ਕੈਮਰੇ ਸਾਹਮਣੇ ਕੁੱਟੇਆ ਗਰੀਬ ਬੰਦਾ, ਦੋਵਾਂ ਧਿਰਾਂ ਦੀ ਗੱਲ ਸੁਣਨ ਵਾਲੇ ਪੱਤਰਕਾਰ ਨਾਲ ਦੇਖੋ ਕੀ ਬਣੀ

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਕਲਾਂ ਦੇ ਇੱਕ ਗ਼ਰੀਬ ਪਰਿਵਾਰ ਨਾਲ ਪਿੰਡ ਦੇ ਹੀ ਇਕ ਪਰਿਵਾਰ ਵੱਲੋਂ ਧੱਕਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੋਰ ਤਾਂ ਹੋਰ ਇਨ੍ਹਾਂ ਲੋਕਾਂ ਨੇ ਰਿਪੋਰਟਰ ਦੀ ਮੌਜੂਦਗੀ ਵਿਚ ਹੀ ਇਸ ਗ਼ਰੀਬ ਪਰਿਵਾਰ ਦੀ ਖਿੱਚ ਧੂਹ ਕਰ ਦਿੱਤੀ। ਪੱਤਰਕਾਰਾਂ ਦੇ ਕੈਮਰੇ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁਝ ਦਿਨ ਪਹਿਲਾਂ ਜੁਗਰਾਜ ਸਿੰਘ ਨਾਮ ਦੇ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਕ ਵੀਡੀਓ ਪਾਈ ਸੀ।

ਇਸ ਵੀਡੀਓ ਵਿੱਚ ਜੁਗਰਾਜ ਸਿੰਘ ਨੇ ਦੋਸ਼ ਲਗਾਏ ਸਨ ਕਿ ਉਨ੍ਹਾਂ ਦੇ ਗੁਆਂਢੀ ਪਰਿਵਾਰ ਨੇ ਰਿਹਾਇਸ਼ੀ ਇਲਾਕੇ ਵਿੱਚ ਸਬਜ਼ੀਆਂ ਲਗਾਈਆਂ ਹੋਈਆਂ ਹਨ। ਜਦੋਂ ਇਨ੍ਹਾਂ ਸਬਜ਼ੀਆਂ ਨੂੰ ਮੋਟਰ ਦਾ ਪਾਣੀ ਲਗਾਇਆ ਜਾਂਦਾ ਹੈ ਤਾਂ ਇਹ ਪਾਣੀ ਉਨ੍ਹਾਂ ਦੇ ਮਕਾਨ ਦੀਆਂ ਕੰਧਾਂ ਵਿੱਚ ਪੈਂਦਾ ਹੈ। ਕੰਧਾਂ ਵਿੱਚ ਪਾਣੀ ਰਿਸ ਜਾਣ ਕਰ ਕੇ ਉਨ੍ਹਾਂ ਦੇ ਮਕਾਨ ਦੀ ਕੰਧ ਡਿੱਗ ਪਈ ਹੈ। ਜੁਗਰਾਜ ਸਿੰਘ ਨੇ ਹਲਕਾ ਵਿਧਾਇਕ, ਪਿੰਡ ਦੇ ਸਰਪੰਚ ਅਤੇ ਚੇਅਰਮੈਨ ਤੋਂ ਇਨਸਾਫ਼ ਦੀ ਮੰਗ ਕੀਤੀ ਸੀ।

