ਇਸ ਛੋਟੀ ਬੱਚੀ ਦਾ ਮਕਾਨ ਬਣਨਾ ਹੋਇਆ ਸ਼ੁਰੂ, ਕਿੰਨੇ ਲੱਖ ਚ ਬਣੇਗਾ ਘਰ? ਬੱਚੀ ਦੇ ਚੇਹਰੇ ਤੇ ਆਈ ਖੁਸ਼ੀ

ਸਾਡੇ ਮੁਲਕ ਵਿੱਚ ਕਈ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੂੰ 2 ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਇਹ ਲੋਕ ਅੱਤ ਦੀ ਗਰੀਬੀ ਵਿਚ ਜੀਵਨ ਬਸਰ ਕਰ ਰਹੇ ਹਨ ਪਰ ਫੇਰ ਵੀ ਉਹ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਮਾਨਸਾ ਦੇ ਸਰਦੂਲਗੜ੍ਹ ਤੋਂ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਕਰਨਵੀਰ ਨਾਮ ਦਾ ਇਕ ਲੜਕਾ ਅਤੇ ਉਸ ਦੀ ਭੈਣ ਪੂਜਾ ਦੋਵੇਂ ਹੀ ਘਰ ਵਿੱਚ 2 ਸਾਲ ਇਕੱਲੇ ਰਹਿ ਰਹੇ ਹਨ।

ਪਹਿਲਾਂ ਕੈਂਸਰ ਕਾਰਨ ਇਨ੍ਹਾਂ ਦੀ ਮਾਂ ਇਨ੍ਹਾਂ ਨੂੰ ਛੱਡ ਗਈ ਅਤੇ ਫਿਰ ਕਾਲੇ ਪੀਲੀਏ ਕਾਰਨ ਇਨ੍ਹਾਂ ਦਾ ਪਿਤਾ ਦਮ ਤੋੜ ਗਿਆ। ਇਨ੍ਹਾਂ ਦੇ ਮਕਾਨ ਦੀ ਹਾਲਤ ਬਹੁਤ ਖਸਤਾ ਹੈ। 7ਵੀਂ ਜਮਾਤ ਦਾ ਵਿਦਿਆਰਥੀ ਕਰਨਵੀਰ ਘਰ ਦਾ ਖ਼ਰਚਾ ਚਲਾਉਣ ਲਈ ਇਕ ਨਾਈ ਦੀ ਦੁਕਾਨ ਤੇ 30 ਰੁਪਏ ਰੋਜ਼ਾਨਾ ਹਾਸਿਲ ਕਰਦਾ ਹੈ ਅਤੇ ਕੰਮ ਸਿੱਖਦਾ ਹੈ। ਇਹ ਵੀਡੀਓ ਵਾਇਰਲ ਹੋ ਜਾਣ ਕਰਕੇ ਅਰਦਾਸ ਚੈਰੀਟੇਬਲ ਟਰੱਸਟ ਵਾਲੇ ਇਨ੍ਹਾਂ ਦੇ ਘਰ ਪਹੁੰਚੇ ਸਨ ਅਤੇ ਇਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ ਸੀ।

ਹੁਣ ਅਨੇਕਾਂ ਹੀ ਦਾਨੀ ਸੱਜਣ ਕਰਨਵੀਰ ਤੇ ਪੂਜਾ ਦੀ ਮਦਦ ਲਈ ਅੱਗੇ ਆਏ ਹਨ। ਇਨ੍ਹਾਂ ਦਾ ਮਕਾਨ ਬਣਨਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਦੇ ਛੇਹਰਟਾ ਤੋਂ ਇਕ ਨੌਜਵਾਨ 10 ਹਜ਼ਾਰ ਰੁਪਏ, ਰਾਸ਼ਨ ਅਤੇ ਕੱਪੜੇ ਲੈ ਕੇ ਪਹੁੰਚਿਆ ਹੈ। ਇਸ ਤਰ੍ਹਾਂ ਹੀ ਹੋਰ ਵੀ ਕਈ ਦਾਨੀ ਸੱਜਣ ਪਹੁੰਚ ਰਹੇ ਹਨ। ਇੱਕ ਵਿਅਕਤੀ ਦੇ ਦੱਸਣ ਮੁਤਾਬਕ ਵੱਖ ਵੱਖ ਵਿਅਕਤੀ ਕਲੱਬ ਦੇ ਖਾਤੇ ਵਿੱਚ ਪੈਸੇ ਭੇਜ ਰਹੇ ਹਨ ਤਾਂ ਕਿ ਪੂਜਾ ਤੇ ਕਰਨਵੀਰ ਦੇ ਸੁਪਨਿਆਂ ਦਾ ਘਰ ਬਣ ਸਕੇ।

ਇੱਥੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਹੈ। ਦਾਨੀ ਸੱਜਣ ਪੂਜਾ ਅਤੇ ਕਰਨਵੀਰ ਨੂੰ ਅਸ਼ੀਰਵਾਦ ਦੇ ਰਹੇ ਹਨ। ਦੋਵੇਂ ਭੈਣ ਭਰਾ ਬਹੁਤ ਖੁਸ਼ ਹਨ। ਪੂਜਾ ਨੇ ਸਾਰੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਨੂੰ ਘਰ ਦੇ ਮਹੂਰਤ ਸਮੇਂ ਪਹੁੰਚਣ ਦੀ ਅਪੀਲ ਕੀਤੀ ਹੈ। ਲੜਕੇ ਕਰਨਵੀਰ ਨੇ ਵੀ ਮਕਾਨ ਦਾ ਕੰਮ ਸ਼ੁਰੂ ਹੋ ਜਾਣ ਤੇ ਖ਼ੁਸ਼ੀ ਮਹਿਸੂਸ ਕੀਤੀ ਹੈ। ਇਨ੍ਹਾਂ ਬੱਚਿਆਂ ਦਾ ਘਰ ਪੈਣਾ ਸਾਡੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ, ਕਿ ਅਸੀਂ ਇੱਕ ਦੂਜੇ ਦੀ ਔਖੇ ਵੇਲੇ ਦਿਲ ਖੋਲਕੇ ਮਦਦ ਕਰਦੇ ਹਾਂ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *