ਵਾਇਰਲ ਵੀਡੀਓ ਵਾਲੀ ਕੁੜੀ ਬਾਰੇ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅਵਧ ਚੌਕ ਵਿੱਚ 30 ਜੁਲਾਈ ਦੀ ਰਾਤ ਨੂੰ ਇੱਕ ਲੜਕੀ ਦੁਆਰਾ ਜਿਸ ਕੈਬ ਚਾਲਕ ਸਾਦਤ ਅਲੀ ਸਿਦੀਕੀ ਦੀ ਖਿੱਚ ਧੂਹ ਕੀਤੀ ਗਈ ਸੀ, ਉਸ ਚਾਲਕ ਨੇ ਪੁਲੀਸ ਤੇ ਲੜਕੀ ਬਾਰੇ ਕੁਝ ਖੁਲਾਸੇ ਕੀਤੇ ਹਨ। ਉਸ ਨੇ ਲੜਕੀ ਨੂੰ ਪੁਲੀਸ ਦੀ ਮੁਖਬਰ ਦੱਸਿਆ ਹੈ। ਇਸ ਤੋਂ ਬਿਨਾਂ ਕੈਬ ਚਾਲਕ ਨੇ ਪੁਲੀਸ ਤੇ ਉਸ ਤੋਂ 10 ਹਜ਼ਾਰ ਰੁਪਏ ਲੈਣ ਦੇ ਦੋਸ਼ ਲਗਾਏ ਹਨ। ਕੈਬ ਚਾਲਕ ਸਾਦਤ ਅਲੀ ਸਿਦੀਕੀ ਨੇ ਦੱਸਿਆ ਹੈ ਕਿ ਉਹ 30 ਜੁਲਾਈ ਨੂੰ ਰਾਤ ਸਮੇਂ ਆਪਣੇ ਘਰ ਨੂੰ ਆ ਰਿਹਾ ਸੀ।

ਅਵਧ ਚੌਕ ਵਿੱਚ ਲਾਲ ਬੱਤੀ ਹੋ ਜਾਣ ਕਰਕੇ ਉਹ ਰੁਕ ਗਿਆ। ਇੰਨੇ ਵਿੱਚ ਹੀ ਸ਼ੀਸ਼ੇ ਵਿੱਚੋਂ ਕਿਸੇ ਔਰਤ ਨੇ ਆ ਕੇ ਉਸ ਨੂੰ ਗਰਦਨ ਤੋਂ ਫੜ ਲਿਆ। ਔਰਤ ਨੇ ਡੈਸ਼ਬੋਰਡ ਵਿਚੋਂ ਉਸ ਦੇ ਰੱਖੇ ਹੋਏ 600 ਰੁਪਏ ਚੁੱਕ ਲਏ ਅਤੇ ਉਸ ਦਾ ਮੋਬਾਈਲ ਤੋੜ ਦਿੱਤਾ। ਕੈਬ ਚਾਲਕ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਪਰੋਕਤ ਔਰਤ ਨੇ ਉਸ ਤੇ ਥੱ ਪ ੜਾਂ ਦਾ ਮੀਂਹ ਵਰਸਾ ਦਿੱਤਾ। ਉਸ ਦੀ ਮ ਦ ਦ ਕਰਨ ਦੀ ਬਜਾਏ ਪੁਲੀਸ ਉਸ ਨੂੰ ਹੀ ਫੜ ਕੇ ਥਾਣੇ ਲੈ ਗਈ ਅਤੇ ਕ੍ਰਿਸ਼ਨਾ ਨਗਰ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ।

ਸਾਦਤ ਅਲੀ ਸਿਦੀਕੀ ਦੇ ਦੱਸਣ ਮੁਤਾਬਕ ਜਦੋਂ ਇਨਾਇਤ ਅਲੀ ਅਤੇ ਦਾਊਦ ਅਲੀ ਉਸ ਦੇ ਬਾਰੇ ਥਾਣੇ ਪਤਾ ਕਰਨ ਪਹੁੰਚੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਵੀ ਥਾਣੇ ਅੰਦਰ ਬੰਦ ਕਰ ਦਿੱਤਾ। ਪੁਲੀਸ ਨੇ ਉਨ੍ਹਾਂ ਤਿੰਨਾਂ ਤੇ ਹੀ ਮਾਮਲਾ ਦਰਜ ਕਰ ਦਿੱਤਾ, ਜਦ ਕਿ ਇਹ 2 ਵਿਅਕਤੀ ਤਾਂ ਘਟਨਾ ਸਥਾਨ ਤੇ ਵੀ ਹਾਜ਼ਰ ਨਹੀਂ ਸਨ। ਕੈਬ ਚਾਲਕ ਨੇ ਦੱਸਿਆ ਹੈ ਕਿ ਸਵੇਰੇ ਪੁਲੀਸ ਨੇ ਉਸ ਨੂੰ ਅਤੇ ਉਸ ਦੀ ਗੱਡੀ ਨੂੰ ਛੱਡਣ ਬਦਲੇ 10 ਹਜ਼ਾਰ ਰੁਪਏ ਲੈ ਲਏ।

ਪੁਲੀਸ ਨੇ ਹੀ ਉਸ ਨੂੰ ਦੱਸਿਆ ਕਿ ਔਰਤ ਪੁਲੀਸ ਦੀ ਮੁਖ਼ਬਰ ਹੈ ਅਤੇ ਉਸ ਦਾ ਨਾਮ ਪ੍ਰਿਆ ਦਰਸ਼ਨੀ ਨਾਰਾਇਣ ਉਰਫ ਲਕਸ਼ਮੀ ਹੈ। ਕੈਬ ਚਾਲਕ ਦੇ ਦੱਸਣ ਮੁਤਾਬਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਔਰਤ ਤੇ ਵੀ ਮਾਮਲਾ ਦਰਜ ਹੋਇਆ ਹੈ ਪਰ ਉਹ ਚਾਹੁੰਦਾ ਹੈ ਕਿ ਇਸ ਮਾਮਲੇ ਦੀ ਜਾਂਚ ਕ੍ਰਿਸ਼ਨਾ ਨਗਰ ਥਾਣੇ ਦੀ ਪੁਲੀਸ ਤੋਂ ਬਿਨਾਂ ਕਿਸੇ ਹੋਰ ਥਾਣੇ ਦੀ ਪੁਲੀਸ ਜਾਂ ਕਿਸੇ ਉੱਚ ਅਧਿਕਾਰੀ ਦੁਆਰਾ ਕੀਤੀ ਜਾਵੇ।

Leave a Reply

Your email address will not be published. Required fields are marked *