ਜੁਗਰਾਜ ਸਿੰਘ ਨੇ 2009 ਵਿਚ ਗੱਤਕਾਬਾਜ਼ੀ ਵਿਚ ਮੈਡਲ ਹਾਸਲ ਕੀਤਾ ਸੀ। ਅੱਜ ਕੱਲ੍ਹ ਉਹ ਜ਼ਿਲ੍ਹਾ ਤਰਨਤਾਰਨ ਦੀ ਗੱਤਕਾ ਟੀਮ ਦਾ ਕੋਚ ਹੈ। ਉਸ ਦੀਆਂ ਟੀਮਾਂ 3 ਗੋਲਡ ਤਮਗੇ, 3 ਚਾਂਦੀ ਦੇ ਤਮਗੇ ਅਤੇ 2 ਕਾਂਸੀ ਦੇ ਤਮਗੇ ਜਿੱਤ ਕੇ ਲਿਆਈਆਂ ਹਨ। ਜਦੋਂ ਉਹ ਆਪਣੇ ਪਿੰਡ ਸਰਹਾਲੀ ਕਲਾਂ ਪਹੁੰਚਿਆ ਤਾਂ ਪਿੰਡ ਵਿੱਚ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਖਿੱਚ ਧੂਹ ਕੀਤੀ ਗਈ। ਜੁਗਰਾਜ ਸਿੰਘ ਜਦੋਂ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਹੋਵੇਗਾ ਤਾਂ ਉਸ ਦੇ ਮਨ ਵਿਚ ਕਿੰਨਾ ਉਤਸ਼ਾਹ ਹੋਵੇਗਾ।

ਉਸ ਨੇ ਤਾਂ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਪਿੰਡ ਪਹੁੰਚਣ ਤੇ ਉਸ ਨਾਲ ਇਸ ਤਰ੍ਹਾਂ ਦਾ ਸਲੂਕ ਹੋਵੇਗਾ। ਜੁਗਰਾਜ ਸਿੰਘ ਦੇ ਪਰਿਵਾਰ ਨਾਲ ਭਾਵੇਂ ਸ਼ਰੇਆਮ ਧੱਕਾ ਹੋਇਆ ਹੈ ਪਰ ਦੂਸਰਾ ਪਰਿਵਾਰ ਇਹ ਸਵੀਕਾਰ ਨਹੀਂ ਕਰ ਰਿਹਾ। ਯੁਵਰਾਜ ਸਿੰਘ ਇਕ ਅੰਮ੍ਰਿਤਧਾਰੀ ਨੌਜਵਾਨ ਹੈ। ਉਸ ਦੀਆਂ 2 ਧੀਆਂ ਹਨ। ਦੂਜੀ ਧਿਰ ਦੀ ਦਲੀਲ ਹੈ ਕਿ ਜੁਗਰਾਜ ਸਿੰਘ ਦੇ ਪਰਿਵਾਰ ਨੇ ਜਿਸਤੀ ਚਾਦਰਾਂ ਦੀ ਛੱਤ ਪਾਈ ਹੋਈ ਹੈ।

ਇਨ੍ਹਾਂ ਚਾਦਰਾਂ ਦਾ ਪਾਣੀ ਹੀ ਕੰਧ ਉੱਤੇ ਡਿੱਗਦਾ ਹੈ। ਜਿਸ ਦੀ ਵਜ੍ਹਾ ਕਰਕੇ ਜੁਗਰਾਜ ਸਿੰਘ ਦੀ ਕੰਧ ਡਿੱਗ ਪਈ ਹੈ। ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਕਿਸੇ ਚੂਹੇ ਦੀ ਖੁੱਡ ਰਾਹੀਂ ਪਾਣੀ ਚਲਾ ਗਿਆ ਹੋਵੇਗਾ ਪਰ ਉਨ੍ਹਾਂ ਦੀ ਮੋਟਰ ਦਾ ਪਾਣੀ ਯੁਵਰਾਜ ਸਿੰਘ ਦੀਆਂ ਕੰਧਾਂ ਦੀਆਂ ਨੀਂਹਾਂ ਵਿੱਚ ਨਹੀਂ ਜਾਂਦਾ। ਉਨ੍ਹਾਂ ਨੇ ਜੁਗਰਾਜ ਸਿੰਘ ਦੇ ਪਰਿਵਾਰ ਨੂੰ ਹੀ ਝੂਠਾ ਦੱਸਿਆ ਹੈ। ਹੁਣ ਇਸ ਮਾਮਲੇ ਵਿਚ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *