ਉਨ੍ਹਾਂ ਕੁੜੀਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਜੋ ਕੁੜੀਆਂ ਅਜਿਹੇ ਮੁੰਡਿਆਂ ਕਰਕੇ ਘਰ ਤੋਂ ਬਾਹਰ ਨਿਕਲਣ ਤੋਂ ਕਤਰਾਉਂਦੀਆਂ ਹਨ। ਇਸ ਕੁੜੀ ਵਾਂਗੂ ਹਰ ਕੁੜੀ ਨੂੰ ਹਿੰਮਤ ਅਤੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *