ਜੇ ਤੁਹਾਡਾ ਵੀ ਰਸਤਾ ਗਾਵਾਂ ਰੋਕਣ ਤਾ ਹੋ ਜਾਓ ਸਾਵਧਾਨ, ਆਹ ਦੇਖਲੋ ਮੁੰਡੇ ਨਾਲ ਕਿੰਨਾ ਵੱਡਾ ਕਾਂਡ ਹੋ ਗਿਆ

ਅੱਜ ਕੱਲ ਲੁੱਟਾਂ-ਖੋਹਾਂ ਬਹੁਤ ਵਧ ਗਈਆਂ ਹਨ। ਲੋਕ ਦਿਨ ਦਿਹਾੜੇ ਹੀ ਲੁੱਟਾ ਕਰਦੇ ਹਨ। ਆਏ ਦਿਨ ਹੀ ਇਸ ਨਾਲ ਜੁੜੀ ਖਬਰ ਸੁਣਨ ਨੂੰ ਮਿਲਦੀ ਹੈ। ਇਸ ਦੇ ਵਧਣ ਦਾ ਕੀ ਕਾਰਨ ਹੋ ਸਕਦਾ ਹੈ? ਘਰ ਤੋਂ ਨਿਕਲਣ ਸਮੇਂ ਬੰਦੇ ਨੂੰ ਪੂਰੀ ਤਰਾਂ ਚੌਕਸ ਰਹਿਣਾ ਪੈਂਦਾ ਸੀ, ਕਿਉ ਕਿ ਕੁਝ ਪਤਾ ਨਹੀਂ ਲੱਗਦਾ ਕਿ ਕੌਣ ਕਿਸ ਸਮੇਂ ਤੁਹਾਡੇ ਗਲ ਦੀ ਚੇਨ ਜਾਂ ਤੁਹਾਡਾ ਮੋਬਾਇਲ ਲੈ ਕੇ ਭੱਜ ਜਾਵੇ। ਅਜਿਹਾ ਹੀ ਇਕ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ

ਜਿੱਥੇ ਕੁੱਝ ਲੁਟੇਰਿਆਂ ਵੱਲੋਂ ਇਕ ਵਿਅਕਤੀ ਉੱਤੇ ਹਮਲਾ ਕੀਤਾ ਗਿਆ। ਉਸ ਦੀ ਕੇ10 ਗੱਡੀ, ਮੋਬਾਇਲ ਅਤੇ 10-12 ਹਜ਼ਾਰ ਰੁਪਏ ਲੁੱਟੇ ਗਏ। ਪੀੜਤ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ 9 ਵਜੇ ਦੁਕਾਨ ਬੰਦ ਕਰ ਕੇ ਆ ਰਿਹਾ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਿਛੇ ਕੁਝ ਵਿਅਕਤੀ ਲੱਗੇ ਹੋਏ ਹਨ। ਜਦੋਂ ਉਹ ਝੁੰਗੀ ਕੋਲ ਪਹੁੰਚਿਆ ਤਾਂ ਉਨ੍ਹਾਂ ਲੁਟੇਰਿਆਂ ਨੇ ਗਾਵਾਂ ਅੱਗੇ ਕਰਕੇ ਅਤੇ ਮੋਟਰਸਾਈਕਲ ਅੱਗੇ ਲਗਾ ਕੇ ਉਸ ਨੂੰ ਘੇਰ ਲਿਆ।

ਉਸ ਨਾਲ ਕੁੱ ਟ ਮਾ ਰ ਕਰਨ ਉਪਰੰਤ ਉਸ ਕੋਲੋਂ ਗੱਡੀ ਮੋਬਾਈਲ ਅਤੇ 10-12 ਹਜ਼ਾਰ ਰੁਪਏ ਖੋਹਕੇ ਲੈ ਗਏ। ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਡੀ.ਐੱਸ.ਪੀ ਤੇ ਐੱਸ.ਐੱਚ.ਓ ਨੇ ਉਸ ਕੋਲ ਆ ਕੇ ਭਰੋਸਾ ਦਿਵਾਇਆ ਹੈ ਕਿ ਉਹ ਉਸ ਦੀ ਪੂਰੀ ਮਦਦ ਕਰਨਗੇ। ਪੀੜਤ ਵਿਅਕਤੀ ਦੇ ਪਿੰਡ ਦੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਇਸ ਨਾਲ ਜੁੜੀਆਂ ਹਰ ਰੋਜ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਉਸ ਦਾ ਕਹਿਣਾ ਹੈ ਕਿ ਜਾਂ ਤਾਂ ਇਸ ਵਿੱਚ ਸਰਕਾਰ ਦੀ ਗਲਤੀ ਹੈ

ਜਾਂ ਫਿਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਸ ਦਾ ਕਹਿਣਾ ਹੈ ਕਿ ਜਿੱਥੇ ਪੁਲਿਸ 10 ਵਜੇ ਤੱਕ ਨਾਕਾ ਲਗਾਉਂਦੀ ਹੈ। ਉਥੇ ਉਹ 11-12 ਵਜੇ ਤੱਕ ਨਾਕਾ ਲਗਾਉਣ ਤਾਂ ਜੋ ਅਜਿਹੀਆਂ ਵਾਰਦਾਤਾਂ ਨਾ ਹੋਣ। ਪੁਲਿਸ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ। ਉਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *